ਵਟਸਐਪ ਦੇ ਖਿਲਾਫ ਅਪੀਲ ਕਰੇਗਾ ਪੇਟੀਐੱਮ

02/15/2018 1:32:14 PM

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਡਿਜੀਟਲ ਕੰਪਨੀ ਪੇਟੀਐੱਮ ਮੈਸੇਜ਼ਿੰਗ ਐਪ ਵਟਸਐਪ ਦੇ ਖਿਲਾਫ ਅਪੀਲ ਦਾਇਰ ਕਰਨ ਜਾ ਰਹੀ ਹੈ। ਪੇਟੀਐੱਮ ਦੇ ਸੀ.ਈ.ਓ. ਵਿਜੇ ਸ਼ੇਖਰ ਸ਼ਰਮਾ ਨੇ ਕਿਹਾ ਕਿ ਵਟਸਐਪ ਦੇ ਡਿਜੀਟਲ ਪੇਮੈਂਟ ਸਰਵਿਸ ਸ਼ੁਰੂ ਕਰਨ ਦੇ ਫੈਸਲੇ ਦੇ ਖਿਲਾਫ ਉਹ ਯੂਨੀਫਾਈਟ ਡਿਜੀਟਲ ਪੇਮੈਂਟ (ਯੂ.ਪੀ.ਆਈ.) ਦੇ ਕੋਲ ਅਪੀਲ ਦਾਇਰ ਕਰਨਗੇ। ਵਿਜੇ ਸ਼ੇਖਰ ਸ਼ਰਮਾ ਦਾ ਕਹਿਣਾ ਹੈ ਕਿ ਮੈਸੇਜ਼ਿੰਗ ਐਪ ਵਟਸਐਪ ਨੇ ਡਿਜੀਟਲ ਪੇਮੈਂਟ ਦੇ ਖੇਤਰ 'ਚ ਉਤਰਣ ਲਈ ਕਈ ਅਨੁਚਿਤ ਤਰੀਕਿਆਂ ਦੀ ਵਰਤੋਂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਵਟਸਐਪ ਆਪਣੇ ਪੇਮੈਂਟ ਸਰਵਿਸ ਦਾ ਟਰਾਇਲ ਸ਼ੁਰੂ ਕਰ ਚੁੱਕਾ ਹੈ। 
ਸ਼ਰਮਾ ਨੇ ਕਿਹਾ ਕਿ ਵਟਸਐਪ ਵਲੋਂ ਲਾਂਚ ਕੀਤੇ ਗਏ ਪੇਮੈਂਟ ਸਿਸਟਮ ਦੇ ਟਰਾਇਲ 'ਚ ਲਾਗ-ਇਨ ਅਤੇ ਆਧਾਰ ਕਾਰਡ ਲਾਜ਼ਮੀ ਨਹੀਂ ਕੀਤਾ ਗਿਆ ਹੈ ਇਸ ਦੇ ਖਿਲਾਫ ਅਸੀਂ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਦੇ ਕੋਲ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਯੂ.ਪੀ.ਆਈ. ਸਿਸਟਮ ਨੂੰ ਐੱਨ.ਪੀ.ਸੀ.ਆਈ. ਨੇ ਹੀ ਡਿਵੈਲਪ ਕੀਤਾ ਹੈ। ਮੌਜੂਦਾ ਸਮੇਂ 'ਚ ਭਾਰਤ 'ਚ 200 ਕਰੋੜ ਵਟਸਐਪ ਯੂਜ਼ਰਸ ਹਨ ਇਸ ਲਈ ਪੇਮੈਂਟ ਸਰਵਿਸ ਲਾਂਚ ਹੋਣ ਨਾਲ ਪੇਟੀਐੱਮ ਨੂੰ ਆਪਣੇ ਯੂਜ਼ਰਬੇਸ ਦੇ ਵਟਸਐਪ ਵੱਲ ਖਿਸਕ ਜਾਣ ਦਾ ਖਤਰਾ ਮਹਿਸੂਸ ਹੋ ਰਿਹਾ ਹੈ। 
ਵਿਜੇ ਸ਼ੇਖਰ ਸ਼ਰਮਾ ਨੇ ਕਿਹਾ ਕਿ ਇਕ ਵਿਦੇਸ਼ੀ ਕੰਪਨੀ ਫੇਸਬੁੱਕ ਆਪਣੀ ਲੋੜ ਦੇ ਹਿਸਾਬ ਨਾਲ ਯੂ.ਪੀ.ਆਈ. ਦੇ ਨਾਲ ਛੇੜਛਾੜ ਕਰ ਰਹੀ ਹੈ। ਸ਼ਰਮਾ ਨੇ ਅੱਗੇ ਕਿਹਾ ਕਿ ਲਾਗ-ਇਨ ਫੀਚਰ ਦੇ ਬਿਨ੍ਹਾਂ ਲੋਕਾਂ ਨੂੰ ਪੇਮੈਂਟ ਸਰਵਿਸ ਵਰਤੋਂ ਕਰਨ ਦੇਣਾ ਸੁਰੱਖਿਆ ਲਈ ਇਕ ਵੱਡਾ ਖਤਰਾ ਹੈ ਇਹ ਇਕ ਓਪਨ ਏ.ਟੀ.ਐੱਮ. ਦੀ ਤਰ੍ਹਾਂ ਹੈ। 
ਸ਼ਰਮਾ ਨੇ ਵਟਸਐਪ ਵਲੋਂ ਟਰਾਇਲ ਲਈ ਲੱਖਾਂ ਯੂਜ਼ਰਸ ਦੀ ਵਰਤੋਂ 'ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਨੂੰ 5 ਤੋਂ 10 ਹਜ਼ਾਰ ਯੂਜ਼ਰਸ 'ਤੇ ਟਰਾਇਲ ਦੀ ਆਗਿਆ ਮਿਲਣੀ ਚਾਹੀਦੀ ਸੀ। ਮਾਮਲੇ 'ਤੇ ਵਟਸਐਪ ਅਤੇ ਐੱਨ.ਪੀ.ਸੀ.ਆਈ. ਦਾ ਪੱਖ ਖਬਰ ਲਿਖਣ ਤੱਕ ਨਹੀਂ ਮਿਲ ਪਾਇਆ ਹੈ