ਦੇਸ਼ ਦੇ ‘ਉਦਯੋਗਿਕ ਉਤਪਾਦਨ’ ਦੀ ਰਫ਼ਤਾਰ ਪਈ ਮੱਠੀ, ਜੁਲਾਈ ’ਚ ਦਰਜ ਹੋਇਆ 6.7 ਫੀਸਦੀ ਦਾ ਵਾਧਾ

Saturday, Aug 29, 2026 - 01:36 PM (IST)

ਦੇਸ਼ ਦੇ ‘ਉਦਯੋਗਿਕ ਉਤਪਾਦਨ’ ਦੀ ਰਫ਼ਤਾਰ ਪਈ ਮੱਠੀ, ਜੁਲਾਈ ’ਚ ਦਰਜ ਹੋਇਆ 6.7 ਫੀਸਦੀ ਦਾ ਵਾਧਾ

ਬਿਜ਼ਨੈੱਸ ਡੈਸਕ - ਦੇਸ਼ ਦੇ ਉਦਯੋਗਿਕ ਉਤਪਾਦਨ ਦੀ ਰਫ਼ਤਾਰ ਜੁਲਾਈ 2026 ’ਚ ਕੁਝ ਮੱਠੀ ਪਈ ਹੈ। ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਮੁਤਾਬਕ ਜੁਲਾਈ ’ਚ ਉਦਯੋਗਿਕ ਉਤਪਾਦਨ ’ਚ ਸਾਲਾਨਾ ਆਧਾਰ ’ਤੇ 6.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਜੂਨ ’ਚ ਇਹ ਅੰਕੜਾ 8.8 ਫੀਸਦੀ ਸੀ। ਜੁਲਾਈ ਦਾ ਆਈ. ਆਈ. ਪੀ. ਅੰਕੜਾ ਨਵੀਂ ਸੀਰੀਜ਼ ਤਹਿਤ ਜਾਰੀ ਕੀਤਾ ਗਿਆ ਚੌਥਾ ਮਹੀਨਾਵਾਰ ਅੰਕੜਾ ਹੈ।

ਇਹ ਵੀ ਪੜ੍ਹੋ : ਚੀਨ ਦੀ ਚਿਤਾਵਨੀ : ਨੇਪਾਲ 'ਚ ਇਕ ਹੋਰ ਹੜ੍ਹ ਦਾ ਵਧਿਆ ਖ਼ਤਰਾ

ਨੈਸ਼ਨਲ ਸਟੈਟਿਸਟਿਕਸ ਆਫਿਸ (ਐੱਨ. ਐੱਸ. ਓ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜੁਲਾਈ ’ਚ ਮੈਨੂਫੈਕਚਰਿੰਗ ਸੈਕਟਰ ਨੇ 7.3 ਫੀਸਦੀ ਦਾ ਵਾਧਾ ਦਰਜ ਕੀਤਾ। ਉੱਥੇ ਹੀ, ਬਿਜਲੀ ਅਤੇ ਗੈਸ ਸਪਲਾਈ ਨਾਲ ਜੁੜੇ ਖੇਤਰ ’ਚ 8.7 ਫੀਸਦੀ ਦਾ ਮਜ਼ਬੂਤ ਵਾਧਾ ਹੋਇਆ। ਦੂਜੇ ਪਾਸੇ, ਮਾਈਨਿੰਗ ਅਤੇ ਕੁਆਰਿੰਗ ਸੈਕਟਰ ਦੇ ਪ੍ਰਦਰਸ਼ਨ ’ਚ ਗਿਰਾਵਟ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਹੁਣ ਆਂਡਿਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ, ਇਸ ਕਾਰਨ ਅਜੇ ਹੋਰ ਵਧਣਗੇ ਰੇਟ

ਜੁਲਾਈ ’ਚ ਮਾਈਨਿੰਗ ਅਤੇ ਕੁਆਰਿੰਗ ਉਤਪਾਦਨ ’ਚ ਸਾਲਾਨਾ ਆਧਾਰ ’ਤੇ 0.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਪਿਛਲੇ ਸਾਲ ਜੁਲਾਈ ’ਚ ਇਸ ਸੈਕਟਰ ਨੇ 10.7 ਫੀਸਦੀ ਦਾ ਵਾਧਾ ਦਰਜ ਕੀਤਾ ਸੀ। ਜੁਲਾਈ 2025 ’ਚ ਕੁੱਲ ਆਈ. ਆਈ. ਪੀ. ਵਾਧਾ 5.4 ਫੀਸਦੀ ਰਿਹਾ ਸੀ।

ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ

ਮੈਨੂਫੈਕਚਰਿੰਗ ’ਚ ਆਟੋ ਅਤੇ ਇਲੈਕਟ੍ਰਾਨਿਕ ਸਾਮਾਨ ਦੀ ਮੰਗ ਮਜ਼ਬੂਤ

ਮੈਨੂਫੈਕਚਰਿੰਗ ਸੈਕਟਰ ਦੇ 23 ਉਦਯੋਗਕ ਸਮੂਹਾਂ ’ਚੋਂ 19 ਨੇ ਜੁਲਾਈ ’ਚ ਸਾਲਾਨਾ ਆਧਾਰ ’ਤੇ ਹਾਂ-ਪੱਖੀ ਵਾਧਾ ਦਰਜ ਕੀਤਾ। ਇਨ੍ਹਾਂ ’ਚ ਮੋਟਰ ਵ੍ਹੀਕਲ, ਟ੍ਰੇਲਰ ਅਤੇ ਸੈਮੀ-ਟ੍ਰੇਲਰ ਬਣਾਉਣ ਵਾਲੇ ਉਦਯੋਗ ਦਾ ਵਾਧਾ 22.2 ਫੀਸਦੀ ਰਿਹਾ। ਇਲੈਕਟ੍ਰੀਕਲ ਉਪਕਰਣਾਂ ਦਾ ਉਤਪਾਦਨ 28.3 ਫੀਸਦੀ ਅਤੇ ਮਸ਼ੀਨਰੀ ਅਤੇ ਉਪਕਰਣਾਂ ਦਾ ਉਤਪਾਦਨ 12.1 ਫੀਸਦੀ ਵਧਿਆ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

ਯੂਜ਼-ਬੇਸਡ ਸ਼੍ਰੇਣੀ ’ਚ ਜੁਲਾਈ ’ਚ ਪ੍ਰਾਇਮਰੀ ਗੁੱਡਜ਼ ਦਾ ਵਾਧਾ 4.1 ਫੀਸਦੀ, ਕੈਪੀਟਲ ਗੁੱਡਜ਼ ਦਾ 16.1 ਫੀਸਦੀ, ਇੰਟਰਮੀਡੀਏਟ ਗੁੱਡਜ਼ ਦਾ 10 ਅਤੇ ਇਨਫ੍ਰਾਸਟ੍ਰਕਚਰ ਅਤੇ ਕੰਸਟ੍ਰਕਸ਼ਨ ਗੁੱਡਜ਼ ਦਾ 6.9 ਫੀਸਦੀ ਰਿਹਾ। ਕੰਜਿਊਮਰ ਡਿਊਰੇਬਲਜ਼ ’ਚ 10.5 ਫੀਸਦੀ ਦਾ ਵਾਧਾ ਦਰਜ ਹੋਇਆ, ਜਦਕਿ ਕੰਜਿਊਮਰ ਨਾਨ-ਡਿਊਰੇਬਲਜ਼ ’ਚ 1 ਫੀਸਦੀ ਦੀ ਗਿਰਾਵਟ ਰਹੀ।

ਇਹ ਵੀ ਪੜ੍ਹੋ :  ਮਹਿੰਗਾਈ ਦੀ ਮਾਰ : 'Cash for Gold' 'ਚ ਭਾਰੀ ਉਛਾਲ, ਭਾਰਤੀ ਪਰਿਵਾਰ ਵੇਚ ਰਹੇ ਆਪਣਾ ਸੋਨਾ
ਇਹ ਵੀ ਪੜ੍ਹੋ :   ਹਿਮਾਚਲ ’ਚ ਮੰਡਰਾਅ ਰਿਹਾ ਨੇਪਾਲ ਵਰਗੀ ਤਬਾਹੀ ਦਾ ਖ਼ਤਰਾ : CM ਸੁੱਖੂ ਨੇ ਜਲਵਾਯੂ ਸੰਕਟ ਦਾ
ਇਹ ਵੀ ਪੜ੍ਹੋ : ਜ਼ਮੀਨ,ਸ਼ੇਅਰ-ਬਾਂਡ ਦਾ ਘਟਿਆ ਕ੍ਰੇਜ਼, ਜਾਣੋ ਹੁਣ ਕਿੱਥੇ ਪੈਸਾ ਲਗਾ ਰਹੇ ਭਾਰਤ ਦੇ ਅਮੀਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News