ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 24 ਪੈਸੇ ਟੁੱਟਿਆ

Monday, Jan 11, 2021 - 11:16 AM (IST)

ਮੁੰਬਈ (ਪੀ. ਟੀ.) - ਘਰੇਲੂ ਸਟਾਕ ਮਾਰਕੀਟ ਵਿਚ ਮਹੱਤਵਪੂਰਨ ਵਾਧੇ ਦੇ ਬਾਵਜੂਦ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ 24 ਪੈਸੇ ਡਿੱਗ ਕੇ 73.48 ਦੇ ਪੱਧਰ ’ਤੇ ਖੁੱਲਿਆ þ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਘਰੇਲੂ ਇਕਾਈ ਅਮਰੀਕੀ ਡਾਲਰ ਦੇ ਮੁਕਾਬਲੇ 73.47 ਦੇ ਪੱਧਰ ’ਤੇ ਖੁੱਲ੍ਹ ਗਈ ਅਤੇ ਅੱਗੇ ਡਿੱਗ ਕੇ 73.48 ਪ੍ਰਤੀ ਡਾਲਰ ’ਤੇ ਆ ਗਈ, ਜੋ ਪਿਛਲੀ ਬੰਦ ਕੀਮਤ ਨਾਲੋਂ 24 ਪੈਸੇ ਦੀ ਗਿਰਾਵਟ ਦਾ ਸੰਕੇਤ ਦਿੰਦੀ ਹੈ। ਸ਼ੁੱਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.24 ਦੇ ਪੱਧਰ ’ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਇੰਡੈਕਸ 0.37% ਦੀ ਤੇਜ਼ੀ ਨਾਲ 90.43 ਦੇ ਪੱਧਰ ’ਤੇ ਪਹੁੰਚ ਗਿਆ। ਸ਼ੇਅਰ ਬਾਜ਼ਾਰ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ ਕੁਲ ਆਧਾਰ ’ਤੇ 6,029.83 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਗਲੋਬਲ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ ਫਿੳੂਚਰਜ਼ 1.16 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 55.34 ਡਾਲਰ ਪ੍ਰਤੀ ਬੈਰਲ ਰਹਿ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News