TCS ਨੇ 16,000 ਕਰੋੜ ਰੁਪਏ ਦੀ ਮੁੜ-ਖਰੀਦ ਪੇਸ਼ਕਸ਼ ''ਚ ਹਿੱਸਾ ਲੈਣਗੇ ਪ੍ਰਮੋਟਰ

Saturday, Jun 30, 2018 - 11:11 AM (IST)

TCS ਨੇ 16,000 ਕਰੋੜ ਰੁਪਏ ਦੀ ਮੁੜ-ਖਰੀਦ ਪੇਸ਼ਕਸ਼ ''ਚ ਹਿੱਸਾ ਲੈਣਗੇ ਪ੍ਰਮੋਟਰ

ਬਿਜ਼ਨੈੱਸ ਡੈਸਕ—ਭਾਰਤ ਦੀ ਸਭ ਤੋਂ ਵੱਡੀ ਆਈ.ਟੀ. ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ (ਟੀ.ਸੀ.ਐੱਸ.) ਨੇ ਕਿਹਾ ਕਿ ਉਸ ਦੇ ਪ੍ਰਮੋਟਰਾਂ ਨੇ ਉਸ ਵਲੋਂ ਹਾਲ ਹੀ 'ਚ ਐਲਾਨ 16,000 ਕਰੋੜ ਰੁਪਏ ਦੀ ਮੁੜ-ਖਰੀਦ ਪੇਸ਼ਕਸ਼ (ਬਾਇਬੈਕ ਆਫਰ) 'ਚ ਹਿੱਸਾ ਲੈਣ ਦਾ ਇਰਾਦਾ ਜਤਾਇਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਟੀ.ਸੀ.ਐੱਸ. ਬੋਰਡ ਨੇ 2,100 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਕੁੱਲ ਚੁਕਤਾ ਇਕਵਟੀ ਸ਼ੇਅਰ ਪੂੰਜੀ ਦੇ 7.61 ਕਰੋੜ ਸ਼ੇਅਰ ਜਾਂ 1.99 ਫੀਸਦੀ ਹਿੱਸੇਦਾਰੀ ਦੀ ਮੁੜ-ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਿਛਲੇ ਸਾਲ ਵੀ ਟੀ.ਸੀ.ਐੱਸ. ਨੇ ਇਸ ਆਕਾਰ ਦੇ ਬਾਇਬੈਕ ਆਫਰ ਕੀਤੇ ਸਨ। 
ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਸੂਚਨਾ 'ਚ ਟੀ.ਸੀ.ਐੱਸ. ਨੇ ਦੱਸਿਆ ਕਿ ਸੇਬੀ ਨੇ ਮੁੜ-ਖਰੀਦ ਨਿਯਮਾਂ ਦੇ ਤਹਿਤ, ਨਿਵਿਦਾ ਪ੍ਰਸਤਾਵ ਮਾਰਗ ਦੇ ਤਹਿਤ ਪ੍ਰਮੋਟਰਾਂ ਦੇ ਕੋਲ ਬਾਇਬੈਕ 'ਚ ਹਿੱਸਾ ਲੈਣ ਦਾ ਬਦਲ ਹੁੰਦਾ ਹੈ। ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਕੰਪਨੀ ਦੇ ਪ੍ਰਮੋਟਰ ਅਤੇ ਪ੍ਰਮੋਟਰ ਗਰੁੱਪ ਨੇ ਪ੍ਰਸਤਾਵਿਤ ਮੁੜ-ਖਰੀਦ 'ਚ ਹਿੱਸਾ ਲੈਣ ਦੇ ਆਪਣੇ ਇਰਾਦੇ ਨੂੰ ਜਤਾਇਆ ਹੈ।


Related News