ਫੇਲ੍ਹ ਹੋਇਆ ਨੋਟਬੰਦੀ ਦਾ ਮਕਸਦ, ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ 20 ਸਾਲਾਂ ਦੇ ਉੱਚ ਪੱਧਰ ’ਤੇ

Thursday, Apr 29, 2021 - 11:53 AM (IST)

ਫੇਲ੍ਹ ਹੋਇਆ ਨੋਟਬੰਦੀ ਦਾ ਮਕਸਦ, ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ 20 ਸਾਲਾਂ ਦੇ ਉੱਚ ਪੱਧਰ ’ਤੇ

ਜਲੰਧਰ (ਬਿਜਨੈੱਸ ਡੈਸਕ) – ਭਾਰਤੀ ਅਰਥਵਿਵਸਥਾ ’ਚ ਨਕਦੀ ਘੱਟ ਕਰਨ ਦੇ ਮਕਸਦ ਨਾਲ 8 ਨਵੰਬਰ 2016 ਨੂੰ ਕੀਤੀ ਗਈ ਨੋਟਬੰਦੀ ਕੋਰੋਨਾ ਕਾਰਨ ਫੇਲ ਹੋ ਗਈ ਹੈ। ਕੋਰੋਨਾ ਕਾਰਨ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ 20 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਹੈ। ਇਸ ਸਾਲ ਮਾਰਚ ਦੇ ਅਖੀਰ ਤੱਕ ਭਾਰਤੀ ਅਰਥਵਿਵਥਾ ’ਚ 28.6 ਖਰਾਬ ਰੁਪਏ ਦੀ ਨਕਦੀ ਹੈ ਅਤੇ ਇਹ ਪਿਛਲੇ ਸਾਲ ਅਰਥਵਿਵਸਥਾ ’ਚ ਮੌਜੂਦ ਨਕਦੀ ਦੇ ਮੁਕਾਬਲੇ 16.8 ਫੀਸਦੀ ਜ਼ਿਆਦਾ ਹੈ। ਵਿੱਤੀ ਸਾਲ 2010-11 ’ਚ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ 18.8 ਫੀਸਦੀ ਸੀ। ਹਾਲਾਂਕਿ ਇਸ ਦਰਮਿਆਨ 2017-18 ’ਚ ਅਰਥਵਿਵਸਥਾ ’ਚ ਨਕਦੀ 37 ਫੀਸਦੀ ਵਧੀ ਹੈ ਪਰ ਅਜਿਹਾ ਨਵੰਬਰ 2016 ’ਚ ਹੋਈ ਨੋਟਬੰਦੀ ਕਾਰਨ ਹੋਇਆ ਸੀ ਕਿਉਂਕਿ ਨੋਟਬੰਦੀ ਤੋਂ ਬਾਅਦ ਦੇਸ਼ ’ਚ ਨਵੀਂ ਕਰੰਸੀ ਜਾਰੀ ਕੀਤੀ ਗਈ ਸੀ।

ਇਹ ਵੀ ਪੜ੍ਹੋ : RBI ਨੇ ਬੈਂਕਾਂ ਦੇ CEO ਤੇ MD ਦੇ ਕਾਰਜਕਾਲ ਸੰਬੰਧੀ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਅਰਥਵਿਵਸਥਾ ’ਚ ਮੌਜੂਦ ਨਕਦੀ ਦੀ ਗਣਨਾ ਦੇਸ਼ ਦੀ ਦੇਸ਼ ਦੀ ਜੀ. ਡੀ. ਪੀ. ਅਤੇ ਅਰਥਵਿਵਸਥਾ ’ਚ ਚੱਲ ਰਹੀ ਨਕਦੀ ਨੂੰ ਤਕਸੀਮ ਕਰਨ ਨਾਲ ਕੱਢੀ ਜਾਂਦੀ ਹੈ ਅਤੇ ਇਸ ਗਣਨਾ ਮੁਤਾਬਕ ਇਸ ਸਾਲ ਮਾਰਚ ਅਖੀਰ ਤੱਕ ਅਰਥਵਿਵਸਥਾ ’ਚ ਸ਼ਾਮਲ ਨਕਦੀ ਜੀ. ਡੀ. ਪੀ. ਦਾ 14.6 ਫੀਸਦੀ ਹੈ ਜਦੋਂ ਕਿ ਪਿਛਲੇ ਸਾਲ ਇਹ ਅੰਕੜਾ 12 ਫੀਸਦੀ ਸੀ। ਯਾਨੀ ਇਸ ਸਾਲ ਇਸ ’ਚ 2.6 ਫੀਸਦੀ ਦਾ ਉਛਾਲ ਆਇਆ ਹੈ। ਵਿੱਤੀ ਸਾਲ 2019-20 ’ਚ ਦੇਸ਼ ਦੀ ਜੀ. ਡੀ. ਪੀ. 203.5 ਖਰਬ ਰੁਪਏ ਦੀ ਸੀ ਅਤੇ ਕੋਰੋਨਾ ਕਾਰਨ ਵਿੱਤੀ ਸਾਲ 2020-21 ’ਚ ਅਰਥਵਿਵਸਥਾ ’ਚ ਗਿਰਾਵਟ ਹੋਣ ਦਾ ਖਦਸ਼ਾ ਹੈ ਅਤੇ ਇਹ ਡਿੱਗ ਕੇ 195.5 ਖਰਬ ਰੁਪਏ ਰਹਿ ਸਕਦੀ ਹੈ। ਹਾਲਾਂਕਿ ਇਸ ਵਿੱਤੀ ਸਾਲ ਦੀ ਜੀ. ਡੀ. ਪੀ. ਦਾ ਇਹ ਅਨੁਮਾਨ ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਆਉਣ ਤੋਂ ਪਹਿਲਾਂ ਦਾ ਹੈ ਅਤੇ ਕੋਰੋਨਾ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਅਰਥਵਿਵਸਥਾ ’ਚ ਹੋਰ ਗਿਰਾਵਟ ਆ ਸਕਦੀ ਹੈ ਅਤੇ ਜੀ. ਡੀ. ਪੀ. ਦੇ ਇਹ ਅੰਕੜੇ ਹੋਰ ਹੇਠਾਂ ਆ ਸਕਦੇ ਹਨ। ਇਸ ਦਾ ਸਪੱਸ਼ਟ ਮਤਲਬ ਹੈ ਕਿ ਅਰਥਵਿਵਸਥਾ ’ਚ ਨਕਦੀ 14.6 ਫੀਸਦੀ ਤੋਂ ਵੀ ਜ਼ਿਆਦਾ ਹੋਵੇਗੀ। ਜੇ 2020-21 ’ਚ ਦੇਸ਼ ਦੀ ਅਰਥਵਿਵਸਥਾ ’ਚ ਗਿਰਾਵਟ ਨਾ ਵੀ ਆਈ ਹੁੰਦੀ ਤਾਂ ਵੀ ਇਸ ਸਾਲ ਦੌਰਾਨ ਦੇਸ਼ ’ਚ ਨਕਦੀ ਦੇ ਪ੍ਰਵਾਹ ’ਚ ਜ਼ਬਰਦਸਤ ਵਾਧਾ ਹੋਇਆ ਹੈ ਅਤੇ ਜੇ ਇਸ ਸਾਲ ਦੇਸ਼ ਦੀ ਜੀ. ਡੀ. ਪੀ. ’ਚ 8 ਫੀਸਦੀ ਦਾ ਵਾਧਾ ਵੀ ਹੋ ਜਾਂਦਾ ਤਾਂ ਇਸ ਸਮੇਂ ਅਰਥਵਿਵਸਥਾ ’ਚ 13 ਫੀਸਦੀ ਨਕਦੀ ਹੁੰਦੀ ਅਤੇ ਇਹ ਪਿਛਲੇ ਦੋ ਦਹਾਕੇ ’ਚ ਸਭ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, ਘਰੇਲੂ ਉਡਾਣਾਂ ਦੇ ਕਿਰਾਏ ਨੂੰ ਲੈ ਕੇ ਮੰਤਰਾਲੇ ਨੇ ਜਾਰੀ ਕੀਤੇ ਆਦੇਸ਼

ਕੋਰੋਨਾ ਨੇ ਵਧਾਈ ਅਰਥਵਿਵਸਥਾ ’ਚ ਨਕਦੀ

ਦਰਅਸਲ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ ਦੇਸ਼ ’ਚ ਕੋਰੋਨਾ ਦੀ ਮਹਾਮਾਰੀ ਕਾਰਨ ਆਇਆ ਹੈ। ਮਹਾਮਾਰੀ ਦੇ ਕਾਲ ਦੌਰਾਨ ਲੋਕਾਂ ਨੇ ਪੈਸੇ ਨੂੰ ਬੈਕਾਂ ’ਚ ਰੱਖਣ ਦੀ ਥਾਂ ਸੰਕਟ ਦੇ ਦੌਰ ’ਚ ਇਸਤੇਮਾਲ ਕਰਨ ਲਈ ਆਪਣੇ ਕੋਲ ਹੀ ਰੱਖ ਲਿਆ ਅਤੇ ਜਿਨ੍ਹਾਂ ਲੋਕਾਂ ਦੇ ਪੈਸੇ ਬੈਂਕਾਂ ’ਚ ਪਏ ਸਨ, ਉਨ੍ਹਾਂ ਨੇ ਹੀ ਬੈਂਕਾਂ ਤੋਂ ਆਪਣੀ ਨਕਦੀ ਕਢਵਾ ਲਈ ਤਾਂ ਕਿ ਲੋੜ ਪੈਣ ’ਤੇ ਉਹ ਇਸ ਨੂੰ ਇਸਤੇਮਾਲ ਕਰ ਸਕਣ। ਕੋਰੋਨਾ ਕਾਲ ’ਚ ਵੱਡੀ ਗਿਣਤੀ ’ਚ ਲੋਕ ਕੈਸ਼ ’ਚ ਕਾਰੋਬਾਰ ਕਰ ਰਹੇ ਹਨ। ਇਸ ਦੌਰਾਨ ਮੁੰਬਈ, ਦਿੱਲੀ ਅਤੇ ਬੇਂਗਲੁਰੂ ਵਰਗੇ ਵੱਡੇ ਸ਼ਹਿਰਾਂ ਤੋਂ ਵੱਡੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਹਿਜ਼ਰਤ ਹੋਈ ਅਤੇ ਇਨ੍ਹਾਂ ਮਜ਼ਦੂਰਾਂ ਨੇ ਵੀ ਆਪਣੇ ਕੋਲ ਮੌਜੂਦ ਨਕਦੀ ਨੂੰ ਖੁਦ ਕੋਲ ਹੀ ਰੱਖਿਆ ਅਤੇ ਸੰਕਟ ਦੌਰਾਨ ਖਰਚ ਲਈ ਇਸ ਨੂੰ ਇਸਤੇਮਾਲ ਕੀਤਾ ਗਿਆ। ਵੱਡੀ ਗਿਣਤੀ ’ਚ ਮਜ਼ਦੂਰਾਂ ਨੇ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਟਰੱਕ ਆਪ੍ਰੇਟਰਾਂ ਨੂੰ ਨਕਦੀ ਪੇਮੈਂਟ ਕੀਤੀ।

ਇਸ ਤੋਂ ਇਲਾਵਾ ਹਾਲ ਹੀ ’ਚ ਲੋਕਾਂ ਨੇ ਹਸਪਤਾਲਾਂ ਅਤੇ ਦਵਾਈਆਂ ’ਤੇ ਭਾਰੀ ਖਰਚ ਕੀਤਾ ਹੈ ਅਤੇ ਇਹ ਖਰਚ ਵੀ ਜ਼ਿਆਦਾਤਰ ਸਥਾਨਾਂ ’ਤੇ ਨਕਦ ’ਚ ਹੀ ਹੋ ਰਿਹਾ ਹੈ, ਜਿਸ ਕਾਰਨ ਅਰਥਵਿਵਸਥਾ ’ਚ ਨਕਦੀ ਵਧ ਰਹੀ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਲੋਕ ਜੋ ਪੈਸਾ ਕਮਾ ਰਹੇ ਹਨ, ਉਹ ਆਪਣੇ ਬੈਂਕ ’ਚ ਨਹੀਂ ਜਮ੍ਹਾ ਕਰਵਾ ਪਾ ਰਹੇ ਹਨ, ਜਿਸ ਨਾਲ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ ਵਧ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੀ ਆਈ ਸ਼ਾਮਤ, ਇਰਡਾ ਨੇ ਬੀਮਾ ਕੰਪਨੀਆਂ ਕੋਲੋਂ ਮੰਗੇ ਵੇਰਵੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News