ਇਹ ਬੈਂਕ ਆਪਣੇ ਗਾਹਕਾਂ ਨੂੰ ਦੇ ਰਿਹੈ 15 ਹਜ਼ਾਰ ਰੁਪਏ ਤਕ ਦਾ ਫਾਇਦਾ

Sunday, Jan 28, 2018 - 09:48 PM (IST)

ਇਹ ਬੈਂਕ ਆਪਣੇ ਗਾਹਕਾਂ ਨੂੰ ਦੇ ਰਿਹੈ 15 ਹਜ਼ਾਰ ਰੁਪਏ ਤਕ ਦਾ ਫਾਇਦਾ

ਨਵੀਂ ਦਿੱਲੀ—ਜੇਕਰ ਤੁਹਾਡਾ ਅਕਾਉਂਟ ਪ੍ਰਾਈਵੇਟ ਬੈਂਕ ਆਈ.ਸੀ.ਆਈ.ਸੀ. 'ਚ ਹੈ ਤਾਂ ਇਹ ਖਬਰ ਤੁਹਾਡੇ ਜਾਨਣ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਬੈਂਕ ਆਪਣੇ ਗਾਹਕਾਂ ਨੂੰ 400 ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਤਕ ਦਾ ਫਾਇਦਾ ਦੇ ਰਿਹਾ ਹੈ। 
icici ਬੈਂਕ ਨੇ ਹੋਟਲ ਬੁਕਿੰਗ ਅਤੇ ਹਵਾਈ ਟਿਕਟ ਬੁਕਿੰਗ ਦੀ ਸੇਵਾ ਦੇਣ ਵਾਲੀ ਵੈੱਬਸਾਈਟ ਗੂਮੋ ਡਾਟ ਕਾਮ ਨਾਲ ਕਰਾਰ ਕੀਤਾ ਹੈ, ਜਿਸ ਦੇ ਤਹਿਤ ਇਸ ਵੈੱਬਸਾਈਟ ਦੇ ਜ਼ਰੀਏ ਟਿਕਟ ਬੁੱਕ ਕਰਵਾਉਣਾ ਅਤੇ ਉਸ ਦੀ ਪੇਮੈਂਟ ਆਈ.ਸੀ.ਆਈ.ਸੀ.ਆਈ. ਦੀ ਨੈੱਟ ਬੈਂਕਿਗ, ਕ੍ਰੇਡਿਟ ਅਤੇ ਡੇਬਿਟ ਕਾਰਡ ਤੋਂ ਕਰਵਾਉਣ 'ਤੇ ਇਹ ਛੋਟ ਦਿੱਤੀ ਜਾਵੇਗੀ। 
ਆਫਰ ਤਹਿਤ ਘਰੇਲੂ ਉਡਾਨਾਂ 'ਤੇ 400 ਰੁਪਏ ਤੋਂ ਲੈ ਕੇ 15000 ਹਜ਼ਾਰ ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਟਿਕਟ ਦਾ ਖਰਚ 3 ਹਜ਼ਾਰ ਰੁਪਏ ਤੋਂ 6999 ਰੁਪਏ ਦੇ ਵਿਚਾਲੇ ਹੋਣ 'ਤੇ 400 ਰੁਪਏ, 7000 ਰੁਪਏ ਤੋਂ 9999 ਰੁਪਏ ਹੋਣ ਦੇ ਵਿਚਾਲੇ ਹੋਣ 'ਤੇ 800 ਰੁਪਏ, 10,000 ਰੁਪਏ ਤੋਂ 19,999 ਰੁਪਏ ਵਿਚਾਲੇ ਹੋਣ 'ਤੇ 1000 ਰੁਪਏ ਅਤੇ 20 ਹਜ਼ਾਰ ਰੁਪਏ ਤੋਂ ਉੱਤੇ ਹੋਣ 'ਤੇ 1500 ਰੁਪਏ ਦਾ ਡਿਕਸਾਉਂਟ ਦਿੱਤਾ ਜਾ ਰਿਹਾ ਹੈ।
ਇੰਟਰਨੈਸ਼ਨਲ ਉਡਾਨਾਂ 'ਤੇ 750 ਰੁਪਏ ਤੋਂ ਲੈ ਕੇ 15000 ਰੁਪਏ ਤਕ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਆਫਰ ਦਾ ਲਾਭ ਲੈਣ ਲਈ ਘਰੇਲੂ ਅਤੇ ਇੰਟਰਨੈਸ਼ਨਲ ਉਡਾਨਾਂ ਦੀ ਟਿਕਟ ਗੂਮੋ ਡਾਟ ਕਾਮ ਤੋਂ ਬੁੱਕ ਕਰਦੇ ਸਮੇਂ ਗਾਹਕਾਂ ਨੂੰ gmicicidf ਕੋਡ ਭਰਨਾ ਹੋਵੇਗਾ ਅਤੇ ਪੇਮੈਂਟ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੇਡਿਟ, ਡੇਬਿਟ ਕਾਰਡ ਜਾਂ ਨੈੱਟ ਬੈਂਕਿੰਗ ਤੋਂ ਕਰਨੀ ਹੋਵੇਗੀ।


Related News