ਪਾਕਿਸਤਾਨ 'ਚ ਆਟੇ ਦੀ ਕੀਮਤ 64 ਰੁਪਏ Kg ਦੇ ਪਾਰ, ਖੰਡ-ਘਿਓ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀਂ
Tuesday, Jan 03, 2023 - 06:54 PM (IST)
ਇਸਲਾਮਾਬਾਦ : ਗਰੀਬੀ ਨਾਲ ਜੂਝ ਰਹੀ ਪਾਕਿਸਤਾਨ ਦੀ ਅਰਥਵਿਵਸਥਾ ਲਗਾਤਾਰ ਭਾਰੀ ਆਰਥਿਕ ਸੰਕਟ ਵਿੱਚ ਧੱਸਦੀ ਜਾ ਰਹੀ ਹੈ। ਖਾਣ-ਪੀਣ ਦੀਆਂ ਵਸਤੂਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਆਮ ਲੋਕਾਂ ਦਾ ਢਿੱਡ ਭਰਨਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਖ਼ਬਰ ਹੈ ਕਿ ਪਾਕਿਸਤਾਨ ਸਰਕਾਰ ਨੇ ਇਕ ਵਾਰ ਫਿਰ ਫੌਰੀ ਪ੍ਰਭਾਵ ਨਾਲ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿਚ 25 ਤੋਂ 62 ਫੀਸਦੀ ਦਾ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਮਹਿੰਗਾਈ 'ਸੱਤਵੇਂ ਅਸਮਾਨ' 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : PM ਮੋਦੀ ਬਣਨਗੇ ਪਾਕਿਸਤਾਨੀ ਹਿੰਦੂਆਂ ਦੇ ਮੁਕਤੀਦਾਤਾ! ਸੈਂਕੜੇ ਪਰਿਵਾਰ ਪਹਿਲੀ ਵਾਰ ਗੰਗਾ 'ਚ ਅਸਥੀਆਂ ਦਾ ਕਰਨਗੇ ਵਿਸਰਜਨ
ਇਸ ਦੇ ਨਾਲ ਹੀ ਸਰਕਾਰ ਦੇ ਇਸ ਫੈਸਲੇ ਕਾਰਨ ਆਮ ਲੋਕਾਂ ਵਿੱਚ ਭਾਰੀ ਰੋਸ ਹੈ। ਪਾਕਿਸਤਾਨ 'ਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਧਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸਰਕਾਰ ਨੇ ਸਬਸਿਡੀਆਂ ਦੀ ਦੁਰਵਰਤੋਂ ਨੂੰ ਘਟਾਉਣ ਲਈ ਤੁਰੰਤ ਪ੍ਰਭਾਵ ਨਾਲ ਯੂਟੀਲਿਟੀ ਸਟੋਰ ਕਾਰਪੋਰੇਸ਼ਨ (ਯੂਐਸਸੀ) ਰਾਹੀਂ ਵੇਚੇ ਜਾਣ ਵਾਲੇ ਆਟਾ, ਚੀਨੀ ਅਤੇ ਘਿਓ ਦੀਆਂ ਕੀਮਤਾਂ ਵਿੱਚ 25 ਤੋਂ 62 ਫੀਸਦੀ ਤੱਕ ਦਾ ਵਾਧਾ ਕੀਤਾ ਹੈ।
ਡਾਨ ਦੀ ਰਿਪੋਰਟ ਮੁਤਾਬਕ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ (BISP) ਦੇ ਲਾਭਪਾਤਰੀਆਂ ਨੂੰ ਕੀਮਤਾਂ ਵਿੱਚ ਵਾਧੇ ਤੋਂ ਛੋਟ ਦਿੱਤੀ ਜਾਵੇਗੀ, ਪਰ USC ਤੋਂ ਸਬਸਿਡੀ ਵਾਲੀ ਖਰੀਦਦਾਰੀ ਦੀ ਸੀਮਾ ਨੂੰ ਘਟਾ ਦਿੱਤਾ ਗਿਆ ਹੈ। ਨਵੀਂਆਂ ਦਰਾਂ ਤਹਿਤ ਪਾਕਿਸਤਾਨ 'ਚ ਖੰਡ ਦੀ ਕੀਮਤ 70 ਰੁਪਏ ਤੋਂ ਵਧ ਕੇ 89 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਵਨਸਪਤੀ ਘਿਓ ਦੀ ਕੀਮਤ ਵਧ ਕੇ 375 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਕਣਕ ਦੇ ਆਟੇ ਦੀ ਕੀਮਤ 62 ਫੀਸਦੀ ਦੇ ਵਾਧੇ ਨਾਲ 40 ਰੁਪਏ ਤੋਂ ਵਧ ਕੇ 64.8 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਇਹ ਵੀ ਪੜ੍ਹੋ : ਸਾਲ 2023 : ਅੱਜ ਤੋਂ ਬਦਲ ਜਾਣਗੇ ਕਈ ਨਿਯਮ, ਬੈਂਕ ਲਾਕਰ-ਕ੍ਰੈਡਿਟ ਕਾਰਡ ਸਮੇਤ ਕਈ ਸੈਕਟਰ 'ਚ ਹੋਣਗੇ ਬਦਲਾਅ
USC ਨੇ ਕਿਹਾ ਹੈ ਕਿ ਵਿਸ਼ੇਸ਼ ਨਿਸ਼ਾਨਾ ਸਬਸਿਡੀ BISP ਦੇ ਸਕੋਰਕਾਰਡ ਅਤੇ PMT-32 (ਗਰੀਬੀ ਰੇਖਾ ਤੋਂ ਹੇਠਾਂ ਦੇ ਲੋਕ) ਦੇ ਤਹਿਤ ਰਜਿਸਟਰਡ ਗਰੀਬ ਆਬਾਦੀ ਲਈ ਉਪਲਬਧ ਹੋਵੇਗੀ। ਉਨ੍ਹਾਂ ਨੂੰ ਆਟਾ 400 ਰੁਪਏ ਪ੍ਰਤੀ 10 ਕਿਲੋ, ਵਨਸਪਤੀ ਘਿਓ 300 ਰੁਪਏ ਪ੍ਰਤੀ ਕਿਲੋ ਅਤੇ ਖੰਡ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗੀ। ਉਨ੍ਹਾਂ ਨੂੰ ਦਾਲਾਂ ਅਤੇ ਚੌਲਾਂ 'ਤੇ 15 ਤੋਂ 20 ਰੁਪਏ ਪ੍ਰਤੀ ਕਿਲੋ ਦੀ ਛੋਟ ਮਿਲੇਗੀ। ਸਬਸਿਡੀ ਦੀ ਦੁਰਵਰਤੋਂ ਤੋਂ ਬਚਣ ਲਈ ਉਹਨਾਂ ਦੀ ਮਹੀਨਾਵਾਰ ਖਰੀਦ ਸੀਮਾ ਨੂੰ ਸੀਮਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਘੁੰਮਣ ਨਿਕਲੇ ਭਾਰਤੀਆਂ ਦੀ ਗਿਣਤੀ 'ਚ ਆਇਆ ਵੱਡਾ ਉਛਾਲ, ਇਹ ਦੇਸ਼ ਬਣੇ 'ਡੈਸਟੀਨੇਸ਼ਨ ਵੈਡਿੰਗ' ਦਾ ਨਵਾਂ ਟਿਕਾਣਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।