Stock Market:ਸ਼ੇਅਰ ਬਾਜ਼ਾਰ ਮਾਮੂਲੀ ਕਮਜ਼ੋਰੀ ਨਾਲ ਖੁੱਲ੍ਹਿਆ, Nifty 24,800 ਦੇ ਉੱਪਰ

Tuesday, Jul 30, 2024 - 10:34 AM (IST)

ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਰੇ ਨਿਸ਼ਾਨ 'ਤੇ ਹੋਈ ਹੈ। ਸੈਂਸੈਕਸ 112 (0.14%) ਅੰਕ ਦੀ ਗਿਰਾਵਟ ਨਾਲ 81,243 'ਤੇ ਖੁੱਲ੍ਹਿਆ ਜਦੋਂ ਕਿ ਨਿਫਟੀ 1.75 (0.01%) ਅੰਕਾਂ ਦੇ ਮਾਮੂਲੀ ਵਾਧੇ ਨਾਲ 24,837 'ਤੇ ਖੁੱਲ੍ਹਿਆ। ਪ੍ਰੀ-ਓਪਨਿੰਗ 'ਚ ਬਾਜ਼ਾਰ ਹਰੇ ਰੰਗ 'ਚ ਸੀ। ਇਸ ਤੋਂ ਪਹਿਲਾਂ 29 ਜੁਲਾਈ ਨੂੰ ਸੈਂਸੈਕਸ 23 ਅੰਕਾਂ ਦੇ ਵਾਧੇ ਨਾਲ 81,355 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ 'ਚ 1 ਅੰਕ ਦਾ ਵਾਧਾ ਹੋਇਆ, ਇਹ 24,836 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 16 'ਚ ਵਾਧਾ ਅਤੇ 12 'ਚ ਗਿਰਾਵਟ ਦਿਖਾਈ ਦੇ ਰਹੀ ਹੈ। ਨਿਫਟੀ ਦੇ 50 ਸਟਾਕਾਂ ਵਿੱਚੋਂ, 22 ਵਿੱਚ ਵਾਧਾ ਹੋਇਆ ਹੈ, 12 ਵਿੱਚ ਗਿਰਾਵਟ ਆਈ ਹੈ ਅਤੇ 14 ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਅੱਜ ਗਲੋਬਲ ਬਾਜ਼ਾਰਾਂ ਤੋਂ ਕਮਜ਼ੋਰ ਸੰਕੇਤ ਦਿਖਾਈ ਦੇ ਰਹੇ ਹਨ। ਏਸ਼ੀਆਈ ਬਾਜ਼ਾਰਾਂ 'ਚ ਵੀ ਇਕ ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਦੋਂ ਕਿ ਗਿਫਟ ਨਿਫਟੀ ਫਲੈਟ ਕਾਰੋਬਾਰ ਕਰਦਾ ਦੇਖਿਆ ਗਿਆ। ਡਾਓ ਫਿਊਚਰਜ਼ 'ਚ ਹਲਕੀ ਨਰਮੀ ਦੇਖਣ ਨੂੰ ਮਿਲੀ। ਫੈਡਰਲ ਰਿਜ਼ਰਵ ਦੀ ਬੈਠਕ ਤੋਂ ਪਹਿਲਾਂ ਅਮਰੀਕੀ ਬਾਜ਼ਾਰ ਮਿਲੇ-ਜੁਲੇ ਰਹੇ। ਇੱਥੇ, PNB ਹਾਊਸਿੰਗ ਫਾਈਨਾਂਸ ਵਿੱਚ ਅੱਜ ਇੱਕ ਵੱਡੀ ਬਲਾਕ ਡੀਲ ਹੋ ਸਕਦੀ ਹੈ।

FII ਨੇ ਵੇਚਿਆ ਅਤੇ DII ਨੇ ਖਰੀਦਿਆ

ਏਸ਼ੀਆਈ ਬਾਜ਼ਾਰ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਜਾਪਾਨ ਦਾ ਨਿੱਕੇਈ 0.96% ਅਤੇ ਹਾਂਗਕਾਂਗ ਦਾ ਹੈਂਗ ਸੇਂਗ 1.17% ਹੇਠਾਂ ਹੈ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ 0.48% ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ 29 ਜੁਲਾਈ ਨੂੰ 2,474.54 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ  5,665.54 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

29 ਜੁਲਾਈ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.12 ਫੀਸਦੀ ਡਿੱਗ ਕੇ 40,539 'ਤੇ ਬੰਦ ਹੋਇਆ। NASDAQ 0.071% ਦੇ ਵਾਧੇ ਨਾਲ 17,370 ਦੇ ਪੱਧਰ 'ਤੇ ਬੰਦ ਹੋਇਆ। S&P 500 ਵਿਚ 0.081% ਦਾ ਵਾਧਾ ਦੇਖਣ ਨੂੰ ਮਿਲਿਆ।

ਸੋਮਵਾਰ ਨੂੰ ਬਾਜ਼ਾਰ ਦੀ ਸਥਿਤੀ

29 ਜੁਲਾਈ (ਸੋਮਵਾਰ) ਨੂੰ, ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ, ਸੈਂਸੈਕਸ ਨੇ 81,908 ਦੇ ਸਰਵ-ਸਮੇਂ ਦੇ ਉੱਚੇ ਪੱਧਰ 'ਤੇ ਅਤੇ ਨਿਫਟੀ ਨੇ 24,999 ਦੇ ਸਰਵਕਾਲੀ ਉੱਚ ਪੱਧਰ ਨੂੰ ਬਣਾਇਆ। ਹਾਲਾਂਕਿ ਇਸ ਤੋਂ ਬਾਅਦ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਸੈਂਸੈਕਸ 23 ਅੰਕਾਂ ਦੇ ਵਾਧੇ ਨਾਲ 81,355 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 'ਚ 1 ਅੰਕ ਦਾ ਵਾਧਾ ਹੋਇਆ, ਇਹ 24,836 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 17 ਵਧੇ ਅਤੇ 13 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 25 ਵਧੇ ਅਤੇ 25 'ਚ ਗਿਰਾਵਟ ਦਰਜ ਕੀਤੀ ਗਈ।


Harinder Kaur

Content Editor

Related News