ਵੋਡਾ-ਆਈਡੀਆ, ਏਅਰਟੈੱਲ, ਜਿਓ ਨੇ ਅਪ੍ਰੈਲ ''ਚ 10,000 ਕਰੋੜ ਰੁਪਏ ਦਾ ਸਪੈਕਟ੍ਰਮ ਬਕਾਇਆ ਚੁਕਾਇਆ

Thursday, Apr 11, 2019 - 12:16 AM (IST)

ਵੋਡਾ-ਆਈਡੀਆ, ਏਅਰਟੈੱਲ, ਜਿਓ ਨੇ ਅਪ੍ਰੈਲ ''ਚ 10,000 ਕਰੋੜ ਰੁਪਏ ਦਾ ਸਪੈਕਟ੍ਰਮ ਬਕਾਇਆ ਚੁਕਾਇਆ

ਨਵੀਂ ਦਿੱਲੀ-ਵੋਡਾਫੋਨ-ਆਈਡੀਆ, ਭਾਰਤੀ ਏਅਰਟੈੱਲ ਤੇ ਰਿਲਾਇੰਸ ਜਿਓ ਵਰਗੀਆਂ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਨੇ ਸਰਕਾਰ ਨੂੰ ਸਪੈਕਟ੍ਰਮ ਦਾ 10,000 ਕਰੋੜ ਰੁਪਏ ਦਾ ਬਕਾਇਆ ਚੁਕਾਇਆ ਹੈ। ਕੰਪਨੀਆਂ ਨੂੰ ਸਪੈਕਟ੍ਰਮ ਦਾ ਬਕਾਇਆ 10 ਅਪ੍ਰੈਲ ਤੱਕ ਚੁਕਾਉਣਾ ਸੀ। ਇਕ ਸੂਤਰ ਨੇ ਉਕਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਅਜੇ ਤੱਕ 492 ਕਰੋੜ ਰੁਪਏ ਦਾ ਬਕਾਇਆ ਜਮ੍ਹਾ ਨਹੀਂ ਕਰਵਾਇਆ ਹੈ। ਇਹ ਭੁਗਤਾਨ ਪਹਿਲਾਂ ਦੀਆਂ ਨੀਲਾਮੀਆਂ 'ਚ ਖਰੀਦੇ ਗਏ ਸਪੈਕਟ੍ਰਮ ਤੋਂ ਬਾਅਦ ਭੁਗਤਾਨ ਤਹਿਤ ਚੁਕਾਇਆ ਗਿਆ ਹੈ।


author

Karan Kumar

Content Editor

Related News