ਵੱਡੀ ਖ਼ਬਰ: 2000 ਰੁਪਏ ਦਾ ਨੋਟ ਬਦਲਣ ਦੀ ਵਧਾਈ ਗਈ ਡੈੱਡਲਾਈਨ

Saturday, Sep 30, 2023 - 06:40 PM (IST)

ਵੱਡੀ ਖ਼ਬਰ: 2000 ਰੁਪਏ ਦਾ ਨੋਟ ਬਦਲਣ ਦੀ ਵਧਾਈ ਗਈ ਡੈੱਡਲਾਈਨ

ਨਵੀਂ ਦਿੱਲੀ - ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ 'ਤੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਆਰਬੀਆਈ ਨੇ ਕਿਹਾ ਹੈ ਕਿ 2000 ਰੁਪਏ ਦੇ ਨੋਟ ਬੈਂਕ ਵਿੱਚ ਜਮ੍ਹਾ ਕਰਵਾਉਣ ਜਾਂ ਇਸ ਨੂੰ ਹੋਰ ਨੋਟਾਂ ਨਾਲ ਬਦਲਣ ਦੀ ਆਖਰੀ ਤਰੀਕ 7 ਅਕਤੂਬਰ ਤੱਕ ਵਧਾ ਦਿੱਤੀ ਹੈ। ਆਰਬੀਆਈ ਨੇ ਕਿਹਾ, ' ਸਮੀਖਿਆ ਦੇ ਆਧਾਰ 'ਤੇ, 2000 ਰੁਪਏ ਦੇ ਨੋਟ ਜਮ੍ਹਾ ਕਰਨ ਅਤੇ ਬਦਲਣ ਦੀ ਮੌਜੂਦਾ ਪ੍ਰਣਾਲੀ ਨੂੰ 7 ਅਕਤੂਬਰ, 2023 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।'' ਰਿਜ਼ਰਵ ਬੈਂਕ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਨਵੀਂ ਸਮਾਂ-ਸੀਮਾ ਖਤਮ ਹੋਣ ਤੋਂ ਬਾਅਦ ਯਾਨੀ 8 ਅਕਤੂਬਰ 2023 ਤੋਂ 2000 ਰੁਪਏ ਦੇ ਬੈਂਕ ਨੋਟਾਂ ਨੂੰ ਜਮ੍ਹਾ/ਬਦਲਣ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :  LIC ਸਮੇਤ ਜਾਂਚ ਦੇ ਘੇਰੇ 'ਚ ਆਈਆਂ ਕਈ ਵੱਡੀਆਂ ਬੀਮਾ ਕੰਪਨੀਆਂ, 3000 ਕਰੋੜ ਰੁਪਏ ਦੇ ਨੋਟਿਸ ਹੋਏ ਜਾਰੀ

2,000 ਰੁਪਏ ਦੇ ਬੈਂਕ ਨੋਟ ਇੱਕ ਵਾਰ ਵਿੱਚ ਵੱਧ ਤੋਂ ਵੱਧ 20,000 ਰੁਪਏ ਤੱਕ ਬਦਲੇ ਜਾ ਸਕਦੇ ਹਨ। ਤੁਸੀਂ ਰਿਜ਼ਰਵ ਬੈਂਕ ਦੇ 19 ਦਫਤਰਾਂ ਨੂੰ ਇੰਡੀਆ ਪੋਸਟ ਰਾਹੀਂ 2000 ਰੁਪਏ ਦੇ ਬੈਂਕ ਨੋਟ ਵੀ ਭੇਜ ਸਕਦੇ ਹੋ। ਇਹਨਾਂ ਵਿੱਚੋਂ ਕਿਸੇ ਵੀ ਦਫ਼ਤਰ ਵਿੱਚ ₹2000 ਦੇ ਬੈਂਕ ਨੋਟ ਬਿਨਾਂ ਕਿਸੇ ਸੀਮਾ ਦੇ ਜਮ੍ਹਾ ਕੀਤੇ ਜਾ ਸਕਦੇ ਹਨ।

ਸਾਲ 2016 ਵਿੱਚ ਜਾਰੀ ਕੀਤੇ ਗਏ ਸਨ ਇਹ ਨੋਟ

2000 ਰੁਪਏ ਦਾ ਨੋਟ ਨਵੰਬਰ 2016 ਵਿੱਚ ਬਾਜ਼ਾਰ ਵਿੱਚ ਲਿਆਂਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਥਾਂ 'ਤੇ ਨਵੇਂ ਪੈਟਰਨ 'ਚ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ। ਹਾਲਾਂਕਿ, ਆਰਬੀਆਈ ਨੇ ਸਾਲ 2018-19 ਤੋਂ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ। ਜਦੋਂ ਕਿ 2021-22 ਵਿੱਚ 38 ਕਰੋੜ 2000 ਰੁਪਏ ਦੇ ਨੋਟ ਨਸ਼ਟ ਕੀਤੇ ਗਏ ਸਨ।

