2025 ਲਈ ਆ ਗਿਆ Gold-Silver ਦਾ ਟਾਰਗੈੱਟ ਪ੍ਰਾਈਸ, ਇਸ ਪੱਧਰ ਤੱਕ ਜਾ ਸਕਦੀਆਂ ਹਨ ਕੀਮਤਾਂ
Tuesday, Dec 24, 2024 - 03:35 PM (IST)
ਨਵੀਂ ਦਿੱਲੀ - ਸਾਲ 2024 ਸੋਨੇ ਅਤੇ ਚਾਂਦੀ ਦੋਵਾਂ ਨਿਵੇਸ਼ਕਾਂ ਲਈ ਬਹੁਤ ਵਧੀਆ ਰਿਹਾ ਹੈ। ਚਾਲੂ ਸਾਲ 'ਚ ਸੋਨੇ ਦੀਆਂ ਕੀਮਤਾਂ 'ਚ 30 ਫੀਸਦੀ ਅਤੇ ਚਾਂਦੀ ਦੀਆਂ ਕੀਮਤਾਂ 'ਚ 35 ਫੀਸਦੀ ਵਾਧਾ ਹੋਇਆ ਹੈ। ਸੋਨੇ ਅਤੇ ਚਾਂਦੀ ਨੇ ਸਭ ਤੋਂ ਉੱਚੇ ਪੱਧਰ ਬਣਾਉਣ ਤੋਂ ਬਾਅਦ, ਪਿਛਲੇ ਕੁਝ ਦਿਨਾਂ ਤੋਂ ਦੋਵਾਂ ਵਸਤੂਆਂ ਵਿੱਚ ਮੰਦੀ ਹੈ, ਜਿਸ ਦੇ ਮੁੱਖ ਕਾਰਨ ਆਰਥਿਕ ਅਨਿਸ਼ਚਿਤਤਾ ਦਾ ਮਾਹੌਲ, ਕੇਂਦਰੀ ਬੈਂਕਾਂ ਦੀਆਂ ਨੀਤੀਆਂ ਦੇ ਨਾਲ-ਨਾਲ ਵਿਸ਼ਵਵਿਆਪੀ ਤਣਾਅ ਵੀ ਸ਼ਾਮਲ ਹਨ। ਅਜਿਹੇ 'ਚ ਨਿਵੇਸ਼ਕਾਂ ਦੇ ਮਨ 'ਚ ਸਵਾਲ ਇਹ ਹੈ ਕਿ ਕੀ 2024 ਦੀ ਤਰ੍ਹਾਂ ਗੋਲਡ-ਸਿਲਵਰ ਵਿਚ 2025 ਵਿਚ ਵੀ ਬੰਪਰ ਰਿਟਰਨ ਮਿਲੇਗਾ ਜਾਂ ਨਹੀਂ।
ਇਹ ਵੀ ਪੜ੍ਹੋ : ITR Filing Deadline: ਨਾ ਭੁੱਲੋ ITR ਦੀ ਆਖ਼ਰੀ ਮਿਤੀ , ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ
ਮੋਤੀਲਾਲ ਓਸਵਾਲ ਦੀ ਕਮੋਡਿਟੀਜ਼ ਆਉਟਲੁੱਕ 2025
ਅਜਿਹੀ ਸਥਿਤੀ ਵਿੱਚ, ਨਿਵੇਸ਼ਕਾਂ ਵਿੱਚ ਇਸ ਭੰਬਲਭੂਸੇ ਨੂੰ ਦੂਰ ਕਰਨ ਲਈ, ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਨੇ ਕਮੋਡਿਟੀਜ਼ ਆਉਟਲੁੱਕ 2025 ਦੇ ਨਾਮ ਨਾਲ ਇੱਕ ਨੋਟ ਜਾਰੀ ਕੀਤਾ ਹੈ। ਇਸ ਨੋਟ 'ਚ ਬ੍ਰੋਕਰੇਜ ਹਾਊਸ ਨੇ ਕਿਹਾ ਕਿ ਸਾਲ 2025 'ਚ ਵੀ ਸੋਨੇ ਅਤੇ ਚਾਂਦੀ ਦਾ ਨਜ਼ਰੀਆ ਸਕਾਰਾਤਮਕ ਬਣਿਆ ਰਹੇਗਾ।
ਇਹ ਵੀ ਪੜ੍ਹੋ : Home Loan: ਹੁਣ ਘਰ ਖ਼ਰੀਦਣਾ ਹੋਵੇਗਾ ਆਸਾਨ: ਬਿਨਾਂ ਗਰੰਟੀ ਦੇ 20 ਲੱਖ ਤੱਕ ਦਾ ਹੋਮ ਲੋਨ!
