ਟਾਟਾ ਟਰੱਸਟਸ ਨੇ ਟਾਟਾ ਸੰਜ਼ ਦੇ ਚੇਅਰਮੈਨ ਚੰਦਰਸ਼ੇਖਰਨ ਦੇ ਉੱਤਰਾਧਿਕਾਰੀ ਦੀ ਭਾਲ ਕੀਤੀ ਸ਼ੁਰੂ
Thursday, Aug 13, 2026 - 07:14 PM (IST)
ਬਿਜ਼ਨੈੱਸ ਡੈਸਕ - ਟਾਟਾ ਟਰੱਸਟਸ ਨੇ ਟਾਟਾ ਸੰਜ਼ ਦੀ ਅਗਵਾਈ ਕਰਨ ਲਈ ਐੱਨ. ਚੰਦਰਸ਼ੇਖਰਨ ਦੇ ਉੱਤਰਾਧਿਕਾਰੀ ਦੀ ਭਾਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਟਾਟਾ ਸੰਜ਼ ਵੱਖ-ਵੱਖ ਕਾਰੋਬਾਰਾਂ ਵਾਲੇ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਹੈ। ਟਾਟਾ ਸੰਜ਼ ਦੀ ਲੱਗਭਗ ਦੋ-ਤਿਹਾਈ ਹਿੱਸੇਦਾਰੀ ਰੱਖਣ ਵਾਲੇ ਟਾਟਾ ਟਰੱਸਟਸ ਨੇ ਕਿਹਾ, ‘ਸਰ ਦੋਰਾਬਜੀ ਟਾਟਾ ਟਰੱਸਟ (ਐੱਸ. ਡੀ. ਟੀ. ਟੀ.) ਚੰਦਰਸ਼ੇਖਰਨ ਦੇ ਟਾਟਾ ਸੰਜ਼ ’ਚ ਮੁੜ ਨਿਯੁਕਤੀ ਨਾ ਲੈਣ ਦੇ ਫ਼ੈਸਲੇ ਦਾ ਸਤਿਕਾਰ ਕਰਦਾ ਹੈ।
ਇਹ ਵੀ ਪੜ੍ਹੋ : Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
ਇਹ ਵੀ ਪੜ੍ਹੋ : ਜਾਣੋ ਕੌਣ ਹਨ ਕਾਰੋਬਾਰੀ ਮਾਨਵ ਸਰਦਾਨਾ, ਜਿਨ੍ਹਾਂ ਨੇ ਖ਼ਰੀਦਿਆ ਹੈ 271 ਕਰੋੜ ਦਾ ਸੂਪਰ ਲਗਜ਼ਰੀ ਪੈਂਟਹਾਊਸ
ਅਸੀਂ ਟਾਟਾ ਸੰਜ਼ ਅਤੇ ਟਾਟਾ ਸਮੂਹ ਦੀ ਅਗਵਾਈ ’ਚ ਪਿਛਲੇ ਇਕ ਦਹਾਕੇ ਦੌਰਾਨ ਉਨ੍ਹਾਂ ਦੇ ਯੋਗਦਾਨ ਅਤੇ ਮਾਰਗਦਰਸ਼ਨ ਲਈ ਧੰਨਵਾਦ ਪ੍ਰਗਟ ਕਰਦੇ ਹਾਂ।’’ ਚੰਦਰਸ਼ੇਖਰਨ ਨੇ ਅਚਾਨਕ ਲਏ ਗਏ ਫ਼ੈਸਲੇ ’ਚ ਬੁੱਧਵਾਰ ਨੂੰ ਕਿਹਾ ਕਿ ਡਾਇਰੈਕਟਰ ਬੋਰਡ ’ਚ ਆਮ ਸਹਿਮਤੀ ਨਾ ਹੋਣ ਕਾਰਨ ਉਹ ਟਾਟਾ ਸੰਜ਼ ਦੇ ਚੇਅਰਮੈਨ ਵਜੋਂ ਤੀਜੇ ਕਾਰਜਕਾਲ ਲਈ ਮੁੜ ਨਿਯੁਕਤੀ ਨਹੀਂ ਚਾਹੁਣਗੇ।
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ
ਇਹ ਵੀ ਪੜ੍ਹੋ : ਵਿਦੇਸ਼ 'ਚ ਚੱਲੇਗੀ ਪੰਜਾਬ ਦੀ ਕਪੂਰਥਲਾ ਫੈਕਟਰੀ 'ਚ ਤਿਆਰ ਕੀਤੀ ਗਈ ਟ੍ਰੇਨ, ਜਾਣੋ ਕੀ ਹੈ ਖ਼ਾਸਿਅਤ
ਟਾਟਾ ਟਰੱਸਟਸ ਨੇ ਕਿਹਾ ਕਿ ਸਰ ਦੋਰਾਬਜੀ ਟਾਟਾ ਟਰੱਸਟ ਦੇ ਟਰੱਸਟੀਆਂ ਨੇ ਜਲਦ ਤੋਂ ਜਲਦ ਚੋਣ ਕਮੇਟੀ ਗਠਿਤ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ। ਇਹ ਕਮੇਟੀ ਟਾਟਾ ਸੰਜ਼ ਦੇ ਡਾਇਰੈਕਟਰ ਬੋਰਡ ਦੇ ਨਵੇਂ ਚੇਅਰਮੈਨ ਦੀ ਨਿਯੁਕਤੀ ਲਈ ਯੋਗ ਵਿਅਕਤੀ ਦੇ ਨਾਂ ਦੀ ਸਿਫ਼ਾਰਸ਼ ਕਰੇਗੀ। ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਮਤਰੇਏ ਭਰਾ ਨੋਏਲ ਟਾਟਾ, ਟਾਟਾ ਟਰੱਸਟਸ ਦੇ ਚੇਅਰਮੈਨ ਬਣੇ ਸਨ। ਉਹ ਸਰ ਦੋਰਾਬਜੀ ਟਾਟਾ ਟਰੱਸਟ ਦੀ ਵੀ ਅਗਵਾਈ ਕਰ ਰਹੇ ਹਨ। ਟਾਟਾ ਟਰੱਸਟਸ ਨੇ ਕਿਹਾ, ‘‘ਅਸੀਂ ਟਾਟਾ ਸੰਜ਼ ਅਤੇ ਟਾਟਾ ਸਮੂਹ ਦੇ ਮੁੱਲਾਂ ਅਤੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਲੀਡਰਸ਼ਿਪ ਤਬਦੀਲੀ ਦੀ ਪ੍ਰਕਿਰਿਆ ਨੂੰ ਸੁਚਾਰੂ, ਸਮੇਂ ਸਿਰ ਅਤੇ ਵਿਵਸਥਿਤ ਤਰੀਕੇ ਨਾਲ ਪੂਰਾ ਕਰਨ ’ਚ ਪੂਰਾ ਸਹਿਯੋਗ ਦੇਵਾਂਗੇ।’’
ਇਹ ਵੀ ਪੜ੍ਹੋ : ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
ਇਹ ਵੀ ਪੜ੍ਹੋ : Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
