ਹੁਣ ਘਰ ਬੈਠੇ ਮਿੰਟਾਂ ''ਚ ਬਣਾਓ ਈ-ਪੈਨ, ਨਹੀਂ ਹੈ ਕੋਈ ਫੀਸ, ਇੰਝ ਕਰੋ ਅਪਲਾਈ

Saturday, Jun 30, 2018 - 03:18 PM (IST)

ਹੁਣ ਘਰ ਬੈਠੇ ਮਿੰਟਾਂ ''ਚ ਬਣਾਓ ਈ-ਪੈਨ, ਨਹੀਂ ਹੈ ਕੋਈ ਫੀਸ, ਇੰਝ ਕਰੋ ਅਪਲਾਈ

ਨਵੀਂ ਦਿੱਲੀ— ਇਨਕਮ ਟੈਕਸ ਵਿਭਾਗ ਨੇ ਈ-ਪੈਨ ਦੀ ਸੁਵਿਧਾ ਸ਼ੁਰੂ ਕੀਤੀ ਹੈ, ਜਿਸ ਤਹਿਤ ਕੋਈ ਵੀ ਨਾਗਰਿਕ ਆਪਣੇ ਆਧਾਰ ਨੰਬਰ ਜ਼ਰੀਏ ਮਿੰਟਾਂ 'ਚ ਪਰਮਾਨੈਂਟ ਅਕਾਊਂਟ ਨੰਬਰ (ਪੈਨ) ਖੁਦ ਹੀ ਬਣਾ ਸਕਦਾ ਹੈ। ਜੇਕਰ ਤੁਹਾਨੂੰ ਜਲਦ ਹੀ ਪੈਨ ਨੰਬਰ ਦੀ ਜ਼ਰੂਰਤ ਹੈ, ਤਾਂ ਤੁਸੀਂ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਮੁਫਤ 'ਚ ਈ-ਪੈਨ ਬਣਾ ਸਕਦੇ ਹੋ। ਹਾਲਾਂਕਿ ਇਸ ਸੁਵਿਧਾ ਦਾ ਫਾਇਦਾ ਸਿਰਫ ਓਹੀ ਉਠਾ ਸਕਦੇ ਹਨ, ਜਿਨ੍ਹਾਂ ਦਾ ਮੋਬਾਇਲ ਨੰਬਰ ਆਧਾਰ ਨਾਲ ਰਜਿਸਟਰਡ ਹੈ। ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਇਹ ਸੁਵਿਧਾ ਸਿਰਫ ਸੀਮਤ ਸਮੇਂ ਲਈ ਹੈ।