86000 ਰੁਪਏ ਤੱਕ ਜਾ ਸਕਦਾ ਹੈ ਸੋਨਾ
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਨੇ ਆਪਣੀ ਰਿਪੋਰਟ 'ਚ 2025 'ਚ ਘਰੇਲੂ ਬਾਜ਼ਾਰ 'ਚ ਸੋਨੇ ਦੀ ਕੀਮਤ 81,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਬ੍ਰੋਕਰੇਜ ਹਾਊਸ ਨੇ ਕਿਹਾ ਕਿ ਅਗਲੇ ਦੋ ਸਾਲਾਂ 'ਚ ਸੋਨੇ ਦੀ ਕੀਮਤ 86,000 ਰੁਪਏ ਤੱਕ ਜਾ ਸਕਦੀ ਹੈ। ਮੋਤੀਲਾਲ ਓਸਵਾਲ ਮੁਤਾਬਕ ਕਾਮੈਕਸ 'ਤੇ ਸੋਨੇ ਦੀਆਂ ਕੀਮਤਾਂ ਮੱਧਮ ਮਿਆਦ 'ਚ 2830 ਡਾਲਰ ਪ੍ਰਤੀ ਔਂਸ ਅਤੇ ਲੰਬੇ ਸਮੇਂ 'ਚ 3000 ਡਾਲਰ ਪ੍ਰਤੀ ਔਂਸ ਅਤੇ ਇਸ ਤੋਂ ਉੱਪਰ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ
ਚਾਂਦੀ 125000 ਰੁਪਏ ਤੱਕ ਜਾ ਸਕਦੀ ਹੈ
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਨੇ ਚਾਂਦੀ 'ਤੇ ਆਪਣੇ ਨੋਟ 'ਚ ਕਿਹਾ ਕਿ ਭਾਵੇਂ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੋਵੇ, ਪਰ ਅਗਲੇ ਵਾਧੇ ਤੋਂ ਪਹਿਲਾਂ ਇਹ ਆਰਾਮ ਦਾ ਸਾਹ ਲੈ ਰਹੀ ਹੈ। ਬ੍ਰੋਕਰੇਜ ਹਾਊਸ ਦੇ ਮੁਤਾਬਕ ਮੱਧਮ ਤੋਂ ਲੰਬੇ ਸਮੇਂ 'ਚ ਚਾਂਦੀ 'ਤੇ ਇਹ ਬੇਹੱਦ ਸਕਾਰਾਤਮਕ ਹੈ। ਨੋਟ ਮੁਤਾਬਕ ਘਰੇਲੂ ਬਾਜ਼ਾਰ 'ਚ ਚਾਂਦੀ ਦੀ ਕੀਮਤ 1,11,111 ਰੁਪਏ ਤੋਂ 1,25,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਜਾ ਸਕਦੀ ਹੈ। ਚਾਂਦੀ ਦਾ ਸਮਰਥਨ ਮੁੱਲ 85000 - 86000 ਰੁਪਏ ਪ੍ਰਤੀ ਕਿਲੋਗ੍ਰਾਮ ਹੈ। 12-15 ਮਹੀਨਿਆਂ ਦੀ ਮਿਆਦ ਨੂੰ ਧਿਆਨ ਵਿਚ ਰੱਖਦੇ ਹੋਏ ਚਾਂਦੀ ਖਰੀਦਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਅਮਿਤਾਭ, ਸ਼ਾਹਰੁਖ ਅਤੇ ਰਿਤਿਕ ਰੋਸ਼ਨ ਸਮੇਤ 125 ਮਸ਼ਹੂਰ ਹਸਤੀਆਂ ਨੇ ਇਸ ਕੰਪਨੀ 'ਚ ਲਗਾਇਆ ਪੈਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8