ਸੋਨੇ ਦੀ ਸੁਨਹਿਰੀ ਉਡਾਣ ਦਾ ਸਫ਼ਰ : 50 ਦਿਨਾਂ ’ਚ 11 ਫੀਸਦੀ ਦਾ ਰਿਟਰਨ

Monday, Feb 24, 2025 - 10:42 AM (IST)

ਸੋਨੇ ਦੀ ਸੁਨਹਿਰੀ ਉਡਾਣ ਦਾ ਸਫ਼ਰ : 50 ਦਿਨਾਂ ’ਚ 11 ਫੀਸਦੀ ਦਾ ਰਿਟਰਨ

ਨਵੀਂ ਦਿੱਲੀ (ਭਾਸ਼ਾ) - ਪਿਛਲੇ ਸਾਲ ਸੋਨੇ ਨੇ ਨਿਵੇਸ਼ਕਾਂ ਨੂੰ 27 ਫੀਸਦੀ ਰਿਟਰਨ ਦਿੱਤਾ ਸੀ। ਸਾਲ 2025 ’ਚ ਹੁਣ ਤੱਕ 11 ਫੀਸਦੀ ਤੋਂ ਜ਼ਿਆਦਾ ਮੁਨਾਫਾ ਦੇ ਕੇ ਸੋਨਾ ਫਿਰ ਤੋਂ ਸੁਰਖੀਆਂ ਬਟੋਰ ਰਿਹਾ ਹੈ। ਸ਼ੇਅਰ ਅਤੇ ਬਾਂਡ ਨੂੰ ਰਿਟਰਨ ਦੇ ਮਾਮਲੇ ’ਚ ਗੋਲ‍ਡ ਨੇ ਪਿੱਛੇ ਛੱਡਿਆ ਤਾਂ ਹੁਣ ਪੀਲੀ ਧਾਤੂ ਦਾ ਭਵਿੱਖ ਸਭ ਜਾਣਨਾ ਚਾਹੁੰਦੇ ਹਨ । ਸਾਲ 2025 ’ਚ ਹੁਣ ਤੱਕ ਇਸ ਦਾ ਮੁੱਲ 77,500 ਰੁਪਏ ਤੋਂ 86,200 ਰੁਪਏ ਤੱਕ ਪਹੁੰਚ ਚੁੱਕਿਆ ਹੈ। ਜ਼ੋਰਦਾਰ ਕਮਾਈ ਵੇਖ ਕੇ ਨਿਵੇਸ਼ਕਾਂ ਦੀ ਦਿਲਚਸਪੀ ਸੋਨੇ ’ਚ ਵੱਧ ਰਹੀ ਹੈ ਪਰ ਮਾਹਿਰਾਂ ਨੇ ਕਿਹਾ ਹੈ ਕਿ ਕੀਮਤੀ ਧਾਤੂ ’ਚ ਇਸ ਪੱਧਰ ’ਤੇ ਨਵੇਂ ਨਿਵੇਸ਼ ਨੂੰ ਲੈ ਕੇ ਸਵਾਧਾਨੀ ਅਤੇ ਸੰਤੁਲਿਤ ਰੁਖ ਅਪਣਾਉਣ ਦੀ ਜ਼ਰੂਰਤ ਹੈ। ਜਾਣਕਾਰਾਂ ਦੀ ਸਲਾਹ ਹੈ ਕਿ ਸਮਝਦਾਰੀ ਨਾਲ ਅਤੇ ਠੀਕ ਨਿਵੇਸ਼ ਬਦਲ ਚੁਣ ਕੇ ਹੀ ਸੋਨੇ ਦੀ ਚਮਕ ਦਾ ਫਾਇਦਾ ਚੁੱਕਿਆ ਜਾਵੇ।

ਇਹ ਵੀ ਪੜ੍ਹੋ :     ਹੁਣ ਮੁਲਾਜ਼ਮਾਂ ਨੂੰ ਮਿਲੇਗਾ ਇਹ ਖ਼ਾਸ ਐਵਾਰਡ, 1.38 ਲੋਕਾਂ ਨੂੰ ਮਿਲ ਚੁੱਕੈ ਇਹ ਪੁਰਸਕਾਰ

