ਬਾਜ਼ਾਰ ''ਚ ਗਿਰਾਵਟ, ਸੈਂਸੈਕਸ 218 ਅੰਕ ਲੁੜ੍ਹਕਿਆ ਅਤੇ ਨਿਫਟੀ 10940 ਤੋਂ ਹੇਠਾਂ ਬੰਦ

07/16/2018 5:01:49 PM

ਬਿਜ਼ਨੈੱਸ ਡੈਸਕ — ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 217.86 ਅੰਕ ਯਾਨੀ 0.60 ਫੀਸਦੀ ਡਿੱਗ ਕੇ 36,323.77 'ਤੇ ਅਤੇ ਨਿਫਟੀ 82.05 ਅੰਕ ਯਾਨੀ 0.74 ਫੀਸਦੀ ਡਿੱਗ ਕੇ 10,936.85 'ਤੇ ਬੰਦ ਹੋਇਆ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 2.45 ਫੀਸਦੀ ਅਤੇ ਸਮਾਲਕੈਪ ਇੰਡੈਕਸ 2.51 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 2.57 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਆਟੋ, ਫਾਰਮਾ, ਮੈਟਲ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 256 ਅੰਕ ਡਿੱਗ ਕੇ 26679 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਫਾਰਮਾ 'ਚ 4.12 ਫੀਸਦੀ, ਨਿਫਟੀ ਆਟੋ 'ਚ 1.53 ਫੀਸਦੀ, ਨਿਫਟੀ ਮੈਟਲ 'ਚ 3.61 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 
ਟਾਪ ਗੇਨਰਜ਼
ਟੇਕ ਮਹਿੰਦਰਾ, ਐੱਨ.ਟੀ.ਪੀ.ਸੀ., ਇੰਫੋਸਿਸ, ਯੈੱਸ ਬੈਂਕ, ਐੱਚ.ਡੀ.ਐੱਫ.ਸੀ., ਵਿਪਰੋ
ਟਾਪ ਲੂਜ਼ਰਜ਼
ਡਾ. ਰੈੱਡੀਜ਼ ਲੈਬ, ਟਾਟਾ ਸਟੀਲ, ਲੁਪਿਨ, ਸਨ ਫਾਰਮਾ, ਟਾਟਾ ਮੋਟਰਜ਼, ਭਾਰਤੀ ਏਅਰਟੈੱਲ, ਆਈ.ਸੀ.ਆਈ.ਸੀ.ਆਈ. ਬੈਂਕ