ਗੋਲਡ-ਸਿਲਵਰ ’ਚ ਵੇਵ 5 ਐਕਟਿਵ, ਤੇਜ਼ੀ ਨਾਲ ਅਸਥਿਰਤਾ ਵੀ ਵਧੇਗੀ
Monday, Dec 01, 2025 - 03:25 PM (IST)
ਬਿਜ਼ਨੈੱਸ ਡੈਸਕ - ਪਿਛਲੇ ਹਫਤੇ ਗੋਲਡ ਅਤੇ ਸਿਲਵਰ ਦੋਵਾਂ ’ਚ ਹੀ ਪਹਿਲੇ ਸਾਫ ਬ੍ਰੇਕਆਊਟ ਦੇਖਣ ਨੂੰ ਮਿਲਿਆ ਹੈ, ਮਜ਼ਬੂਤ ਮੈਕਰੋ ਸੰਕੇਤਾਂ, ਕਮਜ਼ੋਰ ਹੋ ਰਹੇ ਡਾਲਰ ਅਤੇ ਵਧਦੀ ਬੁਲੀਅਨ ਡਿਮਾਂਡ ਦੌਰਾਨ ਸੋਨੇ ਅਤੇ ਚਾਂਦੀ ਨੂੰ ਸਪੱਸ਼ਟ ਸਮਰਥਨ ਮਿਲਿਆ ਹੈ। ਗੋਲਡ ਅਤੇ ਸਿਲਵਰ ਦੋਵਾਂ ਦੇ ਚਾਰਟ ’ਚ ਵੇਵ 4 ਦਾ ਸਟਰੱਕਚਰ ਪੂਰਾ ਹੋ ਚੁੱਕਾ ਹੈ ਅਤੇ ਹੁਣ ਆਸਾਨ ਰਸਤਾ ਉੱਤੇ ਵੱਲ ਦਿਸ ਰਿਹਾ ਹੈ। ਹਾਲਾਂਕਿ ਹੁਣ ਦੋਵੇਂ ਧਾਤਾਂ ’ਚ ਤੇਜ਼ੀ ਦਾ ਰੁਝੇਵਾਂ ਰਹੇਗਾ ਪਰ ਇਸ ਦੇ ਨਾਲ ਹੀ ਅਸਥਿਰਤਾ ਵੀ ਵਧੇਗੀ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਕਈ ਅਹਿਮ ਨਿਯਮ, ਜਾਣੋ ਇਸ ਬਦਲਾਅ ਨਾਲ ਕੀ ਹੋਵੇਗਾ ਫ਼ਾਇਦਾ ਤੇ ਕੀ ਨੁਕਸਾਨ
ਈ. ਐੱਮ. ਏ. ਕਲਸਟਰ ਦੇ ਕੋਲ ਕਿਸੇ ਵੀ ਗਿਰਾਵਟ ’ਚ ਹੁਣ ਨਿਵੇਸ਼ਕਾਂ ਨੂੰ ਖਰੀਦ ਦਾ ਮੌਕਾ ਮਿਲੇਗਾ। ਗੋਲਡ ਅਤੇ ਸਿਲਵਰ ਦੋਵੇਂ ਹੀ ਪ੍ਰਮੁੱਖ ਤਕਨੀਨੀ ਸੰਕੇਤਕ ਫਿਬੋਨਾਚੀ ਦੇ ਟੀਚਿਆਂ ਵੱਲ ਵੱਧ ਸਕਦੇ ਹਨ। ਸੋਨੇ ਦੇ ਫਰਵਰੀ ਵਾਅਦਾ ’ਚ ਵੇਵ 5 ਐਕਟਿਵ ਹੋ ਚੁੱਕਾ ਹੈ ਅਤੇ ਇਸ ਨੇ ਹਫਤੇ ਦਾ ਅੰਤ ਮਜ਼ਬੂਤੀ ਨਾਲ ਕੀਤਾ ਹੈ। ਕਈ ਹਫਤੇ ਦੇ ਲੰਬੇ ਸਮੇਂ ਤੋਂ ਬਾਅਦ ਟ੍ਰਾਇੰਗਲ ਦੇ ਉੱਤੇ ਬੰਦ ਹੋਣਾ ਵੀ ਬ੍ਰੇਕਆਊਟ ਦੀ ਪੁਸ਼ਟੀ ਕਰ ਰਿਹਾ ਹੈ।
ਇਹ ਵੀ ਪੜ੍ਹੋ : Gold Buyers ਲਈ ਵੱਡਾ ਝਟਕਾ, ਦਸੰਬਰ ਦੇ ਪਹਿਲੇ ਦਿਨ ਹੋਇਆ ਕੀਮਤਾਂ 'ਚ ਰਿਕਾਰਡ ਤੋੜ ਵਾਧਾ