ਮਾਹਿਰਾਂ ਦਾ ਕਹਿਣਾ ਹੈ ਕਿ ਸੋਨੇ ਦਾ ਪ੍ਰਦਰਸ਼ਨ ਇਕਵਿਟੀ ਅਤੇ ਬਾਂਡ ਦੋਵਾਂ ਤੋਂ ਬਿਹਤਰ ਰਿਹਾ ਹੈ । ਕੌਮਾਂਤਰੀ ਬੇ-ਨਿਯਮੀਆਂ ਅਤੇ ਰੁਪਏ ਦੀ ਐਕਸਚੇਂਜ ਦਰ ’ਚ ਗਿਰਾਵਟ ਨਾਲ, ਇਹ ਰੁਖ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਨਿਵੇਸ਼ ਰਾਸ਼ੀ ਦੀ ਵੰਡ ਨਿਵੇਸ਼ਕਾਂ ਦੇ ਜੋਖਮ ਲੈਣ ਦੀ ਸਮਰੱਥਾ, ਉਦੇਸ਼ਾਂ ਅਤੇ ਸਮਾਂ ਹੱਦ ’ਤੇ ਆਧਾਰਿਤ ਹੋਣਾ ਚਾਹੀਦੀ ਹੈ।

ਨਵੇਂ ਨਿਵੇਸ਼ ’ਤੇ ਮਿਲੀ-ਜੁਲੀ ਰਾਏ

ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਲਿ. ਦੇ ਸੀਨੀਅਰ ਵਿਸ਼ਲੇਸ਼ਕ (ਜਿਨਸ ਖੋਜ) ਮਾਨਵ ਮੋਦੀ ਨੇ ਕਿਹਾ,‘‘ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਵੇਖੀ ਗਈ ਹੈ। ਹਾਲਾਂਕਿ, ਕੀਮਤਾਂ ’ਚ ਤੇਜ਼ ਉਛਾਲ ਨੂੰ ਵੇਖਦੇ ਹੋਏ, ਇਸ ਪੱਧਰ ’ਤੇ ਸੋਨੇ ’ਚ ਨਵਾਂ ਨਿਵੇਸ਼ ਕਰਦੇ ਸਮੇਂ ਕੁਝ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।’’

ਇਹ ਵੀ ਪੜ੍ਹੋ :     ਸਭ ਤੋਂ ਵੱਧ ਮਹਿੰਗਾ ਹੋਇਆ ਟਮਾਟਰ, ਦਾਲ ਅਤੇ ਮੋਟੇ ਅਨਾਜ ਦੀਆਂ ਕੀਮਤਾਂ ਨੇ ਕੱਢੇ ਆਮ ਲੋਕਾਂ ਦੇ ਵੱਟ

ਮੇਹਤਾ ਇਕਵਿਟੀਜ਼ ਲਿ. ਦੇ ਉਪ-ਪ੍ਰਧਾਨ (ਜਿਨਸ) ਰਾਹੁਲ ਕਲੰਤਰੀ ਨੇ ਕਿਹਾ,‘‘ਐੱਮ. ਸੀ. ਐੱਕਸ. ਵਾਅਦੇ ’ਚ ਸੋਨਾ ਇਸ ਸਾਲ ਦੇ ਪਹਿਲੇ 50 ਦਿਨਾਂ ’ਚ ਹੀ 11.2 ਫੀਸਦੀ ਦੇ ਚੰਗੇ ਵਾਧੇ ਨਾਲ 77,500 ਰੁਪਏ ਤੋਂ ਵਧ ਕੇ 86,200 ਹੋ ਗਿਆ ਹੈ। ਪਿਛਲੇ ਸਾਲ, ਸੋਨੇ ’ਚ ਲੱਗਭਗ 27 ਫੀਸਦੀ ਦਾ ਉਛਾਲ ਆਇਆ ਸੀ। ਇਸ ਦਾ ਮਤਲੱਬ ਹੈ ਕਿ ਜਨਵਰੀ, 2024 ਤੋਂ ਹੁਣ ਤੱਕ ਇਸ ’ਚ 38 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਤੇਜ਼ ਉਛਾਲ ਨੂੰ ਵੇਖਦੇ ਹੋਏ, ਮੌਜੂਦਾ ਪੱਧਰ ’ਤੇ ਨਵਾਂ ਨਿਵੇਸ਼ ਕਰਨਾ ਸ਼ਾਇਦ ਬਹੁਤ ਚੰਗਾ ਵਿਚਾਰ ਨਾ ਹੋਵੇ।’’

