ਜ਼ਿਆਦਾ ਰੇਟ ਕੱਟ ਦੀ ਸੰਭਾਵਨਾ 'ਚ ਅਮਰੀਕੀ ਬਜ਼ਾਰ ਵਾਧੇ 'ਤੇ ਬੰਦ ਹੋਏ

07/19/2019 9:06:22 AM

ਮੁੰਬਈ — ਗਲੋਬਲ ਮਾਰਕਿਟ ਤੋਂ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਏਸ਼ਿਆਈ ਬਜ਼ਾਰ 'ਚ ਅੱਜ ਵਾਧੇ ਨਾਲ ਕਾਰੋਬਾਰ ਹੁੰਦਾ ਦਿਖ ਰਿਹਾ ਹੈ। SGX NIFTY 'ਚ ਚੌਥਾਈ ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉਮੀਦ ਤੋਂ ਜ਼ਿਆਦਾ ਰੇਟ ਕੱਟ ਦੀ ਸੰਭਾਵਨਾ 'ਚ ਕੱਲ੍ਹ ਅਮਰੀਕੀ ਬਜ਼ਾਰ ਵਾਧੇ 'ਤੇ ਬੰਦ ਹੋਏ ਸਨ। ਤਿੰਨ ਦਿਨਾਂ ਬਾਅਦ ਕੱਲ੍ਹ ਅਮਰੀਕੀ ਬਜ਼ਾਰ ਹਰੇ ਨਿਸ਼ਾਨ ਵਿਚ ਬੰਦ ਹੋਏ। ਦੂਜੇ ਪਾਸੇ ਮੈਕਸਿਕੋ ਤੋਂ ਸਪਲਾਈ ਵਧਣ ਦੇ ਖਦਸ਼ੇ ਨਾਲ ਕਰੂਡ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬ੍ਰੇਂਟ ਦਾ ਭਾਅ 3 ਫੀਸਦੀ ਫਿਸਲ ਕੇ 62.5 ਡਾਲਰ ਦੇ ਕਰੀਬ ਪਹੁੰਚ ਗਿਆ ਹੈ। ਸੋਨੇ ਦੀ ਚਮਕ ਵੀ ਵਧੀ ਹੈ। ਫੈੱਡ ਦੀਆਂ ਦਰਾਂ ਘਟਣ ਦੀ ਉਮੀਦ 'ਚ ਸੋਨਾ ਚਮਕਿਆ ਹੈ। ਸੋਨੇ ਦੀ ਕੀਮਤ 2 ਹਫਤੇ ਦੀ ਉਚਾਈ 'ਤੇ ਚਲੀ ਗਈ ਹੈ।

ਫੇਡ ਅਧਿਕਾਰੀਆਂ ਨੇ ਪਾਲਸੀ ਵਿਚ ਜ਼ਿਆਦਾ ਨਰਮੀ ਦੇ ਸੰਕੇਤ ਦਿੱਤੇ ਹਨ। ਨਿਊਯਾਰਕ ਫੇਡ ਪ੍ਰੈਜ਼ੀਡੈਂਟ John Williams ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਫੇਡ ਨੂੰ ਜਲਦੀ ਕਦਮ ਚੁੱਕਣ ਦੀ ਜ਼ਰੂਰਤ ਹੈ। ਦੂਜੇ ਪਾਸੇ US-ਚੀਨ ਟ੍ਰੇਡ ਵਾਰਤਾ 'ਤੇ US ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ Huawei  ਦੇ ਇਲਾਵਾ ਕਈ ਜਟਿਲ ਮੁੱਦੇ ਹਨ। ਇਸ ਦੌਰਾਨ Middle East 'ਚ ਤਣਾਅ ਵਧਿਆ ਹੈ। ਟਰੰਪ ਨੇ ਇਰਾਨ ਦੇ ਡ੍ਰੋਨ ਨੂੰ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ। Hormuz Strait 'ਚ US ਨੇਵੀ ਨੇ ਕਾਰਵਾਈ ਕੀਤੀ ਹੈ। ਟਰੰਪ ਨੇ ਕਿਹਾ ਕਿ ਰੱਖਿਆਤਮਕ ਕਾਰਵਾਈ ਦੇ ਤਹਿਤ ਡ੍ਰੋਨ ਨੂੰ ਮਾਰਿਆ ਗਿਆ ਹੈ। ਹਾਲਾਂਕਿ ਇਰਾਨ ਦੇ ਵਿਦੇਸ਼ ਮੰਤਰੀ ਨੇ ਅਜਿਹੀ ਘਟਨਾ ਤੋਂ ਇਨਕਾਰ ਕੀਤਾ ਹੈ।

ਅਮਰੀਕੀ ਬਜ਼ਾਰ ਦੀ ਚਾਲ 'ਤੇ ਨਜ਼ਰ ਮਾਰੀਏ ਤਾਂ ਵੀਰਵਾਰ ਨੂੰ ਕਾਰੋਬਾਰੀ ਸੈਸ਼ਨ 'ਚ ਡਾਓ ਜੋਂਸ 3.12 ਅੰਕ ਯਾਨੀ 0.01 ਫੀਸਦੀ ਦੀ ਮਜ਼ਬੂਤੀ ਦੇ ਨਾਲ 27,222.97 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 22.04 ਅੰਕ ਯਾਨੀ 0ਿ.27 ਫੀਸਦੀ ਦੀ ਮਜ਼ਬੂਤੀ ਦੇ ਨਾਲ 8,207.24 ਦੇ ਪੱਧਰ 'ਤੇ ਬੰਦ ਹੋਇਆ ਹੈ। ਐਸ.ਐਂਡ.ਪੀ. 500 ਇੰਡੈਕਸ 10.69 ਅੰਕ ਯਾਨੀ 0.36 ਫੀਸਦੀ ਦੀ ਮਜ਼ਬੂਤੀ ਨਾਲ 2,995.11 ਦੇ ਪੱਧਰ 'ਤੇ ਬੰਦ ਹੋਇਆ ਹੈ।


Related News