ਸੈਂਸੈਕਸ 605 ਅੰਕਾਂ ਦੀ ਤੇਜ਼ੀ ਨਾਲ ਤੇ ਨਿਫਟੀ 9500 ਦੇ ਉਪੱਰ ਹੋਇਆ ਬੰਦ

04/29/2020 5:07:11 PM

ਮੁੰਬਈ - ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਬੁੱਧਵਾਰ ਨੂੰ ਸਟਾਕ ਮਾਰਕੀਟ ਦਿਨ ਭਰ ਦੇ ਉਤਰਾਅ ਚੜ੍ਹਾਅ ਤੋਂ ਬਾਅਦ ਹਰੇ ਨਿਸ਼ਾਨ 'ਤੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੇਕਸ 605.64 ਅੰਕ ਕਿ 1.89 ਫੀਸਦੀ ਦੀ ਤੇਜ਼ੀ ਦੇ ਨਾਲ 32720.16 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 172.45 ਅੰਕ ਯਾਨੀ ਕਿ 1.84 ਪ੍ਰਤੀਸ਼ਤ ਦੇ ਵਾਧੇ ਨਾਲ 9553.35 ਦੇ ਪੱਧਰ 'ਤੇ ਬੰਦ ਹੋਇਆ ਹੈ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਐਫ.ਐਮ.ਸੀ.ਜੀ. ਅਤੇ ਫਾਰਮਾ ਨੂੰ ਛੱਡ ਕੇ ਸਾਰੇ ਸੈਕਟਰ ਵਾਧਾ ਲੈ ਕੇ ਬੰਦ ਹੋਏ ਹਨ। ਇਨ੍ਹਾਂ ਵਿਚ ਰੀਅਲਟੀ, ਮੈਟਲ, ਆਈਟੀ, ਮੀਡੀਆ, ਪੀਐਸਯੂ ਬੈਂਕ, ਆਟੋ, ਬੈਂਕ ਅਤੇ ਪ੍ਰਾਈਵੇਟ ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਹਿੰਡਾਲਕੋ, ਅਡਾਨੀ ਪੋਰਟਸ, ਐਚ.ਡੀ.ਐਫ.ਸੀ., ਐਚ.ਸੀ.ਐਲ. ਟੇਕ, ਗੇਲ, ਜ਼ੀ ਲਿਮਟਿਡ, ਐਚ.ਡੀ.ਐਫ.ਸੀ. ਬੈਂਕ, ਐਮ ਐਂਡ ਐਮ, ਕੋਲ ਇੰਡੀਆ ਅਤੇ ਟਾਟਾ ਸਟੀਲ 

ਟਾਪ ਲੂਜ਼ਰਜ਼

ਐਕਸਿਸ ਬੈਂਕ, ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਡਾਕਟਰ ਰੈੱਡੀ, ਟਾਈਟਨ, ਇੰਡਸਇੰਡ ਬੈਂਕ, ਸਿਪਲਾ, ਨੈਸਲੇ ਇੰਡੀਆ, ਯੂ.ਪੀ.ਐਲ. , ਕੋਟਕ ਮਹਿੰਦਰਾ
 

Harinder Kaur

This news is Content Editor Harinder Kaur