ਕਾਮਾ ਜਿਊਲਰੀ ਦੇ ਪ੍ਰਬੰਧ ਨਿਰਦੇਸ਼ਕ ਕੋਲਿਨ ਸ਼ਾਹ ਨੇ ਕਿਹਾ,‘‘ਸੋਨਾ ਅਜਿਹੀ ਜਾਇਦਾਦ ਸ਼੍ਰੇਣੀ ’ਚ ਹੈ ਜੋ ਹਮੇਸ਼ਾ ਹੀ ਰਿਟਰਨ ਦਿੰਦਾ ਰਿਹਾ ਹੈ। ਚਾਹੇ ਮਹਿੰਗਾਈ ਹੋਵੇ ਜਾਂ ਆਰਥਿਕ ਬੇ-ਨਿਯਮੀ, ਸੋਨੇ ਨੇ ਨਿਵੇਸ਼ਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਇਕ ਮਜ਼ਬੂਤ ਢਾਲ ਪ੍ਰਦਾਨ ਕੀਤੀ ਹੈ, ਇਸ ਲਈ, ਇਸ ਸਾਲ ਦੇ ਸਿਰਫ 2 ਮਹੀਨਿਆਂ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ, ਸੋਨਾ ਯਕੀਨੀ ਰੂਪ ਨਾਲ ਮੌਜੂਦਾ ਸਮੇਂ ’ਚ ਨਿਵੇਸ਼ ਅਤੇ ਰਿਟਰਨ ਦੇ ਮਾਮਲੇ ’ਚ ਇਕ ਬਹੁਤ ਹੀ ਪਸੰਦੀਦਾ ਅਤੇ ਯੋਗ ਬਦਲ ਹੈ।’’

ਇਹ ਵੀ ਪੜ੍ਹੋ :     PNB 'ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ

ਕ‍ੀ ਕਰਨ ਨਿਵੇਸ਼ਕ

ਇਹ ਪੁੱਛੇ ਜਾਣ ’ਤੇ ਕਿ ਸ਼ੇਅਰ ਅਤੇ ਬਾਂਡ ਅਤੇ ਹੋਰ ਨਿਵੇਸ਼ ਉਤਪਾਦਾਂ ਦੀ ਤੁਲਣਾ ’ਚ ਸੋਨਾ ਬਿਹਤਰ ਨਿਵੇਸ਼ ਬਦਲ ਹੈ ਜਾਂ ਨਿਵੇਸ਼ਕਾਂ ਨੂੰ ਸੰਤੁਲਨ ਬਣਾਉਣਾ ਚਾਹੀਦਾ ਹੈ। ਕਲੰਤਰੀ ਨੇ ਕਿਹਾ,‘‘ਹਾਲ ਦੇ ਸਾਲਾਂ ’ਚ, ਸੋਨੇ ਨੇ ਇਕਵਿਟੀ ਅਤੇ ਬਾਂਡ ਦੋਵਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕੌਮਾਂਤਰੀ ਬੇ-ਨਿਯਮੀਆਂ ਅਤੇ ਕਮਜ਼ੋਰ ਰੁਪਏ ਦੇ ਨਾਲ, ਇਹ ਰੁਖ ਜਾਰੀ ਰਹਿਣ ਦੀ ਸੰਭਾਵਨਾ ਹੈ । ਹਾਲਾਂਕਿ, ਫੰਡ ਵੰਡ ਨਿਵੇਸ਼ਕਾਂ ਦੇ ਉਦੇਸ਼ਾਂ ਅਤੇ ਸਮਾਂ ਹੱਦ ’ਤੇ ਆਧਾਰਿਤ ਹੋਣਾ ਚਾਹੀਦਾ ਹੈ।’’

