ਆਈ.ਟੀ ਸਿਸਟਮ ਦਰੁਸਤ ਹੋਣ ਤੋਂ ਬਾਅਦ ਲਾਗੂ ਹੋਵੇਗਾ ਈ-ਵੇ ਬਿੱਲ
Saturday, Feb 03, 2018 - 04:27 PM (IST)
ਨਵੀਂ ਦਿੱਲੀ—ਸਰਕਾਰ ਆਈ.ਟੀ. ਸਿਸਟਮ ਦਰੁਸਤ ਹੋਣ ਤੋਂ ਬਾਅਦ ਈ.ਵੇ ਬਿੱਲ ਸਿਸਟਮ ਨੂੰ ਲਾਗੂ ਕਰਨ ਦੀ ਤਾਰੀਕ ਫਾਈਨਲ ਕਰੇਗੀ। ਦਰਅਸਲ ਈ-ਵੇ ਬਿੱਲ ਸਿਸਟਮ ਲਾਗੂ ਹੋਣ ਤੋਂ ਪਹਿਲੇ ਹੀ ਦਿਨ ਭਾਵ 1 ਫਰਵਰੀ ਨੂੰ ਪਟਰੀ ਤੋਂ ਉਤਰ ਗਿਆ ਅਤੇ ਸਰਕਾਰ ਨੂੰ ਇਸ ਨੂੰ ਟਾਲਣਾ ਪਿਆ। ਈ-ਵੇ ਬਿੱਲ ਦੀ ਵੈੱਬਸਾਈਟ ਅਤੇ ਸਰਵਰ ਲੱਖਾਂ ਦੀ ਗਿਣਤੀ 'ਚ ਬਿੱਲ ਜਨਰੇਟ ਕਰਨ ਦਾ ਲੋਡ ਨਹੀਂ ਸਹਿ ਪਾਈ, ਜਿਸ ਕਾਰਨ ਸਰਕਾਰ ਨੂੰ ਇਸ ਨੂੰ ਟਾਲਣ ਲਈ ਮਜ਼ਬੂਰ ਹੋਣ ਪਿਆ। ਵਿੱਤ ਮੰਤਰਾਲੇ ਨੇ ਜੀ.ਐੱਸ.ਟੀ.ਐੱਨ. ਤੋਂ ਈ-ਵੇ ਬਿੱਲ ਦੇ ਆਈ.ਟੀ. ਸਿਸਟਮ ਨੂੰ ਲੈ ਕੇ ਰਿਪੋਰਟ ਮੰਗੀ ਹੈ।
ਫਾਈਨੈਂਸ ਸੈਕ੍ਰੇਟਰੀ ਹਸਮੁਖ ਅਧਿਆ ਨੇ ਕਿਹਾ ਕਿ ਹੁਣ ਸਰਕਾਰ ਆਈ.ਟੀ. ਸਿਸਟਮ ਦਰੁਸਤ ਹੋਣ ਤੋਂ ਬਾਅਦ ਈ-ਵੇ ਬਿੱਲ ਲਾਗੂ ਕਰਨ ਦੀ ਡੇਟ ਫਾਈਨਲ ਕਰੇਗੀ। ਜੀ.ਐੱਸ.ਟੀ ਟੈਕਸ ਸਿਸਟਮ ਦਾ ਈ-ਵੇ ਬਿੱਲ 1 ਫਰਵਰੀ ਤੋਂ ਲਾਗੂ ਹੋਇਆ ਸੀ ਪਰ ਤਕਨੀਕੀ ਕਮੀਆਂ ਨੂੰ ਪਰਮਿਟ ਜਰਨੇਟ ਨਹੀਂ ਹੋ ਰਹੇ ਸਨ। ਇਸ ਕਾਰਨ ਈ-ਵੇ ਬਿੱਲ ਨੂੰ ਟਾਲਣਾ ਪਿਆ। ਅਧਿਆ ਨੇ ਕਿਹਾ ਕਿ ਉਨ੍ਹਾਂ ਨੇ ਜੀ.ਐੱਸ.ਟੀ.ਐੱਨ ਚੇਅਰਮੈਨ ਏ ਬੀ ਪਾਂਡੇ ਨੂੰ ਇਹ ਅਸੈੱਸਮੈਂਟ ਕਰਨ ਲਈ ਕਿਹਾ ਕਿ ਈ-ਵੇ ਬਿੱਲ ਜਨਰੇਟ ਕਰਨ 'ਚ ਪ੍ਰਾਬਲਮ ਕਿਉਂ ਆਈ ਅਤੇ ਉਸ ਨੂੰ ਠੀਕ ਕਰਨ 'ਚ ਕਿੰਨਾ ਸਮਾਂ ਲੱਗੇਗਾ।
ਈ-ਵੇ ਬਿੱਲ ਦਾ ਪੋਟਰਲ ਨੈਸ਼ਨਲ ਇਨਫਾਰਮੈਟਿਕ ਸੈਂਟਰ ਨੇ ਬਣਾਇਆ ਸੀ ਕਿ ਇਸ ਨੂੰ ਲਾਗੂ ਕਰਨ ਦਾ ਕੰਮ ਜੀ.ਐੱਸ.ਟੀ.ਐੱਨ. ਦੇਖੇਗਾ। ਅਧਿਆ ਨੇ ਕਿਹਾ ਕਿ ਟੈਕਸ ਚੋਰੀ ਰੋਕਣ ਲਈ ਈ-ਵੇ ਬਿੱਲ ਇਕ ਵੱਡਾ ਰੋਲ ਅਦਾ ਕਰੇਗਾ। ਅਧਿਆ ਨੇ ਕਿਹਾ ਕਿ ਸਿਸਟਮ ਇੰਨਾ ਲੋਡ ਲੈਣ ਲਈ ਸਮਰੱਥ ਨਹੀਂ ਹੈ, ਤਾਂ ਜੋ ਅਜਿਹੀ ਪਰੇਸ਼ਾਨੀ ਦੁਬਾਰਾ ਨਾ ਆਏ। ਵਰਣਨਯੋਗ ਹੈ ਕਿ ਈ-ਵੇ ਬਿੱਲ ਦਾ 15 ਦਿਨ ਦਾ ਟਰਾਇਲ ਰਨ ਚੱਲਿਆ ਸੀ। ਟਰਾਇਲ ਰਨ 'ਚ 34 ਸੂਬਿਆਂ 'ਚ ਰੋਜ਼ਾਨਾਂ 2 ਲੱਖ ਈ-ਵੇ ਬਿੱਲ ਬਣਾਏ ਗਏ।