ਇਸ ਵਾਸਤੇ ਤੁਹਾਨੂੰ ਕੋਈ ਦਸਤਾਵੇਜ਼ ਨਹੀਂ ਜਮ੍ਹਾ ਕਰਾਉਣਾ ਪਵੇਗਾ। ਆਧਾਰ 'ਚ ਉਪਲੱਬਧ ਸੂਚਨਾਵਾਂ ਦਾ ਇਸਤੇਮਾਲ ਕਰਕੇ ਹੀ ਈ-ਪੈਨ ਬਣ ਜਾਵੇਗਾ। ਉੱਥੇ ਹੀ ਜਿਨ੍ਹਾਂ ਕੋਲ ਪਹਿਲਾਂ ਹੀ ਪੈਨ ਕਾਰਡ ਹੈ ਉਹ ਈ-ਪੈਨ ਲਈ ਅਪਲਾਈ ਨਹੀਂ ਕਰ ਸਕਦੇ। ਇਸ ਦੇ ਇਲਾਵਾ ਐੱਚ. ਯੂ. ਐੱਫ., ਫਰਮ, ਟਰੱਸਟ ਅਤੇ ਕੰਪਨੀਆਂ ਵੀ ਈ-ਪੈਨ ਸੁਵਿਧਾ ਨਹੀਂ ਲੈ ਸਕਦੇ। ਜਿਨ੍ਹਾਂ ਨੇ ਈ-ਪੈਨ ਲਈ ਅਪਲਾਈ ਕਰਨਾ ਹੈ, ਉਨ੍ਹਾਂ ਦਾ ਮੋਬਾਇਲ ਨੰਬਰ ਆਧਾਰ 'ਚ ਰਜਿਸਟਰਡ ਹੋਣਾ ਚਾਹੀਦਾ ਹੈ, ਤਾਂ ਕਿ ਤਸਦੀਕ ਕਰਦੇ ਸਮੇਂ ਉਸ 'ਤੇ ਵਨ ਟਾਈਮ ਪਾਸਵਰਡ (ਓ. ਟੀ. ਪੀ.) ਮਿਲ ਸਕੇ। ਜੇਕਰ ਤੁਹਾਡੇ ਆਧਾਰ ਕਾਰਡ 'ਚ ਨਾਮ, ਜਨਮ ਤਰੀਕ, ਮੋਬਾਇਲ ਨੰਬਰ ਜਾਂ ਪਤਾ 'ਚੋਂ ਕਿਸੇ 'ਚ ਗਲਤੀ ਹੈ, ਤਾਂ ਈ-ਪੈਨ ਅਪਲਾਈ ਕਰਨ ਤੋਂ ਪਹਿਲਾਂ ਉਸ ਗਲਤੀ ਨੂੰ ਠੀਕ ਕਰਾ ਲਓ।
PunjabKesari
ਇੰਝ ਬਣਾ ਸਕਦੇ ਹੋ ਈ-ਪੈਨ ਨੰਬਰ :
- ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ 'ਇਨਸਟੈਂਟ ਈ-ਪੈਨ' 'ਤੇ ਕਲਿੱਕ ਕਰੋ।
- ਨਵਾਂ ਪੇਜ ਖੁੱਲ੍ਹਣ 'ਤੇ ਈ-ਪੈਨ ਅਪਲਾਈ ਕਰਨ ਦੇ ਲਿੰਕ 'ਤੇ ਕਲਿੱਕ ਕਰੋ ਅਤੇ ਹਿਦਾਇਤਾਂ ਨੂੰ ਧਿਆਨ ਨਾਲ ਪੜ੍ਹੋ।
- ਹੁਣ ਆਧਾਰ ਕਾਰਡ 'ਚ ਦਰਜ ਨਾਮ, ਜਨਮ ਤਰੀਕ ਅਤੇ ਆਧਾਰ ਨੰਬਰ ਭਰੋ ਅਤੇ ਸਬਮਿਟ ਕਰ ਦਿਓ।
- ਸਬਮਿਟ ਕਰਨ 'ਤੇ ਆਧਾਰ 'ਚ ਰਜਿਸਟਰਡ ਮੋਬਾਇਲ 'ਤੇ ਓ. ਟੀ. ਪੀ. ਮਿਲੇਗਾ। ਤਸਦੀਕ ਹੋਣ 'ਤੇ ਈ-ਪੈਨ ਦਾ ਪ੍ਰੋਸੈਸ ਸ਼ੁਰੂ ਹੋ ਜਾਵੇਗਾ।
- ਹੁਣ ਈ-ਪੈਨ ਬਣਾਉਣ ਲਈ ਸਾਫ ਕਾਗਜ਼ 'ਤੇ ਦਸਤਖਤ ਕਰਕੇ ਉਸ ਦੀ ਕਾਪੀ ਸਕੈਨ ਕਰਕੇ ਅਪਲੋਡ ਕਰ ਦਿਓ। ਸਕੈਨ ਕਾਪੀ ਦਾ ਸਾਈਜ਼ ਵਧ ਤੋਂ ਵਧ 10 ਕੇ. ਬੀ. ਹੋਣਾ ਚਾਹੀਦਾ ਹੈ ਅਤੇ ਫਾਈਲ ਜੇ. ਪੀ. ਈ. ਜੀ. ਹੋਣੀ ਚਾਹੀਦੀ ਹੈ।
- ਸਫਲਤਾਪੂਰਵਕ ਫਾਰਮ ਸਬਮਿਟ ਹੋਣ 'ਤੇ 15 ਅੰਕਾਂ ਦਾ ਨੰਬਰ ਤੁਹਾਡੇ ਮੋਬਾਇਲ ਨੰਬਰ ਅਤੇ ਈ-ਮੇਲ 'ਤੇ ਆ ਜਾਵੇਗਾ।


Related News