ਮਾਨਵ ਮੋਦੀ ਨੇ ਕਿਹਾ,‘‘ਨਿਵੇਸ਼ਕਾਂ ਨੂੰ ਹਮੇਸ਼ਾ ਇਕ ਵੱਖ ਪੋਰਟਫੋਲੀਓ ਯਾਨੀ ਨਿਵੇਸ਼ ਦੇ ਵੱਖ-ਵੱਖ ਉਤਪਾਦਾਂ ’ਚ ਪੈਸਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਸੋਨਾ ਇਕ ਸੁਰੱਖਿਅਤ ਜਾਇਦਾਦ ਹੈ ਅਤੇ ਮੁਕਾਬਲਤਨ ਘੱਟ ਅਸਥਿਰ ਵਸਤੂ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਆਪਣੇ ਪੋਰਟਫੋਲੀਓ ਨੂੰ ਸੰਤੁਲਿਤ ਰੱਖਣ ’ਚ ਮਦਦ ਮਿਲਦੀ ਹੈ।’’

ਕਿਸ ਗੋਲ‍ਡ ਆਪ‍ਸ਼ਨ ’ਚ ਕਰੀਏ ਨਿਵੇਸ਼

ਇਹ ਪੁੱਛੇ ਜਾਣ ’ਤੇ ਕਿ ਸੋਨੇ ’ਚ ਨਿਵੇਸ਼ ਲਈ ਭੌਤਿਕ ਰੂਪ ਨਾਲ ਸੋਨਾ ਖਰੀਦਣਾ, ਸੋਨਾ ਬਾਂਡ, ਈ. ਟੀ. ਐੱਫ. ਜਾਂ ਸੋਨੇ ’ਚ ਨਿਵੇਸ਼ ਨਾਲ ਜੁਡ਼ੇ ਮਿਊਚੁਅਲ ਫੰਡ ’ਚੋਂ ਕੀ ਬਿਹਤਰ ਹੈ, ਮੇਹਤਾ ਇਕਵਿਟੀਜ਼ ਦੇ ਕਲੰਤਰੀ ਨੇ ਕਿਹਾ,‘‘ਹਰੇਕ ਬਦਲ ਦੇ ਆਪਣੇ ਫਾਇਦੇ ਅਤੇ ਨੁਕਸਾਨ ਹਨ, ਇਸ ਲਈ ਨਿਵੇਸ਼ਕਾਂ ਲਈ ਇਹ ਮੁਲਾਂਕਣ ਕਰਨਾ ਮਹੱਤਵਪੂਰਨ ਹੈ ਕਿ ਕਿਹੜਾ ਬਦਲ ਉਨ੍ਹਾਂ ਦੇ ਟੀਚਿਆਂ ਦੇ ਅਨੁਕੂਲ ਹੈ।’’

