ਦਰੁਸਤ ਵਹੀਖਾਤੇ ''ਤੇ ਹੀ ਮਿਲੇਗੀ ਪੂੰਜੀ

Saturday, Oct 28, 2017 - 10:24 AM (IST)

ਦਰੁਸਤ ਵਹੀਖਾਤੇ ''ਤੇ ਹੀ ਮਿਲੇਗੀ ਪੂੰਜੀ

ਨਵੀਂ ਦਿੱਲੀ—ਫਸੇ ਕਰਜ਼ੇ ਦੀ ਸਮੱਸਿਆ ਨਾਲ ਜੂਝ ਰਹੇ ਸਰਕਾਰੀ ਬੈਂਕਾਂ ਨੂੰ ਰਾਹਤ ਦੇਣ ਲਈ 1.35 ਲੱਖ ਕਰੋੜ ਰੁਪਏ ਮੁੜ ਪੂੰਜੀਕਰਨ ਬਾਂਡ ਦੇ ਰੂਪ 'ਚ ਜਾਰੀ ਕੀਤੇ ਜਾਣਗੇ। ਉੱਚ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦਾ ਆਕਾਰ ਕੀ ਹੋਵੇਗਾ, ਇਸ 'ਤੇ ਅਜੇ ਸਿਰ-ਖਪਾਈ ਚੱਲ ਰਹੀ ਹੈ ਪਰ ਸੂਤਰਾਂ ਮੁਤਾਬਕ ਇਸ ਗੱਲ ਦੀਆਂ ਮਜ਼ਬੂਤ ਸੰਭਾਵਨਾਵਾਂ ਹਨ ਕਿ ਕਮਜ਼ੋਰ ਬੈਂਕਾਂ ਨੂੰ ਸਿਰਫ ਆਪਣੀਆਂ ਵਿਵਸਥਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੂੰਜੀ ਮਿਲੇਗੀ, ਜਦੋਂ ਕਿ ਮਜ਼ਬੂਤ ਬੈਂਕਾਂ ਨੂੰ ਵਾਧੇ ਲਈ ਵੀ ਪੂੰਜੀ ਦਿੱਤੀ ਜਾਵੇਗੀ। 
ਕੇਂਦਰੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਬੈਂਕਾਂ ਲਈ 2.11 ਲੱਖ ਕਰੋੜ ਰੁਪਏ ਦੀ ਮੁੜ ਪੂੰਜੀਕਰਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਅਰਥਵਿਵਸਥਾ 'ਚ ਤੇਜ਼ੀ ਲਿਆਉਣ ਅਤੇ ਰੋਜ਼ਗਾਰ ਸਿਰਜਣ ਲਈ ਸਰਕਾਰ ਛੋਟੇ ਅਤੇ ਮੱਧ ਵਰਗੀ ਉਦਯੋਗਾਂ ਲਈ ਕਰਜ਼ਾ ਗਤੀਵਿਧੀਆਂ ਨੂੰ ਵਧਾਉਣਾ ਚਾਹੁੰਦੀ ਹੈ। ਬੈਂਕਾਂ ਨੂੰ ਇਹ ਬਾਂਡ 2 ਸਾਲ ਦੀ ਮਿਆਦ 'ਚ ਜਾਰੀ ਕੀਤੇ ਜਾਣਗੇ ਪਰ ਜ਼ਿਆਦਾਤਰ ਅਗਲੀ 3-4 ਤਿਮਾਹੀਆਂ 'ਚ ਜਾਰੀ ਹੋਣਗੇ। ਵਿੱਤ ਮੰਤਰਾਲਾ ਮੁੜ ਪੂੰਜੀਕਰਨ ਬਾਂਡ ਦੇ ਆਕਾਰ ਅਤੇ ਦੂਜੀ ਬਾਰੀਕੀਆਂ 'ਤੇ ਕੰਮ ਕਰ ਰਿਹਾ ਹੈ। ਅਗਲੇ ਕੁਝ ਹਫ਼ਤੇ 'ਚ ਇਨ੍ਹਾਂ ਦਾ ਐਲਾਨ ਕੀਤਾ ਜਾਵੇਗਾ। 
ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਦਰੁਸਤ ਵਹੀਖਾਤਿਆਂ 'ਤੇ ਹੀ ਪੂੰਜੀ ਮਿਲੇਗੀ। ਇਕ ਅਧਿਕਾਰੀ ਮੁਤਾਬਕ ਮੁੜ ਪੂੰਜੀਕਰਨ ਬਾਂਡ ਦੀ ਕੁਲ ਪੂੰਜੀ ਨੂੰ 2 ਹਿੱਸਿਆਂ 'ਚ ਵੰਡਿਆ ਜਾਵੇਗਾ। ਇਨ੍ਹਾਂ 'ਚੋਂ ਇਕ ਹਿੱਸਾ ਵਿਵਸਥਾ ਜ਼ਰੂਰਤਾਂ ਲਈ ਅਤੇ ਦੂਜਾ ਵਾਧਾ ਜ਼ਰੂਰਤਾਂ ਲਈ ਹੋਵੇਗਾ। ਮੁੜ ਪੂੰਜੀਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਬੈਂਕਾਂ ਨੂੰ ਫਸੇ ਕਰਜ਼ੇ ਦੇ ਇਕ ਛੋਟੇ ਹਿੱਸੇ ਨੂੰ ਵੱਟੇ-ਖਾਤੇ 'ਚ ਪਾ ਕੇ ਆਪਣਾ ਵਹੀਖਾਤਾ ਦਰੁਸਤ ਕਰਨ ਤੇ ਫਸੇ ਕਰਜੇ ਨਾਲ ਜੁੜੇ ਮਾਮਲਿਆਂ ਨੂੰ ਦੀਵਾਲੀਆ ਕਾਨੂੰਨ ਦੇ ਤਹਿਤ ਰਾਸ਼ਟਰੀ ਕੰਪਨੀ ਕਾਨੂੰਨ ਪੰਚਾਟ 'ਚ ਭੇਜਣ ਲਈ ਕਿਹਾ ਜਾ ਸਕਦਾ ਹੈ। ਅਧਿਕਾਰੀ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਕਿਹਾ ਕਿ ਅਜੇ ਨੀਤੀ-ਨਿਰਮਾਤਾਵਾਂ ਵਿਚਾਲੇ ਇਸ ਬਾਰੇ 'ਚ ਚਰਚਾ ਚੱਲ ਰਹੀ ਹੈ।


Related News