ਹਵਾਈ ਕਿਰਾਏ ''ਤੇ ਲੱਗੀ ਰੋਕ ਹਟੇਗੀ!

Wednesday, Apr 06, 2022 - 04:43 PM (IST)

ਹਵਾਈ ਕਿਰਾਏ ''ਤੇ ਲੱਗੀ ਰੋਕ ਹਟੇਗੀ!

ਨਵੀਂ ਦਿੱਲੀ- ਸਰਕਾਰ ਨੇ ਘੱਟ ਤੋਂ ਘੱਟ ਅਤੇ ਵਧ ਤੋਂ ਵਧ ਯਾਤਰੀ ਕਿਰਾਏ ਦੇ ਬਾਰੇ 'ਚ ਲੱਗੀ ਰੋਕ ਹਟਾਉਣ ਲਈ ਹਵਾਬਾਜ਼ੀ ਕੰਪਨੀਆਂ ਨਾਲ ਗੱਲ ਸ਼ੁਰੂ ਕਰ ਦਿੱਤੀ।
ਕੰਪਨੀਆਂ ਨੇ ਪਿਛਲੇ ਦਿਨੀਂ ਰੋਕ ਹਟਾਉਣ ਦੀ ਆਪਣੀ ਪੁਰਾਣੀ ਮੰਗ ਚੁੱਕਦੇ ਹੋਏ ਕਿਹਾ ਸੀ ਕਿ ਇਨ੍ਹਾਂ ਦੀ ਵਜ੍ਹਾ ਨਾਲ ਦੇਸ਼ 'ਚ ਹਵਾਈ ਆਵਾਜਾਈ ਪੂਰੀ ਤਰ੍ਹਾਂ ਪਟਰੀ 'ਤੇ ਨਹੀਂ ਆ ਪਾ ਰਹੀ ਹੈ। ਇਸ ਤੋਂ ਬਾਅਦ ਗੱਲਬਾਤ ਸ਼ੁਰੂ ਕੀਤੀ ਗਈ ਹੈ।
ਸੂਤਰਾਂ ਨੇ ਦੱਸਿਆ ਕਿ ਹਵਾਬਾਜ਼ੀ ਕੰਪਨੀਆਂ ਦੇ ਮੁੱਖ ਕਾਰਜ ਅਧਿਕਾਰੀ ਇਸ 'ਤੇ ਗੱਲਬਾਤ ਲਈ ਅਗਲੇ ਹਫ਼ਤੇ ਸਰਕਾਰ ਨੂੰ ਮਿਲਣਗੇ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ 'ਅੰਤਿਮ ਫੈ਼ਸਲਾ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧਿਆ ਲੈਣਗੇ ਪਰ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲਿਆਂ ਨੇ ਇਹ ਵੀ ਦੱਸਿਆ ਕਿ ਸਮੂਚਾ ਹਵਾਬਾਜ਼ੀ ਉਦਯੋਗ ਇਸ ਮਸਲੇ 'ਤੇ ਇਕੱਠੇ ਨਹੀਂ ਹਨ। ਮੰਨਿਆ ਜਾ ਰਿਹਾ ਹੈ ਕਿ ਬਾਜ਼ਾਰ 'ਚ ਦਬਦਬਾ ਰੱਖਣ ਵਾਲੀ ਇੰਡੀਗੋ, ਵਿਸਤਾਰ ਆਦਿ ਕਿਰਾਇਆ 'ਤੇ ਲੱਗੀ ਰੋਕ ਹਟਾਉਣ ਦੀ ਮੰਗ ਕਰ ਰਹੀ ਹੈ ਪਰ ਸਪਾਈਸਜੈੱਟ ਅਤੇ ਗੋ ਫਰਸਟ ਨੇ ਟਿਕਟ ਦੀਆਂ ਕੀਮਤਾਂ 'ਤੇ ਸਰਕਾਰ ਦੀ ਦਖ਼ਲਅੰਦਾਜ਼ੀ ਜਾਰੀ ਰੱਖਣ ਦੀ ਮੰਗ ਕੀਤੀ ਹੈ।
ਸਰਕਾਰ ਨੇ ਹਵਾਬਾਜ਼ੀ ਇੰਡਸਟਰੀ ਨੂੰ 1994 'ਚ ਵਿਨਿਯਮਿਤ ਕਰ ਦਿੱਤਾ ਸੀ ਅਤੇ ਹਵਾਈ ਕਿਰਾਏ ਤੈਅ ਕਰਨ ਦਾ ਕੰਮ ਬਾਜ਼ਾਰ 'ਤੇ ਛੱਡ ਦਿੱਤਾ ਸੀ ਪਰ 25 ਮਈ 2020 ਨੂੰ ਹਵਾਈ ਆਵਾਜਾਈ ਬਹਾਲ ਹੋਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਹਾਜ਼ ਐਕਟ, 1934 ਦੇ ਇਕ ਪ੍ਰਬੰਧ ਦੀ ਵਰਤੋਂ ਕਰਦੇ ਹੋਏ ਜਹਾਜ਼ਾਂ ਦੀ ਯਾਤਰੀ ਸਮਰੱਥਾ ਅਤੇ ਟਿਕਟ ਦੀ ਨਿਊਨਤਮ ਅਤੇ ਅਧਿਕਤਮ ਕੀਮਤ ਤੈਅ ਕਰਨਾ ਸ਼ੁਰੂ ਕਰ ਦਿੱਤਾ। ਪਿਛਲੇ ਸਾਲ ਅਕਤੂਬਰ 'ਚ ਮੰਤਰਾਲੇ ਨੇ ਘਰੇਲੂ ਉਡਾਣਾਂ 'ਚ ਸਮਰੱਥਾ 'ਤੇ ਲੱਗੀ ਰੋਕ ਹਟਾ ਦਿੱਤੀ ਪਰ ਯਾਤਰਾ ਦੀ ਤਾਰੀਖ਼ ਤੋਂ 15 ਦਿਨ ਪਹਿਲੇ ਤੱਕ ਟਿਕਟਾਂ ਦੀ ਕੀਮਤ 'ਤੇ ਕੰਟਰੋਲ ਜਾਰੀ ਰਿਹਾ। ਸਰਕਾਰ ਨੇ ਕਿਹਾ ਕਿ ਇਹ ਰੋਕ ਇਸ ਲਈ ਲਗਾਈ ਗਈ ਸੀ ਤਾਂ ਜੋ ਸਪਾਈਸਜੈੱਟ ਅਤੇ ਗੋਅ ਏਅਰ ਵਰਗੀ ਕਮਜ਼ੋਰ ਵਿੱਤੀ ਹਾਲਤ ਵਾਲੀ ਕੰਪਨੀਆਂ ਦਿਵਾਲੀਆ ਨਾ ਹੋ ਜਾਣ। 
ਇਕ ਹਵਾਬਾਜ਼ੀ ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ, 'ਆਵਾਜਾਈ ਵਧ ਰਹੀ ਹੈ। ਕਿਉਂਕਿ ਕੋਵਿਡ ਤੋਂ ਪਹਿਲੇ ਲਗਾਏ ਗਏ ਲਗਭਗ ਸਾਰੇ ਪ੍ਰਤੀਬੰਧ ਖਤਮ ਕਰ ਦਿੱਤੇ ਗਏ ਹਨ। ਰੋਕ ਘੱਟ ਹੋਣ ਨਾਲ ਲੋਕ ਜ਼ਿਆਦਾ ਯਾਤਰਾ ਕਰ ਰਹੇ ਹਨ। ਪਰ ਉਡਾਣ ਭਰਨ ਵਾਲਿਆਂ ਦੀ ਗਿਣਤੀ 3 ਤੋਂ 3.5 ਲੱਖ ਦੇ ਵਿਚਾਲੇ ਅਟਕੀ ਹੈ। ਇਸ ਦੇ ਵੱਡੀ ਵਜ੍ਹਾ ਇਹ ਹੈ ਕਿ ਯਾਤਰਾ ਤੋਂ 15 ਦਿਨ ਪਹਿਲੇ ਤੱਕ ਦੇ ਕਿਰਾਇਆਂ 'ਤੇ ਰੋਕ ਲੱਗੀ ਹੋਣ ਦੇ ਕਾਰਨ ਡਾਇਨਮਿਕ ਕਿਰਾਏ ਨਹੀਂ ਮਿਲ ਪਾ ਰਹੇ ਹਨ, ਜੋ ਬਾਜ਼ਾਰ ਨੂੰ ਵਧਾਉਣਗੇ। ਕੋਵਿਡ ਤੋਂ ਪਹਿਲੇ ਹਵਾਬਾਜ਼ੀ ਕੰਪਨੀਆਂ ਰੋਜ਼ਾਨਾ 4 ਲੱਖ ਯਾਤਰੀਆਂ ਨੂੰ ਲਿਜਾ ਰਹੀਆਂ ਸਨ। ਹਵਾਬਾਜ਼ੀ ਈਂਧਣ ਦੀ ਕੀਮਤ ਵਧਣ ਦੇ ਕਾਰਨ ਹਵਾਬਾਜ਼ੀ ਕੰਪਨੀਆਂ ਟਿਕਟ ਦੀ ਕੀਮਤ ਵਧਾਉਣ 'ਤੇ ਮਜ਼ਬੂਰ ਹੋਈਆਂ ਹਨ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਵਾਈ ਟਿਕਟਾਂ ਦੀ ਕੀਮਤ ਬਦਲਦੀ ਰਹਿੰਦੀ ਹੈ ਅਤੇ ਯਾਤਰੀਆਂ ਨੂੰ ਲੁਭਾਉਣ ਲਈ ਉਨ੍ਹਾਂ ਨੂੰ ਕਿਰਾਏ ਘੱਟ ਰੱਖਣੇ ਪੈਂਦੇ ਹਨ।  


author

Aarti dhillon

Content Editor

Related News