ਇਹ ਵੀ ਪੜ੍ਹੋ : 1 ਅਕਤੂਬਰ ਤੋਂ ਮਹਿੰਗੀ ਹੋ ਜਾਵੇਗੀ ਵਿਦੇਸ਼ ਯਾਤਰਾ, ਖ਼ਰਚੇ 'ਤੇ ਦੇਣਾ ਹੋਵੇਗਾ 20 ਫ਼ੀਸਦੀ ਟੈਕਸ

4 ਮਹੀਨੇ ਦਾ ਦਿੱਤਾ ਗਿਆ ਹੈ ਸਮਾਂ

19 ਮਈ 2023 ਨੂੰ ਰਿਜ਼ਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦੇ ਨੋਟਾਂ ਨੂੰ ਸਰਕੁਲੇਸ਼ਨ ਤੋਂ ਹਟਾਉਣ ਤੋਂ ਬਾਅਦ ਲੋਕਾਂ ਨੂੰ ਇਨ੍ਹਾਂ ਨੋਟਾਂ ਨੂੰ ਬਦਲਣ ਲਈ ਬੈਂਕ ਜਾਣ ਲਈ 4 ਮਹੀਨੇ ਦਾ ਸਮਾਂ ਦਿੱਤਾ ਸੀ। ਇਸਦੀ ਸਮਾਂ ਸੀਮਾ ਅੱਜ ਯਾਨੀ ਸ਼ਨੀਵਾਰ, ਸਤੰਬਰ 30, 2023 ਨੂੰ ਖਤਮ ਹੋ ਰਹੀ ਹੈ। ਜੇਕਰ ਤੁਸੀਂ ਅਜੇ ਤੱਕ ਇਹ ਕੰਮ ਨਹੀਂ ਕੀਤਾ ਹੈ ਤਾਂ ਅੱਜ ਤੁਹਾਡੇ ਲਈ ਆਖਰੀ ਮੌਕਾ ਹੈ। ਰਿਜ਼ਰਵ ਬੈਂਕ ਨੇ ਇਕ ਵਾਰ 'ਚ ਸਿਰਫ 2000 ਰੁਪਏ ਦੇ ਨੋਟਾਂ ਨੂੰ 20,000 ਰੁਪਏ ਤੱਕ ਬਦਲਣ ਦੀ ਸੀਮਾ ਤੈਅ ਕੀਤੀ ਹੈ।

ਹੁਣ ਤੱਕ 93% ਨੋਟ ਵਾਪਸ ਆ ਚੁੱਕੇ ਹਨ

ਰਿਜ਼ਰਵ ਬੈਂਕ ਵੱਲੋਂ 1 ਸਤੰਬਰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2000 ਰੁਪਏ ਦੇ ਕਰੀਬ 93 ਫੀਸਦੀ ਨੋਟ ਬੈਂਕਿੰਗ ਪ੍ਰਣਾਲੀ 'ਚ ਵਾਪਸ ਆ ਗਏ ਹਨ। ਅਜਿਹੇ 'ਚ ਇਨ੍ਹਾਂ ਨੋਟਾਂ ਦੀ ਕੁੱਲ ਕੀਮਤ 3.32 ਲੱਖ ਕਰੋੜ ਰੁਪਏ ਹੈ। ਇਸ ਦੇ ਨਾਲ ਹੀ, ਲਗਭਗ 24,000 ਕਰੋੜ ਰੁਪਏ ਯਾਨੀ ਕਿ 7 ਫੀਸਦੀ ਰਕਮ ਅਜੇ ਬੈਂਕਿੰਗ ਪ੍ਰਣਾਲੀ 'ਚ ਆਉਣੀ ਬਾਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵੱਖ-ਵੱਖ ਬੈਂਕਾਂ ਤੋਂ ਲਏ ਗਏ ਅੰਕੜਿਆਂ ਮੁਤਾਬਕ 87 ਫੀਸਦੀ ਨੋਟ ਬੈਂਕ ਖਾਤੇ 'ਚ ਜਮ੍ਹਾ ਹੋ ਚੁੱਕੇ ਹਨ। ਬਾਕੀ 13 ਫੀਸਦੀ ਰਕਮ ਹੋਰ ਨੋਟਾਂ ਨਾਲ ਬਦਲੀ ਗਈ ਹੈ।

ਇਹ ਵੀ ਪੜ੍ਹੋ :   ਗਿਰਾਵਟ ਦੇ ਬਾਵਜੂਦ 17 ਦੇਸ਼ਾਂ ਦੀਆਂ ਮੁਦਰਾਵਾਂ ਦੇ ਮੁਕਾਬਲੇ ਰੁਪਏ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8



 


author

Harinder Kaur

Content Editor

Related News