ਇਸ ਸਾਲ ਰੁਪਏ ''ਚ 6-7 ਫੀਸਦੀ ਅਸਲੀ ਗਿਰਾਵਟ ਦਾ IMF ਦਾ ਪੂਰਵ ਅਨੁਮਾਨ
Tuesday, Sep 18, 2018 - 01:01 PM (IST)
ਵਾਸ਼ਿੰਗਟਨ—ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਆਕਲਨ ਦੇ ਅਨੁਸਾਰ ਦਸੰਬਰ 2017 ਦੀ ਤੁਲਨਾ 'ਚ ਇਸ ਸਾਲ ਰੁਪਏ 'ਚ ਛੇ ਸੱਤ ਫੀਸਦੀ ਦੇ ਵਿਚਕਾਰ ਅਸਲੀ ਗਿਰਾਵਟ ਰਹਿ ਸਕਦੀ ਹੈ | ਨਾਲ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਦੇ ਚੱਲਦੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਵਰਗੇ ਆਯਾਤਿਤ ਵਸਤੂਆਂ ਦੀਆਂ ਕੀਮਤਾਂ ਵਧ ਜਾਣਗੀਆਂ, ਜਿਸ ਨਾਲ ਮੁਦਰਾਸਫੀਤੀ 'ਤੇ ਦਬਾਅ ਵਧ ਸਕਦਾ ਹੈ | ਆਈ.ਐੱਮ.ਐੱਫ. ਦੇ ਬੁਲਾਰੇ ਗੈਰੀ ਰਾਈਸ ਨੇ ਹਾਲੀਆ ਮਹੀਨਿਆਂ 'ਚ ਰੁਪਏ 'ਚ ਆਈ ਵੱਡੀ ਗਿਰਾਵਟ ਦੇ ਬਾਰੇ 'ਚ ਪੁੱਛੇ ਜਾਣ 'ਤੇ ਕਿਹਾ ਕਿ ਰੁਪਿਆ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਡਾਲਰ ਦੇ ਮੁਕਾਬਲੇ ਕਰੀਬ 11 ਫੀਸਦੀ ਡਿੱਗ ਚੁੱਕਾ ਹੈ | ਉਨ੍ਹਾਂ ਨੇ ਕਿਹਾ ਕਿ ਉਭਰਦੇ ਬਾਜ਼ਾਰਾਂ ਸਮੇਤ ਭਾਰਤ ਦੇ ਜ਼ਿਆਦਾਤਰ ਵਪਾਰਕ ਹਿੱਸੇਦਾਰ ਦੇਸ਼ਾਂ ਦੀਆਂ ਮੁਦਰਾਵਾਂ ਵੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਈਆਂ ਹਨ | ਰਾਈਸ ਨੇ ਕਿਹਾ ਕਿ ਸਾਡੇ ਆਕਲਨ ਦੇ ਹਿਸਾਬ ਨਾਲ ਦਸੰਬਰ 2017 ਦੀ ਤੁਲਨਾ 'ਚ ਇਸ ਸਾਲ ਰੁਪਏ 'ਚ ਮੁੱਲ ਦੇ ਆਧਾਰ 'ਤੇ ਛੇ ਤੋਂ ਸੱਤ ਫੀਸਦੀ ਦੇ ਵਿਚਕਾਰ ਅਸਲੀ ਗਿਰਾਵਟ ਰਹਿ ਸਕਦੀ ਹੈ | ਭਾਰਤ ਦੇ ਮੁਕਾਬਲਾਤਨ ਬੰਦ ਅਰਥਵਿਵਸਥਾ ਹੋਣ ਦਾ ਹਵਾਲਾ ਦਿੰਦੇ ਹੋਏ ਰਾਈਸ ਨੇ ਕਿਹਾ ਕਿ ਅਪ੍ਰੈਲ-ਜੂਨ ਤਿਮਾਹੀ 'ਚ ਆਰਥਿਕ ਵਾਧੇ 'ਚ ਸ਼ੁੱਧ ਨਿਰਯਾਤ ਦਾ ਯੋਗਦਾਨ ਇਕ ਵਾਰ ਫਿਰ ਤੋਂ ੱਅਨੁਮਾਨ ਤੋਂ ਵਧੀਆ ਰਿਹਾ ਅਤੇ ਰੁਪਏ ਦੀ ਅਸਲੀ ਗਿਰਾਵਟ 'ਚ ਇਸ 'ਚ ਹੋਰ ਵਾਧਾ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਦੂਜੇ ਪਾਸੇ ਰੁਪਏ ਦੀ ਗਿਰਾਵਟ ਨਾਲ ਨਿਸ਼ਚਿਤ ਤੌਰ 'ਤੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਵਰਗੇ ਆਯਾਤਿਤ ਉਤਪਾਦਾਂ ਦਾ ਮੁੱਲ ਵਧੇਗਾ ਜਿਸ ਦਾ ਮੁਦਰਾਸਫੀਤੀ 'ਤੇ ਬੁਰਾ ਅਸਰ ਪੈ ਸਕਦਾ ਹੈ | ਆਈ.ਐੱਮ.ਐੱਫ. ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰਾਈਸ ਨੇ ਕਿ ਭਾਰਤੀ ਅਰਥਵਿਵਸਥਾ ਨੋਟਬੰਦੀ ਅਤੇ ਮਾਲ ਅਤੇ ਸੇਵਾ ਟੈਕਸ ਲਾਗੂ ਦੇ ਅਵਰੋਧਾਂ ਦੇ ਬਾਅਦ ਮਜ਼ਬੂਤੀ ਨਾਲ ਸੁਧਾਰ ਰਿਹਾ ਹੈ ਜਿਸ ਨੇ ਅਰਥਵਿਵਸਥਾ ਦੀ ਮਦਦ ਕੀਤੀ ਹੈ | ਉਨ੍ਹਾਂ ਨੇ ਪਹਿਲੀ ਤਿਮਾਹੀ ਦੀ ਵਾਧਾ ਦਰ ਆਈ.ਐੱਮ.ਐੱਫ. ਦੇ ਪੂਰਵ ਅਨੁਮਾਨ ਤੋਂ ਵਧੀਆ ਹੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਾਲੀਆ ਸੰਸਾਰਕ ਗਤੀਵਿਧੀਆਂ ਆਦਿ ਦੇ ਮੱਦੇਨਜ਼ਰ ਪੂਰਵ ਅਨੁਮਾਨ ਦੀ ਸਮੀਖਿਆ ਕੀਤੀ ਜਾਵੇਗੀ |
