ਟਾਟਾ ਗਰੁੱਪ ਭਾਰਤ ’ਚ ਸ਼ੁਰੂ ਕਰੇਗਾ ਸੈਮੀਕੰਡਕਟਰ ਦਾ ਉਤਪਾਦਨ

12/09/2022 11:23:33 AM

ਨਵੀਂ ਦਿੱਲੀ- ਟਾਟਾ ਗਰੁੱਪ ਅਗਲੇ ਕੁੱਝ ਸਾਲਾਂ ’ਚ ਭਾਰਤ ’ਚ ਸੈਮੀਕੰਡਕਟਰਸ ਦਾ ਉਤਪਾਦਨ ਸ਼ੁਰੂ ਕਰਨ ਵਾਲਾ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸ਼ੇਖਰਨ ਨੇ ਅੱਜ ਜਾਪਾਨ ਦੇ ਪ੍ਰਮੁੱਖ ਬਿਜ਼ਨੈੱਸਪੇਪਰ ਨਿਕੱਈ ਏਸ਼ੀਆ ਨੂੰ ਦਿੱਤੇ ਇਕ ਇੰਟਰਵਿਊ ’ਚ ਇਹ ਜਾਣਕਾਰੀ ਦਿੱਤੀ। ਨਮਕ ਤੋਂ ਲੈ ਕੇ ਸਟੀਲ ਤੱਕ ਬਣਾਉਣ ਵਾਲੇ ਟਾਟਾ ਗਰੁੱਪ ਦੇ ਇਸ ਕਦਮ ਨਾਲ ਭਾਰਤ ਨੂੰ ਗਲੋਬਲ ਪੱਧਰ ’ਤੇ ਚਿੱਪ ਦੀ ਸਪਲਾਈ ਚੇਨ ਦਾ ਇਕ ਅਹਿਮ ਹਿੱਸਾ ਬਣਨ ’ਚ ਮਦਦ ਮਿਲ ਸਕਦੀ ਹੈ ਜੋ ਹਾਲੇ ਤੱਕ ਕੋਰੋਨਾ ਮਹਾਮਾਰੀ ਕਾਰਨ ਆਈਆਂ ਮੁਸ਼ਕਲਾਂ ਤੋਂ ਉੱਭਰ ਨਹੀਂ ਸਕੀ ਹੈ।
ਚੰਦਰਸ਼ੇਖਰਨ ਨੇ ਇੰਟਰਵਿਊ ’ਚ ਕਿਹਾ ਕਿ ਕੰਪਨੀ ਇਲੈਕਟ੍ਰਿਕ ਵ੍ਹੀਕਲਸ ਵਰਗੇ ਕੁੱਝ ਉੱਭਰਦੇ ਖੇਤਰਾਂ ’ਚ ਨਵੇਂ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਨੇ ਨਿੱਕੇਈ ਏਸ਼ੀਆ ਨੂੰ ਇਹ ਵੀ ਦੱਸਿਆ ਕਿ ਟਾਟਾ ਗਰੁੱਪ ਨੇ ਅਗਲੇ 5 ਸਾਲਾਂ ’ਚ 90 ਅਰਬ ਡਾਲਰ ਦਾ ਨਿਵੇਸ਼ (ਕਰੀਬ 7.4 ਲੱਖ ਕਰੋੜ ਰੁਪਏ) ਕਰਨ ਦੀ ਯੋਜਨਾ ਬਣਾਈ ਹੈ।
ਟਾਟਾ ਸੰਨਜ਼ ਦੇ ਚੇਅਰਮੈਨ ਨੇ ਕਿਹਾ ਕਿ ਅਸੀਂ ਟਾਟਾ ਇਲੈਕਟ੍ਰਾਨਿਕਸ ਬਣਾਇਆ ਹੈ, ਜਿਸ ਦੇ ਤਹਿਤ ਅਸੀਂ ਸੈਮੀਕੰਡਕਟਰ ਅੰਸੈਂਬਲੀ ਟੈਸਟਿੰਗ ਬਿਜ਼ਨੈੱਸ ਸ਼ੁਰੂ ਕਰਨ ਜਾ ਰਹੇ ਹਾਂ। ਦੱਸ ਦਈਏ ਕਿ ਟਾਟਾ ਨੇ ਸਾਲ 2020 ’ਚ ਇਲੈਕਟ੍ਰਾਨਿਕ ਕੰਪੋਨੈਂਟਸ ਦੀ ਮੈਨੂਫੈਕਚਰਿੰਗ ਦੇ ਟੀਚੇ ਨਾਲ ਟਾਟਾ ਇਲੈਕਟ੍ਰਾਨਿਕਸ ਦੀ ਸਥਾਪਨਾ ਕੀਤੀ ਸੀ।
ਸਾਂਝੇਦਾਰੀ ਦੀ ਯੋਜਨਾ ’ਚ ਹੈ ਟਾਟਾ ਗਰੁੱਪ
