ਸ਼ੇਅਰ ਬਜ਼ਾਰ 'ਚ ਵਾਧਾ ਜਾਰੀ, ਸੈਂਸੈਕਸ 40,000 ਦੇ ਉੱਪਰ ਹੋਇਆ ਬੰਦ

12/12/2019 4:04:35 PM

ਮੁੰਬਈ — ਦਿਨਭਰ ਦੇ ਕਾਰੋਬਾਰ ਦੇ ਬਾਅਦ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਕਿ ਵੀਰਵਾਰ ਨੂੰ ਸ਼ੇਅਰ ਬਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 169.14 ਅੰਕ ਯਾਨੀ ਕਿ 0.42 ਫੀਸਦੀ ਦੇ ਵਾਧੇ ਨਾਲ 40,581.71 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 61.65 ਅੰਕ ਯਾਨੀ ਕਿ 0.52 ਫੀਸਦੀ ਦੇ ਵਾਧੇ ਨਾਲ 11,971.80 ਦੇ ਪੱਧਰ 'ਤੇ ਬੰਦ ਹੋਇਆ ਹੈ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਆਈ.ਟੀ. ਤੋਂ ਇਲਾਵਾ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ ਵਿਚ ਪੀ.ਐਸ.ਯੂ. ਬੈਂਕ, ਮੈਟਲ, ਐਫ.ਐਮ.ਸੀ.ਜੀ., ਮੀਡੀਆ, ਰੀਅਲਟੀ, ਫਾਰਮਾ, ਆਟੋ ਅਤੇ ਨਿੱਜੀ ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਟਾਟਾ ਮੋਟਰਜ਼, ਯੇਸ ਬੈਂਕ, ਵੇਦਾਂਤ ਲਿਮਟਿਡ, ਟਾਟਾ ਸਟੀਲ, ਐਸਬੀਆਈ, ਜੇਐਸਡਬਲਯੂ ਸਟੀਲ, ਸਿਪਲਾ ਅਤੇ ਆਈਓਸੀ 

ਟਾਪ ਲੂਜ਼ਰਜ਼

ਇੰਫੋਸਿਸ, ਟੀਸੀਐਸ, ਓਐਨਜੀਸੀ, ਐਚਸੀਐਲ ਟੇਕ, ਭਾਰਤੀ ਏਅਰਟੈਲ, ਇਨਫ੍ਰੇਟੈਲ, ਟੇਕ ਮਹਿੰਦਰਾ, ਬਜਾਜ ਆਟੋ, ਅਲਟਰਾਟੈਕ ਸੀਮੈਂਟ, ਵਿਪਰੋ