ਖਸਤਾਹਾਲ ਰੋਡ ''ਤੇ ਵਸੂਲਿਆ ਟੋਲ ਟੈਕਸ, ਹੁਣ ਕੰਪਨੀ ਦੇਵੇਗੀ ਮੁਆਵਜ਼ਾ
Sunday, Jan 28, 2018 - 10:31 PM (IST)
ਜਲੌਰ -ਖਸਤਾਹਾਲ ਰੋਡ 'ਤੇ ਵਸੂਲੇ ਜਾ ਰਹੇ ਟੋਲ ਟੈਕਸ ਦੇ ਮਾਮਲੇ 'ਚ ਜ਼ਿਲਾ ਖਪਤਕਾਰ ਵਿਵਾਦ ਨਿਪਟਾਰਾ ਫੋਰਮ ਨੇ ਫੈਸਲਾ ਸੁਣਾਉਂਦੇ ਹੋਏ ਟੋਲ ਕੰਪਨੀ ਨੂੰ ਸ਼ਿਕਾਇਤਕਰਤਾ ਨੂੰ 15,000 ਰੁਪਏ ਮੁਆਵਜ਼ਾ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਕੀ ਹੈ ਮਾਮਲਾ
ਸਾਂਕਰਨਾ ਨਿਵਾਸੀ ਹਰੀਸ਼ ਸਿੰਘ ਰਾਓ ਪੁੱਤਰ ਉਦੈ ਸਿੰਘ ਰਾਓ ਨੇ ਦੱਸਿਆ ਕਿ ਉਹ ਆਪਣੇ ਦੋਸਤ ਸੁਰਿੰਦਰ ਸਿੰਘ ਦੀ ਕਾਰ 'ਚ 20 ਸਤੰਬਰ 2017 ਨੂੰ ਜਾਲੌਰ ਤੋਂ ਆਹੋਰ ਸਟੇਟ ਹਾਈਵੇ 'ਤੇ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਸਾਂਕਰਨਾ ਪਿੰਡ ਤੋਂ ਪਹਿਲਾਂ ਸਥਿਤ ਚੇਤਕ ਮਿਤਰਾ ਟੋਲਵੇਜ਼ ਲਿਮਟਿਡ ਟੋਲ ਪਲਾਜ਼ਾ 'ਤੇ ਟੋਲ ਟੈਕਸ 35 ਰੁਪਏ ਅਦਾ ਕੀਤੇ। ਉਕਤ ਟੋਲ ਜਾਲੌਰ ਤੋਂ ਰੋਹਿਤ ਸਟੇਟ ਹਾਈਵੇ ਨੰਬਰ-6, 4 ਤੇ 16 ਉਸ ਦਿਨ ਨਿਰਧਾਰਤ ਮਾਪਦੰਡਾਂ ਦੇ ਮੁਤਾਬਕ ਨਾ ਹੋ ਕੇ ਟੁੱਟਾ ਹੋਇਆ ਸੀ। ਸੜਕ 'ਤੇ ਕੰਕਰੀਟ ਖਿਲਰੀ ਹੋਈ ਸੀ ਅਤੇ ਭੈਂਸਵਾੜਾ ਪਿੰਡ ਨਜ਼ਦੀਕ ਟੋਲ ਰੋਡ ਦੇ ਟੁੱਟਣ ਨਾਲ ਪਏ ਟੋਇਆ 'ਚ ਥਾਂ-ਥਾਂ ਪਾਣੀ ਭਰਿਆ ਹੋਇਆ ਸੀ। ਉਸ ਦਾ ਕਹਿਣਾ ਸੀ ਕਿ ਵਾਹਨ ਉਕਤ ਟੋਇਆ 'ਚ ਭਰੇ ਪਾਣੀ ਵਾਲੇ ਟੋਲ-ਰੋਡ ਤੋਂ ਲੰਘਣ 'ਤੇ ਪੀੜਤ ਦੇ ਵਾਹਨ ਦਾ ਚੈਂਬਰ ਟੁੱਟ ਗਿਆ।
ਇਹ ਕਿਹਾ ਫੋਰਮ ਨੇ
ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਦੀਨਦਿਆਲ ਪ੍ਰਜਾਪਤ ਨੇ ਨਿਰਦੇਸ਼ਕ ਚੇਤਕ ਮਿਤਰਾ ਟੋਲਵੇਜ਼ ਅਤੇ ਹੋਰਾਂ ਨੂੰ ਸਾਂਝੇ ਰੂਪ ਨਾਲ ਫੈਸਲਾ ਮਿਤੀ ਤੋਂ 30 ਦਿਨ ਦੇ ਅੰਦਰ ਪੀੜਤ ਨੂੰ ਸਰੀਰਕ ਤੇ ਮਾਨਸਿਕ ਹਾਨੀ, ਮੁਆਵਜ਼ਾ ਰਾਸ਼ੀ 10,000 ਤੇ ਕੇਸ ਖਰਚ ਦੇ ਰੂਪ 'ਚ 5,000 ਕੁੱਲ 15000 ਅਦਾ ਕਰਨ ਦੇ ਹੁਕਮ ਦਿੱਤੇ। ਉਕਤ ਫੈਸਲੇ ਦੀ ਪਾਲਣ ਇਕ ਮਹੀਨ ਦੇ ਅੰਦਰ ਨਾ ਕਰਨ 'ਤੇ ਪੀੜਤ ਨੂੰ 12 ਫੀਸਦੀ ਸਾਲਾਨਾ ਦਰ ਨਾਲ ਰਾਸ਼ੀ ਅਦਾ ਕਰਨ ਦੇ ਹੁਕਮ ਦਿੱਤੇ।