ਚੰਦਰਸ਼ੇਖਰਨ ਨੇ ਅੱਗੇ ਕਿਹਾ ਕਿ ਅਸੀਂ ਵੱਖ-ਵੱਖ ਐਂਟਿਟੀ ਨਾਲ ਇਸ ਨੂੰ ਲੈ ਕੇ ਚਰਚਾ ਕਰਾਂਗੇ। ਚੰਦਰਸ਼ੇਖਰਨ ਦੇ ਇਸ ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਟਾਟਾ ਗਰੁੱਪ ਇਸ ਲਈ ਸੈਮੀਕੰਡਕਟਰ ਬਣਾਉਣ ਵਾਲੀ ਕਿਸੇ ਮੌਜੂਦਾ ਕੰਪਨੀ ਦੇ ਨਾਲ ਸਾਂਝੇਦਾਰੀ ਕਰ ਸਕਦੀ ਹੈ। ਦੱਸ ਦਈਏ ਕਿ ਚੰਦਰਸ਼ੇਖਰਨ ਨੇ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ’ਤੇ ਸੈਮੀਕੰਡਕਟ ਬਿਜ਼ਨੈੱਸ ’ਚ ਟਾਟਾ ਗਰੁੱਪ ਦੇ ਉਤਰਨ ਦੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਨੇ ਇਲੈਕਟ੍ਰਾਨਿਕਸ ਦੇ ਹਾਈ-ਟੈੱਕ ਮੈਨੂਫੈਕਚਰਿੰਗ ਦੇ ਬਾਜ਼ਾਰ ’ਚ 1 ਟ੍ਰਿਲੀਅਨ ਡਾਲਰ ਦੇ ਮੌਕੇ ਹੋਣ ਦਾ ਅਨੁਮਾਨ ਲਗਾਉਂਦੇ ਹੋਏ ਕਿਹਾ ਸੀ ਕਿ ਟਾਟਾ ਗਰੁੱਪ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਪਹਿਲਾਂ ਹੀ ਇਕ ਕੰਪਨੀ ਖੋਲ੍ਹ ਚੁੱਕੀ ਹੈ।
ਅਪਸਟ੍ਰੀਮ ਚਿੱਪ ਫੈਬਰੀਕੇਸ਼ਨ ਪਲੇਟਫਾਰਮ ਵੀ ਲਾਂਚ ਕਰੇਗਾ ਟਾਟਾ ਗਰੁੱਪ
ਨਿੱਕੇਈ ਏਸ਼ੀਆ ਨਾਲ ਗੱਲ ਕਰਦੇ ਹੋਏ ਚੰਦਰਸ਼ੇਖਰਨ ਨੇ ਇਸ ਗੱਲ ’ਤੇ ਵੀ ਚਾਨਣਾ ਪਾਇਆ ਕਿ ਟਾਟਾ ‘ਇਕ ਅਪਸਟ੍ਰਾਮ ਚਿੱਪ ਫੈਬਰੀਕੇਸ਼ਨ ਪਲੇਟਫਾਰਮ ਲਾਂਚ ਕਰਨ ਦੀ ਸੰਭਾਵਨਾ ’ਤੇ ਵੀ ਵਿਚਾਰ ਕਰੇਗਾ।’’ਸੈਮੀਕੰਡਕਟਰ ਦੀ ਮੈਨੂਫੈਕਚਰਿੰਗ ’ਚ ਭਾਰੀ ਨਿਵੇਸ਼ ਦੀ ਲੋੜ ਹੁੰਦੀ ਹੈ। ਉੱਥੇ ਹੀ ਅਪਸਟ੍ਰੀਮ ਸੈਮੀਕੰਡਕਟਰ ਮੈਨੂਫੈਕਚਰਿੰਗ ਪ੍ਰੋਸੈੱਸ ਪਲਾਂਟ ’ਚ ਤਕਨੀਕੀ ਅਤੇ ਵਿੱਤੀ ਦੋਹਾਂ ਤਰ੍ਹਾਂ ਨਾਲ ਵਧੇਰੇ ਨਿਵੇਸ਼ ਦੀ ਲੋੜ ਹੁੰਦੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News