ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਟੁੱਟਿਆ

Wednesday, Oct 27, 2021 - 12:05 PM (IST)

ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਟੁੱਟਿਆ

ਮੁੰਬਈ (ਭਾਸ਼ਾ) - ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਅਤੇ ਅਮਰੀਕੀ ਬਾਜ਼ਾਰਾਂ ਵਿਚ ਮੁਦਰਾ ਦੀ ਮਜ਼ਬੂਤੀ ਦੇ ਦਰਮਿਆਨ ਭਾਰਤੀ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ 6 ਪੈਸੇ ਟੁੱਟ ਕੇ 75.02 ਦੇ ਪੱਧਰ ਉੱਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ, ਰੁਪਿਆ ਪਿਛਲੀ ਬੰਦ ਕੀਮਤ ਦੇ ਮੁਕਾਬਲੇ ਛੇ ਪੈਸੇ ਦੀ ਗਿਰਾਵਟ ਨਾਲ 75.02 'ਤੇ ਖੁੱਲ੍ਹਿਆ। ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 74.96 ਦੇ ਪੱਧਰ 'ਤੇ ਬੰਦ ਹੋਇਆ ਸੀ।

ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.06 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 93.88 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.49 ਫੀਸਦੀ ਡਿੱਗ ਕੇ 85.98 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
 


author

Harinder Kaur

Content Editor

Related News