ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ, ਸੈਂਸੈਕਸ 52500 ਅਤੇ ਨਿਫਟੀ 15800 ਤੋਂ ਪਾਰ

06/11/2021 10:07:04 AM

ਮੁੰਬਈ - ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿਚ ਰੌਣਕ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਵਾਧਾ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 228.01 ਅੰਕ ਭਾਵ 0.55 ਪ੍ਰਤੀਸ਼ਤ ਦੀ ਤੇਜ਼ੀ ਨਾਲ 52528.48 ਦੇ ਪੱਧਰ 'ਤੇ ਖੁੱਲ੍ਹਿਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 73.20 ਅੰਕ ਭਾਵ 0.47% ਦੀ ਤੇਜ਼ੀ ਦੇ ਨਾਲ 15811.00 'ਤੇ ਖੁੱਲ੍ਹਿਆ ਹੈ। ਇਹ ਸੈਂਸੈਕਸ-ਨਿਫਟੀ ਦਾ ਉੱਚਤਮ ਪੱਧਰ ਹੈ। ਪਿਛਲੇ ਹਫਤੇ ਬੀ.ਐਸ.ਸੀ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 677.17 ਅੰਕ ਭਾਵ 1.31% ਦੀ ਤੇਜ਼ੀ ਨਾਲ ਕਾਰੋਬਾਰ ਕੀਤਾ। ਅੱਜ 1667 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, 294 ਸ਼ੇਅਰ ਗਿਰਾਵਟ ਵਿਚ ਹਨ ਅਤੇ 47 ਸ਼ੇਅਰਾਂ ਦੀ ਕੀਮਤ ਸਥਿਰ ਦੱਸੀ ਜਾ ਰਹੀ ਹੈ।

ਟਾਪ ਗੇਨਰਜ਼

ਪਾਵਰ ਗਰਿੱਡ, ਐੱਸ.ਬੀ.ਆਈ., HDFC ਬੈਂਕ, ਇੰਡਸਇੰਡ ਬੈਂਕ, ਰਿਲਾਇੰਸ, HDFC, ਇਨਫੋਸਿਸ, HCL ਟੈਕ, ਬਜਾਜ ਵਿੱਤ, ਸਨ ਫਾਰਮਾ, ਮਾਰੂਤੀ, ਇਨਫੋਸਿਸ, ਡਾ. ਰੈਡੀ, NTPC, TCS, ਆਈ ਟੀ ਸੀ, ਐਲ ਐਂਡ ਟੀ, ਬਜਾਜ ਆਟੋ, ਨੇਸਟਲ ਇੰਡੀਆ, ਕੋਟਕ ਬੈਂਕ, ONGC, ਏਸ਼ੀਅਨ ਪੇਂਟਸ, ਆਈ ਸੀ ਆਈ ਸੀ ਆਈ ਬੈਂਕ

ਟਾਪ ਲੂਜ਼ਰਜ਼

ਬਜਾਜ ਫਿਨਸਰਵਰ, ਟੇਕ ਮਹਿੰਦਰਾ, ਟਾਈਟਨ 

ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਰਈਸ Elon Musk ਤੇ Jeff Bezos ਇੰਝ ਬਚਾਉਂਦੇ ਨੇ ਆਪਣਾ ਟੈਕਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur