ਰਿਫਾਇੰਡ ਤੇਲ ਦੀ ਕੀਮਤ ਇਕ ਮਹੀਨੇ ’ਚ 13 ਫੀਸਦੀ ਵਧੀ, ਦੀਵਾਲੀ ਤੋਂ ਬਾਅਦ ਵੀ ਰਾਹਤ ਨਹੀਂ
Thursday, Nov 14, 2024 - 06:07 PM (IST)
ਨਵੀਂ ਦਿੱਲੀ - ਪਾਮ ਅਤੇ ਸੂਰਜਮੁਖੀ ਤੇਲ ਵਰਗੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਪਿਛਲੇ ਇਕ ਮਹੀਨੇ ’ਚ 10-13 ਫੀਸਦੀ ਤੱਕ ਦਾ ਵਾਧਾ ਹੋਇਆ ਹੈ ਅਤੇ ਦੀਵਾਲੀ ਦੇ ਪੀਕ ਡਿਮਾਂਡ ਸੀਜ਼ਨ ਤੋਂ ਬਾਅਦ ਵੀ ਇਨ੍ਹਾਂ ਦੀਆਂ ਕੀਮਤਾਂ ’ਚ ਕੋਈ ਰਾਹਤ ਨਹੀਂ ਮਿਲੀ ਹੈ। ਇਸ ਨੇ ਉਦਯੋਗ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਪੈਕੇਜਡ ਗੁਡਸ ਕੰਪਨੀਆਂ ’ਤੇ ਕੀਮਤਾਂ ਵਧਾਉਣ ਦਾ ਦਬਾਅ ਪਾ ਦਿੱਤਾ ਹੈ।
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ
ਵਿਸ਼ਲੇਸ਼ਕਾਂ ਅਨੁਸਾਰ ਪਾਮ ਅਤੇ ਸੋਇਆ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ’ਚ ਮਜ਼ਬੂਤ ਵਾਧਾ, ਚੀਨ ਦੁਆਰਾ ਭਾਰੀ ਖਰੀਦਦਾਰੀ ਅਤੇ ਭਾਰਤ ’ਚ ਸਪਲਾਈ ਦੀ ਕਮੀ ਕੁਝ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਖਾਣ ਵਾਲੇ ਤੇਲ ਦੀਆਂ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ।
ਸਨਵਿਨ ਗਰੁਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੈਂਡਿਪ ਬਜੋਰੀਆ ਨੇ ਕਿਹਾ ਕਿ ਪਾਮ ਤੇਲ ਦੀਆਂ ਕੀਮਤਾਂ ’ਚ ਪਿਛਲੇ 3-4 ਹਫਤਿਆਂ ’ਚ ਕਰੀਬ 11 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂਕਿ ਜਨਵਰੀ ਤੋਂ ਹੁਣ ਤੱਕ ਇਨ੍ਹਾਂ ਦੀਆਂ ਕੀਮਤਾਂ ’ਚ ਲੱਗਭਗ 30 ਫੀਸਦੀ ਦਾ ਵਾਧਾ ਹੋ ਚੁੱਕਾ ਹੈ, ਜੋ ਮੁੱਖ ਰੂਪ ਨਾਲ ਮਲੇਸ਼ੀਆ ਅਤੇ ਇੰਡੋਨੇਸ਼ੀਆ ’ਚ ਘਟ ਉਤਪਾਦਨ ਕਾਰਨ ਹੋਇਆ ਹੈ। ਇਹ ਸਭ ਉਦਯੋਗ ਲਈ ਇਕ ਹੈਰਾਨ ਕਰਨ ਵਾਲੀ ਗੱਲ ਰਹੀ ਹੈ।
ਇਹ ਵੀ ਪੜ੍ਹੋ : ਵੱਡੇ ਬਦਲਾਅ ਦੀ ਰਾਹ 'ਤੇ ਦੇਸ਼ : Starlink ਇੰਟਰਨੈੱਟ ਦੀਆਂ ਕੀਮਤਾਂ ਜਾਰੀ, Jio-Airtel ਨੂੰ ਮਿਲੇਗੀ ਟੱਕਰ
ਉਨ੍ਹਾਂ ਕਿਹਾ ਕਿ 5 ਨਵੰਬਰ ਨੂੰ ਮਲੇਸ਼ੀਆ, ਜੋ ਪਾਮ ਤੇਲ ਦਾ ਦੂਜਾ ਸਭ ਤੋਂ ਵੱਡਾ ਬਰਾਮਦਕਾਰ ਹੈ, ਵਿਚ ਪਾਮ ਤੇਲ ਦੀਆਂ ਕੀਮਤਾਂ 2.5 ਸਾਲ ਦੇ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਮ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਐੱਫ. ਐੱਮ. ਸੀ. ਜੀ. ਕੰਪਨੀਆਂ ’ਤੇ ਵਧੀ ਹੋਈ ਉਤਪਾਦਨ ਲਾਗਤ ਨੂੰ ਕਵਰ ਕਰਨ ਲਈ ਕੀਮਤਾਂ ਵਧਾਉਣ ਦਾ ਦਬਾਅ ਪਾਵੇਗਾ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮੁੱਖ ਐੱਫ. ਐੱਮ. ਸੀ. ਜੀ. ਕੰਪਨੀਆਂ ਦੇ ਮੁਨਾਫੇ ਮਾਰਜਨ ’ਤੇ ਦੂਜੀ ਤਿਮਾਹੀ (ਸਤੰਬਰ ’ਚ ਖਤਮ) ’ਚ ਵਧਦੀ ਇਨਪੁਟ ਲਾਗਤ ਦਾ ਅਸਰ ਪਿਆ ਹੈ, ਜੋ ਮੁੱਖ ਰੂਪ ਨਾਲ ਪਾਮ ਤੇਲ ਅਤੇ ਇਸ ਦੇ ਉਤਪਾਦਾਂ ’ਚ ਵਾਧੇ ਕਾਰਨ ਸੀ। ਹਾਲਾਂਕਿ ਭਾਰਤ ਆਪਣੀ ਤੇਲ ਜ਼ਰੂਰਤ ਦਾ 60 ਫੀਸਦੀ ਤੋਂ ਜ਼ਿਆਦਾ ਦਰਾਮਦ ਕਰਦਾ ਹੈ, ਘਰੇਲੂ ਸੋਇਆ ਅਤੇ ਮੂੰਗਫਲੀ ਦਾ ਉਤਪਾਦਨ ਵਧਾਉਣ ਨਾਲ ਤੇਲ ਦੀਆਂ ਕੀਮਤਾਂ ’ਚ ਕੋਈ ਕਮੀ ਨਹੀਂ ਆਈ ਹੈ।
ਇਹ ਵੀ ਪੜ੍ਹੋ : Swiggy ਦੇ 500 ਕਰਮਚਾਰੀ ਬਣੇ ਕਰੋੜਪਤੀ! ਜਾਣੋ ਕਿਵੇਂ ਹੋਇਆ ਇਹ ਚਮਤਕਾਰ
ਭਾਰਤ ਨੂੰ ਦੀਵਾਲੀ ਲਈ ਖਾਣ ਵਾਲੇ ਤੇਲਾਂ ਦੀ ਮੰਗ ਨੂੰ ਪੂਰਾ ਕਰਨ ਲਈ ਐਮਰਜੈਂਸੀ ਖਰੀਦਦਾਰੀ ਕਰਨੀ ਪਈ ਸੀ ਕਿਉਂਕਿ ਉਦਯੋਗ ਨੇ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਰੱਥ ਦਰਾਮਦ ਨਹੀਂ ਕੀਤੀ ਸੀ। ਕੰਪਨੀਆਂ ਅੰਤਰਰਾਸ਼ਟਰੀ ਕੀਮਤਾਂ ਦੇ ਘਟਣ ਦੀ ਉਮੀਦ ਕਰ ਰਹੀਆਂ ਸਨ।
ਕਮਟ੍ਰੇਂਡਜ਼ ਰਿਸਰਚ ਦੇ ਨਿਰਦੇਸ਼ਕ ਅਤੇ ਖਾਣ ਵਾਲੇ ਤੇਲ ਵਿਸ਼ਲੇਸ਼ਕ ਗਿਆਨਸੇਕਰ ਤਿਆਗਰਾਜਨ ਨੇ ਕਿਹਾ,‘‘ਪਾਮ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸਾਰਿਆਂ ਦੀਆਂ ਉਮੀਦਾਂ ਗਲਤ ਨਿਕਲੀਆਂ। ਅਸੀਂ ਪਾਮ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦੀ ਉਮੀਦ ਕਰ ਰਹੇ ਸੀ, ਵਿਸ਼ੇਸ਼ ਰੂਪ ਨਾਲ ਭਾਰਤ ਦੀ ਇੰਪੋਰਟ ਡਿਊਟੀ ’ਚ ਵਾਧੇ ਤੋਂ ਬਾਅਦ।
ਇਹ ਵੀ ਪੜ੍ਹੋ : IndiGo ਦਾ ਧਮਾਕੇਦਾਰ ਆਫ਼ਰ, ਟ੍ਰੇਨ ਨਾਲੋਂ ਸਸਤੀ ਹੋਵੇਗੀ ਫਲਾਈਟ ਦੀ ਟਿਕਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8