ਉਨ੍ਹਾਂ ਕਿਹਾ,‘‘ਸੋਨੇ ’ਚ ਨਿਵੇਸ਼ ਬਦਲ ਤੁਹਾਡੇ ਵਿੱਤੀ ਟੀਚਿਆਂ, ਜੋਖਮ ਲੈਣ ਦੀ ਸਮਰੱਥਾ, ਨਕਦੀ ਦੀਆਂ ਜ਼ਰੂਰਤਾਂ ਅਤੇ ਨਿਵੇਸ਼ ਮਿਆਦ ’ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਟੈਕਸ ਲਾਭ ਅਤੇ ਵਿਆਜ ਕਮਾਈ ਚਾਹੁੰਦੇ ਹੋ, ਸਰਕਾਰੀ ਸੋਨਾ ਬਾਂਡ (ਹਾਲਾਂਕਿ ਸਰਕਾਰ ਹੁਣ ਇਸ ਨੂੰ ਜਾਰੀ ਨਹੀਂ ਕਰ ਰਹੀ) ਚੰਗਾ ਹੈ, ਜੇਕਰ ਤੁਹਾਨੂੰ ਉੱਚ ਨਕਦੀ ਅਤੇ ਕਾਰੋਬਾਰ ’ਚ ਆਸਾਨੀ ਚਾਹੀਦੀ ਹੈ, ਗੋਲਡ ਈ. ਟੀ. ਐੱਫ. ਬਿਹਤਰ ਹੈ।’’

ਕਲੰਤਰੀ ਨੇ ਕਿਹਾ,‘‘ਜੇਕਰ ਤੁਸੀਂ ਐੱਸ. ਆਈ. ਪੀ. ਨਿਵੇਸ਼ ਪਸੰਦ ਕਰਦੇ ਹੋ, ਗੋਲਡ ਮਿਊਚੁਅਲ ਫੰਡ ਚੰਗਾ ਹੈ। ਜੇਕਰ ਤੁਸੀ ਭੌਤਿਕ ਰੂਪ ਨਾਲ ਜਾਇਦਾਦ ਨੂੰ ਮਹੱਤਵ ਦਿੰਦੇ ਹੋ, ਸੋਨੇ ਦੇ ਸਿੱਕੇ/ਛੜੀ (ਬਣਾਉਣ ਦੇ ਟੈਕਸ ਕਾਰਨ ਗਹਿਣਾ ਨਹੀਂ) ਬਿਹਤਰ ਹੈ।’’

ਮੋਦੀ ਨੇ ਕਿਹਾ,‘‘ਸੋਨੇ ’ਚ ਨਿਵੇਸ਼ ਲਈ ਕਈ ਤਰ੍ਹਾਂ ਦੇ ਮੰਚ ਉਪਲੱਬਧ ਹਨ। ਜਿਵੇਂ ਗੋਲਡ ਈ. ਟੀ. ਐੱਫ. (ਐਕਸਚੇਂਜ ਟਰੇਡਿਡ ਫੰਡ), ਮਿਊਚੁਅਲ ਫੰਡ, ਡਿਜੀਟਲ ਗੋਲਡ ਜਾਂ ਹਾਜ਼ਰ ਬਾਜ਼ਾਰ ’ਚ ਖਰੀਦਦਾਰੀ। ਇਹ ਨਿਵੇਸ਼ਕਾਂ ਦੀ ਜੋਖਮ ਲੈਣ ਦੀ ਸਮਰੱਥਾ ਅਤੇ ਵੱਖ-ਵੱਖ ਨਿਵੇਸ਼ ਮਿਆਦ ਦੇ ਲਿਹਾਜ਼ ਨਾਲ ਯੋਗ ਹਨ।’’

ਇਹ ਵੀ ਪੜ੍ਹੋ :     48 ਘੰਟਿਆਂ ਅੰਦਰ ਪਿਛਲੇ ਹਫ਼ਤੇ ਕੀਤੇ ਗਏ ਕੰਮ ਦਾ ਹਿਸਾਬ-ਕਿਤਾਬ ਦਿਓ, ਨਹੀਂ ਤਾਂ...

