Paytm ਦੀ ਗਾਹਕਾਂ ਨੂੰ ਚਿਤਾਵਨੀ, ਇੱਕ ਗਲਤੀ ਨਾਲ ਖਾਲੀ ਹੋ ਸਕਦੈ ਸਾਰਾ ਖਾਤਾ

05/05/2020 3:39:45 PM

ਨਵੀਂ ਦਿੱਲੀ - ਪੇਟੀਐਮ ਦੇ ਫਾਉਂਡਰ ਵਿਜੇ ਸ਼ੇਖਰ ਸ਼ਰਮਾ ਨੇ ਪੇ.ਟੀ.ਐਮ. ਉਪਭੋਗਤਾਵਾਂ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਗਾਹਕਾਂ ਨੂੰ ਪੈਸੇ ਦੁਗਣੇ ਕਰਨ ਵਰਗੀਆਂ ਜਾਅਲੀ ਆਫਰਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਵਿਜੇ ਸ਼ੇਖਰ ਨੇ ਟਵਿੱਟਰ 'ਤੇ ਇਕ ਪੋਸਟ ਜ਼ਰੀਏ ਗਾਹਕਾਂ ਨੂੰ ਅਜਿਹੇ ਘੁਟਾਲਿਆਂ ਤੋਂ ਬਚਣ ਦੀ ਅਪੀਲ ਕੀਤੀ। ਟਵਿੱਟਰ 'ਤੇ, ਸ਼ਰਮਾ ਇਕ ਉਪਭੋਗਤਾ ਦੇ ਸਵਾਲ ਦਾ ਜਵਾਬ ਦੇ ਰਹੇ ਸਨ ਜਿਹੜਾ ਕਿ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਇਆ ਸੀ। ਪੋਸਟ ਵਿਚ ਸ਼ਰਮਾ ਨੇ ਉਪਭੋਗਤਾਵਾਂ ਨੂੰ ਇੱਕ ਨਵੇਂ ਸਕੈਮ ਬਾਰੇ ਦੱਸਿਆ ਜਿਸ ਵਿਚ ਪੇਟੀਐਮ ਉਪਭੋਗਤਾ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦਿੱਤਾ ਜਾਂਦਾ ਹੈ। ਆਪਣੀ ਪੋਸਟ ਵਿਚ ਸ਼ਰਮਾ ਨੇ ਇੱਕ ਸਕਰੀਨ ਸ਼ਾਟ ਵੀ ਸਾਂਝਾ ਕੀਤਾ ਜੋ ਉਸਨੂੰ ਇੱਕ ਉਪਭੋਗਤਾ ਦੁਆਰਾ ਭੇਜਿਆ ਗਿਆ ਸੀ ਜੋ ਇਸ ਧੋਖਾਧੜੀ ਦਾ ਸ਼ਿਕਾਰ ਹੋਇਆ ਸੀ।

 

ਕੀ ਹੈ ਇਹ ਨਵਾਂ ਸਕੈਮ

ਸ਼ਰਮਾ ਨੇ ਟਵਿੱਟਰ 'ਤੇ ਜਿਹੜਾ ਸਕ੍ਰੀਨ ਸ਼ਾਟ ਸ਼ੇਅਰ ਕੀਤਾ ਉਸ ਤੋਂ ਪਤਾ ਲਗਦਾ ਹੈ ਕਿ ਟੈਲੀਗ੍ਰਾਮ ਦੇ ਇਕ ਗਰੁੱਪ ਦੇ ਜ਼ਰੀਏ ਉਪਭੋਗਤਾਵਾਂ ਨੂੰ ਪੈਸਾ ਪੇਟੀਐਮ ਕਰਨ ਲਈ ਕਿਹਾ ਜਾਂਦਾ ਹੈ। ਉਪਭੋਗਤਾਵਾਂ ਨੂੰ ਝਾਂਸਾ ਦਿੱਤਾ ਜਾਂਦਾ ਹੈ ਕਿ ਜਿੰਨਾ ਪੈਸਾ ਉਹ ਪੇਟੀਐਮ ਜ਼ਰੀਏ ਭੇਜਣਗੇ ਉਸਦਾ ਦੁੱਗਣਾ ਪੈਸਾ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ।

