ਚਿੱਪ ਜੰਗ ਦੀ ਦਸਤਕ, ਤੇਲ ਨਹੀਂ ਹੁਣ ਚਿੱਪ ਲਈ ਲੜਨਗੀਆਂ ਮਹਾਸ਼ਕਤੀਆਂ

01/15/2023 11:43:12 AM

ਨਵੀਂ ਦਿੱਲੀ (ਵਿਸ਼ੇਸ਼) - ਇਕ ਸਦੀ ਤੱਕ ਤੇਲ ਦੁਨੀਆ ਦੀ ਆਰਥਿਕਤਾ ਦੀ ਮੁੱਖ ਤਾਕਤ ਰਿਹਾ। ਇਸ ’ਤੇ ਕੰਟਰੋਲ ਲਈ ਕਈ ਸੰਘਰਸ਼ ਅਤੇ ਕੂਟਨੀਤਕ ਤਣਾਅ ਪੈਦਾ ਹੋਏ। ਪਰ ਹੁਣ ਤੇਲ ਤੋਂ ਵੀ ਕੀਮਤੀ ਚੀਜ਼ ਆ ਗਈ ਹੈ, ਜਿਸ ’ਤੇ ਕੰਟਰੋਲ ਪਾਉਣ ਲਈ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਤਾਕਤਾਂ ਆਹਮੋ-ਸਾਹਮਣੇ ਆ ਗਈਆਂ ਹਨ। ਇਹ ਚੀਜ਼ ਹੈ ਸੇਮੀਕੰਡਕਟਰਸ ਭਾਵ ਚਿੱਪ ਹੈ, ਜਿਨ੍ਹਾਂ ’ਤੇ ਹੁਣ ਰੋਜ਼ਾਨਾ ਦਾ ਜੀਵਨ ਬਹੁਤ ਹੱਦ ਤੱਕ ਨਿਰਭਰ ਹੈ।

500 ਅਰਬ ਡਾਲਰ ਦਾ ਉਦਯੋਗ

ਸੇਮੀਕੰਡਕਟਰਸ ਜੋ ਅਸਲ ਵਿਚ ਸਿਲਿਕਾਨ ਨਾਲ ਤਿਆਰ ਟੁਕੜੇ ਹੁੰਦੇ ਹਨ, ਦਾ ਉਦਯੋਗ 500 ਅਰਬ ਡਾਲਰ ਦਾ ਹੈ ਅਤੇ 2030 ਤੱਕ ਇਸਦੇ ਇਕ ਹਜ਼ਾਰ ਡਾਲਰ ਦਾ ਹੋਣ ਜਾਣ ਦਾ ਅੰਦਾਜ਼ਾ ਹੈ। ਇਸ ਲਈ ਚੀਨ ਦੀ ਇਸ ’ਤੇ ਨਜ਼ਰ ਹੈ।

ਇਹ ਵੀ ਪੜ੍ਹੋ : Hemleys, Archies ਅਤੇ ਹੋਰ ਸਟੋਰਾਂ ਤੋਂ 18,500 ਖਿਡੌਣੇ ਜ਼ਬਤ, ਈ-ਕਾਮਰਸ ਕੰਪਨੀਆਂ ਨੂੰ ਵੀ ਨੋਟਿਸ ਜਾਰੀ