ਕ‍ਿਉਂ ਵੱਧ ਰਿਹੈ ਭਾਅ

ਸੋਨੇ ’ਚ ਤੇਜ਼ੀ ਦੇ ਕਾਰਨਾਂ ਬਾਰੇ ਪੁੱਛੇ ਜਾਣ ’ਤੇ ਮਾਨਵ ਮੋਦੀ ਨੇ ਕਿਹਾ,‘‘ਬੇ-ਨਿਯਮੀ ’ਚ ਸੋਨੇ ’ਚ ਨਿਵੇਸ਼ ਵਧਦਾ ਹੈ। ਮੌਜੂਦਾ ਸਮੇਂ ’ਚ ਇਹੀ ਸਥਿਤੀ ਹੈ। ਕੌਮਾਂਤਰੀ ਪੱਧਰ ’ਤੇ ਜਾਰੀ ਤਣਾਅ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਡਿਊਟੀ ਲਾਉਣ ਦੀਆਂ ਚਿਤਾਵਨੀਆਂ ਦਰਮਿਆਨ ਬੇ-ਨਿਯਮੀ ਵਧਣ ਨਾਲ ਸੋਨੇ ’ਚ ਨਿਵੇਸ਼ ਦਾ ਆਕਰਸ਼ਣ ਵੱਧ ਰਿਹਾ ਹੈ। ਇਸ ਤੋਂ ਇਲਾਵਾ, ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਦੇ ਨੀਤੀਗਤ ਦਰ ’ਚ ਕਟੌਤੀ ਦੀ ਸੰਭਾਵਨਾ ਘੱਟ ਹੋਣ , ਦੀਵਾਲੀ, 2024 ਤੋਂ ਬਾਅਦ ਰੁਪਏ ਦੀ ਐਕਸਚੇਂਜ ਦਰ ’ਚ 3 ਫੀਸਦੀ ਦੀ ਤੇਜ਼ ਗਿਰਾਵਟ ਨਾਲ ਵੀ ਕੀਮਤਾਂ ਵਧੀਆਂ ਹਨ।’’

ਉਨ੍ਹਾਂ ਕਿਹਾ,‘‘ਇਸ ਸਾਲ ਦੀ ਸ਼ੁਰੂਆਤ ਤੋਂ ਹੀ, ਸਪਲਾਈ ਅਤੇ ਮੰਗ ਦੀ ਸਥਿਤੀ ਨੇ ਵੀ ਕੁਲ ਮਿਲਾ ਕੇ ਸੋਨੇ ਦੀ ਕੀਮਤ ’ਚ ਉਤਰਾਅ-ਚੜ੍ਹਾਅ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਚੀਨ ’ਚ ਮੁੜ ਸੁਰਜੀਤ ਦੀ ਉਮੀਦ, ਕੇਂਦਰੀ ਬੈਂਕਾਂ ਦੇ ਸੋਨੇ ਦੀ ਖਰੀਦ ਦੀ ਹੋੜ ਅਤੇ ਕੁਲ ਨਿਵੇਸ਼ ਮੰਗ ’ਚ ਵਾਧੇ ਨਾਲ ਇਸ ’ਚ ਤੇਜ਼ੀ ਹੈ।’’

ਸੋਨੇ ਦੀ ਕੀਮਤ ਦੇ ਅੱਗੇ ਦੇ ਦ੍ਰਿਸ਼ ਬਾਰੇ ਮੋਦੀ ਨੇ ਕਿਹਾ,‘‘ਅਮਰੀਕਾ ਅਤੇ ਹੋਰ ਦੇਸ਼ਾਂ ’ਚ ਵਪਾਰ ਜੰਗ, ਕੌਮਾਂਤਰੀ ਪੱਧਰ ’ਤੇ ਤਣਾਅ ਵਧਣ, ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖਰੀਦ ਦੀ ਹੋੜ ਜਾਰੀ ਰਹਿਣ , ਚੀਨ ’ਚ ਮੁੜ ਸੁਰਜੀਤ, ਹੌਲੀ ਕੌਮਾਂਤਰੀ ਵਾਧੇ ਦਾ ਖਦਸ਼ਾ ਕੁਝ ਅਜਿਹੇ ਕਾਰਨ ਹਨ, ਜੋ ਕੀਮਤਾਂ ਨੂੰ ਸਮਰਥਨ ਦੇਣਾ ਜਾਰੀ ਰੱਖ ਸਕਦੇ ਹਨ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News