ਸੋਨੇ ’ਚ ਇਸ ਹਫਤੇ ਮੁੱਖ ਤੌਰ ’ਤੇ 1,31,014 ਅਤੇ 1,34,788 ’ਤੇ ਰੈਜਿਸਟੈਂਸ ਦੇਖਣ ਨੂੰ ਮਿਲ ਸਕਦਾ ਹੈ। ਜਦੋਂਕਿ ਫਿਬੋਨਾਚੀ ਦੀ ਗਿਣਤੀ ਦੇ ਮੁਤਾਬਕ ਸੋਨੇ ’ਚ ਵੇਵ 5 ਦੀ ਤੇਜ਼ੀ ’ਚ 1,45,267 ਰੁਪਏ ਤੱਕ ਦੇ ਟੀਚੇ ਦੇਖਣ ਨੂੰ ਮਿਲ ਸਕਦੇ ਹਨ। ਐੱਮ. ਏ. ਸੀ. ਡੀ. ਦਾ ਫਲੈਟ ਹੁੰਦੇ ਹੋਏ ਉੱਤੇ ਮੋੜ ਲੈਣਾ ਅਤੇ ਆਰ. ਐੱਸ. ਆਈ. ਦਾ ਲਗਾਤਾਰ ’ਤੇ ਜਾਣਾ ਬ੍ਰੇਕਆਊਟ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ
ਇਸੇ ਤਰ੍ਹਾਂ ਸਿਲਵਰ ਦੇ ਮਾਰਚ ਵਾਅਦਾ ’ਚ 1,63,000 ਰੁਪਏ ਅਤੇ 1,65,000 ਰੁਪਏ ਦੇ ਸਪਲਾਈ ਜ਼ੋਨ ਦੇ ਉੱਤੇ ਮਜ਼ਬੂਤੀ ਨਾਲ ਬ੍ਰੇਕਆਊਟ ਦਿੱਤਾ ਹੈ। ਚਾਰਟ ’ਤੇ ਲਗਾਤਾਰ ਹਾਇਰ ਲੋਅ, ਕੰਟਰੋਲ ਰਿਟਰੇਸਮੈਂਟ ਅਤੇ ਵੱਡੇ ਗ੍ਰੀਨ ਕੈਂਡਲਸ ਤੋਂ ਸਾਫ ਦਿਸਦਾ ਹੈ ਕਿ ਨਵੀਂ ਡਿਮਾਂਡ ਸਰਗਰਮ ਹੈ। ਵੇਵ 4 ਦਾ ਬੇਸ ਹੁਣ ਸਥਿਰ ਹੈ ਅਤੇ ਵੱਧਦੇ ਵਾਲਿਊਮ ਨੇ ਇਹ ਸੰਕੇਤ ਹੋਰ ਵੀ ਪੁਖਤਾ ਕੀਤਾ ਹੈ। ਫਿਬੋਨਾਚੀ ਵੇਵ 5 ਦੀ ਗਿਣਤੀ ਮੁਤਾਬਕ ਚਾਂਦੀ ’ਚ 1,79,484 ਰੁਪਏ ’ਤੇ ਰੈਜਿਸਟੈਂਸ ਦੇਖਣ ਨੂੰ ਮਿਲ ਸਕਦਾ ਹੈ, ਜਦੋਂਕਿ ਇਸ ਦਾ ਟੀਚਾ 1,89,988 ਰੁਪਏ ਬਣਦਾ ਹੈ। ਚਾਂਦੀ ਆਰ. ਐੱਸ. ਆਈ. ਮਿੱਡ ਜ਼ੋਨ ਦੇ ਉੱਤੇ ਸਥਿਰ ਹੈ ਅਤੇ ਐੱਮ. ਏ. ਸੀ. ਡੀ. ਨਵਾਂ ਪਾਜ਼ੇਟਿਵ ਕਰਾਸਓਵਰ ਬਣਾਉਣ ਦੀ ਤਿਆਰੀ ’ਚ ਹੈ, ਜੋ ਮਾਰਚ ਐਕਸਪਾਇਰੀ ਤੱਕ ਤੇਜ਼ੀ ਦੀ ਮਜ਼ਬੂਤ ਸੰਭਾਵਨਾ ਦਿਖਾਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਭਰ 'ਚ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K-23K-22K ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