ਭਾਰਤ ਭਵਿੱਖ ਦਾ ਖਿਡਾਰੀ

ਸੇਮੀਕੰਡਕਟਰਸ ਨੂੰ ਬਣਾਉਣਾ ਮੁਸ਼ਕਲ ਹੈ। ਇਹ ਬਿਨਾਂ ਵਿਸ਼ੇਸ਼ਤਾ ਦੇ ਸੰਭਵ ਨਹੀਂ ਹੈ। ਤਾਈਵਾਨ, ਜਾਪਾਨ ਅਤੇ ਦੱਖਣੀ ਕੋਰੀਆ ਵਿਚ ਬਣਨ ਵਾਲੇ ਆਈਫੋਨ ਚਿੱਪ ਅੱਜ ਵੀ ਅਮਰੀਕਾ ਵਿਚ ਹੀ ਡਿਜ਼ਾਈਨ ਹੁੰਦੇ ਹਨ। ਬਾਅਦ ਵਿਚ ਚੀਨ ਵਿਚ ਉਨ੍ਹਾਂ ਨੂੰ ਜੋੜਿਆ ਜਾਂਦਾ ਹੈ। ਹੁਣ ਭਾਰਤ ਵੀ ਸੇਮੀਕੰਡਕਟਰਸ ਦੇ ਉਦਯੋਗ ਵਿਚ ਬਹੁਤ ਨਿਵੇਸ਼ ਕਰ ਰਿਹਾ ਹੈ, ਜੋ ਭਵਿੱਖ ਵਿਚ ਇਕ ਵੱਡਾ ਖਿਡਾਰੀ ਬਣ ਸਕਦਾ ਹੈ। ਚੀਨ ਨੇ ਪਿਛਲੇ ਕੁਝ ਸਾਲਾਂ ਵਿਚ ਚਿੱਪ ਡਿਜ਼ਾਈਨ ਦੀ ਸਮਰੱਥਾ ਹਾਸਲ ਕਰਨ ਦੇ ਮਾਮਲੇ ਵਿਚ ਤੇਜ਼ੀ ਫੜੀ ਹੈ।

ਨਵੀਂ ਜੰਗ ਦਾ ਮੈਦਾਨ ਹੈ ਏਸ਼ੀਆ

ਚਿਪਸ ਦੇ ਨਿਰਮਾਣ ਦੀ ਤਕਨੀਕ ਦਾ ਜ਼ਿਆਦਾਤਰ ਸ੍ਰੋਤ ਅਮਰੀਕਾ ਕੋਲ ਹੈ। ਚੀਨ ਇਨ੍ਹਾਂ ਚਿਪਸ ਦੀ ਤਕਨੀਕ ਚਾਹੁੰਦਾ ਹੈ। ਪਰ ਅਮਰੀਕਾ ਚੀਨ ਨੂੰ ਪਿੱਛੇ ਧੱਕ ਰਿਹਾ ਹੈ। ਟਫਟਸ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਕ੍ਰਿਸ ਮਿਲਰ ਮੁਤਾਬਕ ਨਵੀਂ ਜੰਗ ਦਾ ਮੈਦਾਨ ਏਸ਼ੀਆ ਹੈ। ਦੋਵੇਂ ਦੇਸ਼ ਸਪਸ਼ਟ ਤੌਰ ’ਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਹਥਿਆਰਾਂ ਦੀ ਦੌੜ ਵਿਚ ਸ਼ਾਮਲ ਹਨ। ਇਹ ਦੋਵੇਂ ਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ ਐਲਗੋਰਿਦਮ ਦੀ ਗੁਣਵੱਤਾ ਨੂੰ ਬਿਹਤਰ ਕਰਨ ਵਿਚ ਲੱਗੇ ਹਨ ਤਾਂ ਜੋ ਉਨ੍ਹਾਂ ਫੌਜੀ ਸਿਸਟਮ ਵਿਚ ਵਰਤਿਆ ਜਾ ਸਕੇ। ਫਿਲਹਾਲ ਇਸ ਚਿੱਪ ਜੰਗ ਵਿਚ ਅਮਰੀਕਾ ਜਿੱਤਦਾ ਹੋਇਆ ਨਜ਼ਰ ਆ ਰਿਹਾ ਹੈ>

ਇਹ ਵੀ ਪੜ੍ਹੋ : ਵਿਕ ਗਈ ਬਿਊਟੀ ਕੇਅਰ ਕੰਪਨੀ VLCC, ਇਸ ਗਰੁੱਪ ਨੇ ਐਕਵਾਇਰ ਕੀਤੀ ਜ਼ਿਆਦਾਤਰ ਹਿੱਸੇਦਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News