ਇਸ ਖਬਰ ਨੂੰ ਵੀ ਪੜ੍ਹੋ- 50 ਦਿਨਾਂ ਬਾਅਦ ਦਿੱਲੀ ਦੀ ਸਰਕਾਰ ਨੇ ਬਦਲੀ ਤੇਲ ਦੀ ਕੀਮਤ , ਪੈਟਰੋਲ 1.67 ਅਤੇ ਡੀਜ਼ਲ 7.10 ਹੋਇਆ ਮਹਿੰਗਾ

ਪਹਿਲਾਂ ਵੀ ਪੇਟੀਐਮ ਦੇ ਨਾਮ 'ਤੇ ਹੋ ਚੁੱਕੀ ਹੈ ਧੋਖਾਧੜੀ

ਪੇਟੀਐਮ ਕੇਵਾਈਸੀ ਦੇ ਨਾਮ 'ਤੇ ਧੋਖਾਧੜੀ ਦਾ ਮਾਮਲਾ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ। ਕਾਲ ਤੇ ਹੋ ਰਹੇ ਆਨਲਾਈਨ ਵੈਰੀਫਿਕੇਸ਼ਨ ਦੇ ਦੌਰਾਨ ਠੱਗ ਨੇ ਮੋਬਾਈਲ ਤੇ ਲਿੰਕ ਭੇਜਿਆ। ਇਸ 'ਤੇ ਕਲਿੱਕ ਕਰਦੇ ਹੀ ਖਾਤੇ 'ਚੋਂ 17 ਹਜ਼ਾਰ ਰੁਪਏ ਕੱਟ ਲਏ ਗਏ।

ਪਿਛਲੇ ਸਾਲ ਨਵੰਬਰ ਵਿਚ ਸਾਹਮਣੇ ਆਇਆ ਸੀ ਪੇਟੀਐਮ ਤੋਂ ਧੋਖਾਧੜੀ ਦਾ ਮਾਮਲਾ

ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿਚ ਪੇਟੀਐਮ ਤੋਂ ਧੋਖਾਧੜੀ ਦਾ ਕੇਸ ਸਾਹਮਣੇ ਆਇਆ ਸੀ। ਉਸ ਸਮੇਂ  ਵੀ ਪੇਟੀਐਮ ਦੇ ਸੰਸਥਾਪਕ ਨੇ ਲੋਕਾਂ ਨੂੰ ਪੇਟੀਐਮ ਨਾਲ ਸਬੰਧਤ ਜਾਅਲੀ ਕਾਲ, ਐਸਐਮਐਸ ਪ੍ਰਤੀ ਸੁਚੇਤ ਹੋਣ ਦੀ ਅਪੀਲ ਕੀਤੀ ਸੀ। ਜਾਲਸਾਜ਼ ਫਰਜ਼ੀ ਕਾਲ ਅਤੇ ਐਸ.ਐਮ.ਐਸ. ਦੇ ਜ਼ਰੀਏ ਪੇਟੀਐਮ ਕੇ.ਵਾਈ.ਸੀ. ਦੇ ਨਾਮ ਤੇ ਠੱਗੀ ਕਰਦੇ ਸਨ। 

ਇਸ ਖਬਰ ਨੂੰ ਵੀ ਪੜ੍ਹੋ-ਇਨਕਮ ਟੈਕਸ ਵਿਭਾਗ ਨੇ ਕੀਤਾ ਅਲਰਟ, ਕਿਹਾ- ਅਜਿਹੇ ਲਿੰਕ ਤੇ ਕਲਿੱਕ ਨਾ ਕਰੋ ਨਹੀਂ ਤਾਂ ਹੋਏਗਾ ਨੁਕਸਾਨ


 

Harinder Kaur

This news is Content Editor Harinder Kaur