ਰਤਨ ਟਾਟਾ ਵਰਗਾ ਕੋਈ ਨਹੀਂ ਸੀ : ਐੱਨ. ਚੰਦਰਸ਼ੇਖਰਨ
Tuesday, Oct 15, 2024 - 02:19 PM (IST)
ਨਵੀਂ ਦਿੱਲੀ (ਭਾਸ਼ਾ) - ਟਾਟਾ ਸੰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਸਵਰਗਵਾਸੀ ਰਤਨ ਟਾਟਾ ਨੇ ਹਮੇਸ਼ਾ ਇਹ ਯਕੀਨੀ ਕੀਤਾ ਕਿ ਟਾਟਾ ਸਮੂਹ ਦੀਆਂ ਕੰਪਨੀਆਂ ’ਚ ਕਰਮਚਾਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਦਾ ਵੀ ਧਿਆਨ ਰੱਖਿਆ ਜਾਵੇ, ਜਿਸ ਨਾਲ ਸਮੂਹ ’ਚ ਕਈ ਨੇਤਾ ਤਿਆਰ ਹੋਏ।
ਉਨ੍ਹਾਂ ਕਿਹਾ ਕਿ ਅਸਲ ’ਚ ਉਨ੍ਹਾਂ ਦੇ ਵਰਗਾ ਕੋਈ ਨਹੀਂ ਸੀ । ਪੇਸ਼ੇਵਰਾਂ ਦੇ ਨੈਟਵਰਕਿੰਗ ਮੰਚ ‘ਲਿੰਕਡਇਨ’ ’ਤੇ ਇਕ ਪੋਸਟ ’ਚ ਟਾਟਾ (86) ਦੇ ਨਾਲ ਆਪਣੇ ਲਗਾਵ ਨੂੰ ਯਾਦ ਕਰਦੇ ਹੋਏ ਉਨ੍ਹਾਂ ਲਿਖਿਆ,“ਜੋ ਕੋਈ ਵੀ ਟਾਟਾ ਨਾਲ ਮਿਲਿਆ, ਉਹ ਉਨ੍ਹਾਂ ਦੀ ਮਨੁੱਖਤਾ, ਗਰਮਜੋਸ਼ੀ ਅਤੇ ਭਾਰਤ ਲਈ ਸੁਪਨਿਆਂ ਦੀ ਕਹਾਣੀ ਲੈ ਕੇ ਗਿਆ। ਅਸਲ ’ਚ ਉਨ੍ਹਾਂ ਦੇ ਵਰਗਾ ਕੋਈ ਨਹੀਂ ਸੀ। ’’
ਚੰਦਰਸ਼ੇਖਰਨ ਨੇ (ਸਵਰਗਵਾਸੀ) ਸਾਇਰਸ ਮਿਸਰੀ ਨੂੰ ਹਟਾਏ ਜਾਣ ਤੋਂ ਬਾਅਦ 2017 ’ਚ ਟਾਟਾ ਸੰਜ਼ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਕਿਹਾ ਕਿ ਸਵਰਗਵਾਸੀ ਟਾਟਾ ਨਾਲ ਉਨ੍ਹਾਂ ਦਾ ਰਿਸ਼ਤਾ ‘ਸਾਲਾਂ ’ਚ ਤੀਬਰ ਹੋਇਆ, ਪਹਿਲਾਂ ਇਹ ਕਾਰੋਬਾਰ ’ਤੇ ਕੇਂਦਰਿਤ ਸੀ ਅਤੇ ਲਗਾਤਾਰ ਜ਼ਿਆਦਾ ਵਿਅਕਤੀਗਤ ਸਬੰਧ ’ਚ ਵਿਕਸਿਤ ਹੋਇਆ। ਉਨ੍ਹਾਂ ਨੇ ਯਾਦ ਕਰਦੇ ਹੋਏ ਕਿਹਾ,“ਅਸੀਂ ਕਾਰਾਂ ਤੋਂ ਲੈ ਕੇ ਹੋਟਲਾਂ ਤੱਕ ਦੀਆਂ ਰੁਚੀਆਂ ’ਤੇ ਚਰਚਾ ਕੀਤੀ ਪਰ ਜਦੋਂ ਸਾਡੀ ਗੱਲਬਾਤ ਦੂਜੇ ਮਾਮਲਿਆਂ ’ਤੇ ਚੱਲੀ ਗਈ-ਰੋਜ਼ਮਰਾ ਦੀ ਜ਼ਿੰਦਗੀ ਦੀ-ਤਾਂ ਉਨ੍ਹਾਂ ਨੇ ਵਿਖਾਇਆ ਕਿ ਉਨ੍ਹਾਂ ਨੇ ਕਿੰਨਾ ਕੁੱਝ ਵੇਖਿਆ ਅਤੇ ਮਹਿਸੂਸ ਕੀਤਾ। ਉਹ ਇਕ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੂੰ ਸਮਾਂ ਦੇ ਨਾਲ ਅਤੇ ਅਨੁਭਵ ਦੇ ਮਾਧਿਅਮ ਨਾਲ ਲੱਭਿਆ ਜਾਣਾ ਸੀ।” ਬੈਠਕ ਦੌਰਾਨ ਟਾਟਾ ਨੇ ਤਿੰਨ ਸੁਨੇਹੇ ਦਿੱਤੇ। ਉਨ੍ਹਾਂ ਨੇ ਹੱਲ ਲੱਭਣ ’ਚ ਦੇਰੀ ਲਈ ਦੁੱਖ ਵਿਅਕਤ ਕੀਤਾ। ਉਨ੍ਹਾਂ ਦੱਸਿਆ ਕਿ ਕੰਪਨੀ ਮੁਸ਼ਕਲਾਂ ’ਚੋਂ ਲੰਘ ਰਹੀ ਹੈ ਅਤੇ ਅਸੀਂ ਦੋਵਾਂ ਨੇ ਵਚਨਬੱਧਤਾ ਜਤਾਈ ਕਿ ਇਸ ਵਿਵਾਦ ਨੂੰ ਇਕ ਪੰਦਰਵਾੜੇ ਦੇ ਅੰਦਰ ਸੁਲਝਾ ਲਿਆ ਜਾਵੇਗਾ।”
ਉਨ੍ਹਾਂ ਅਨੁਸਾਰ, ਟਾਟਾ ਦਾ ਨਿਰਦੇਸ਼ ਪੂਰੀ ਤਰ੍ਹਾਂ ਨਾਲ ਇਹ ਯਕੀਨੀ ਕਰਨ ’ਤੇ ਕੇਂਦਰਿਤ ਸੀ ਕਿ ਕਰਮਚਾਰੀਆਂ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕੀਤੀ ਜਾਵੇ ਨਾ ਸਿਰਫ ਵਿਵਾਦ ਨੂੰ ਸੁਲਝਾਉਣ ਲਈ, ਸਗੋਂ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਕਰਨ ਲਈ।