ਸਿਵਗੀ ਰੋਜ਼ਮੱਰਾ ਦੇ ਸਾਮਾਨ ਦੀ ਡਿਲਿਵਰੀ ਦੇ ਲਈ ਦੁਕਾਨਾਂ ਨੂੰ ਵੀ ਜੋੜੇਗੀ
Tuesday, Feb 12, 2019 - 04:38 PM (IST)
ਨਵੀਂ ਦਿੱਲੀ—ਆਨਲਾਈਨ ਖਾਣਾ ਆਰਡਰ ਕਰਨ ਅਤੇ ਡਿਲਿਵਰੀ ਦੀ ਸੁਵਿਧਾ ਦੇਣ ਵਾਲੀ ਕੰਪਨੀ ਸਿਵਗੀ ਨੇ ਮੰਗਲਵਾਰ ਨੂੰ 'ਸਿਵਗੀ ਸਟੋਰਸ' ਦੀ ਸ਼ੁਰੂਆਤ ਕੀਤੀ। ਇਸ ਕੰਪਨੀ ਦੇ ਆਪਣੇ ਕਾਰੋਬਾਰ ਦਾ ਵਿਵਿਧੀਕਰਣ ਕਰਨ ਦੀ ਰਣਨੀਤੀ ਦਾ ਹਿੱਸਾ ਹੈ। ਇਸ ਦੇ ਤਹਿਤ ਕੰਪਨੀ ਵੱਖ-ਵੱਖ ਦੁਕਾਨਾਂ ਨਾਲ ਰੋਜ਼ਮੱਰਾ ਦੇ ਉਤਪਾਦਾਂ ਦੀ ਡਿਲਿਵਰੀ ਕਰਨ ਦੀ ਸੁਵਿਧਾ ਦੇਵੇਗੀ। ਸਿਵਗੀ ਨੇ ਇਕ ਬਿਆਨ 'ਚ ਕਿਹਾ ਕਿ ਉਹ ਇਨ੍ਹਾਂ ਦੁਕਾਨਾਂ ਤੋਂ ਸਬਜ਼ੀ ਅਤੇ ਫਲ, ਕਰਿਆਨਾ ਅਤੇ ਸੁਪਰਮਾਰਕਿਟ, ਫੁੱਲ, ਬੱਚਿਆਂ ਦੀ ਦੇਖਭਾਲ ਦੇ ਉਤਪਾਦ ਅਤੇ ਸਿਹਤ ਉਤਪਾਦ ਵਰਗੀਆਂ ਵੱਖ-ਵੱਖ ਸ਼੍ਰੇਣੀਆਂ 'ਚ ਹੋਰ ਰੋਜ਼ਮੱਰਾ ਦੇ ਸਾਮਾਨਾਂ ਦੀ ਡਿਲਵਰੀ ਕਰੇਗੀ। ਬਿਆਨ 'ਚ ਕਿਹਾ ਗਿਆ ਕਿ ਇਨ੍ਹਾਂ ਦੁਕਾਨਾਂ ਦੀ ਸ਼ੁਰੂਆਤ ਦੇ ਨਾਲ ਹੀ ਸਿਵਗੀ ਇਕ ਹੀ ਸਥਾਨ 'ਤੇ ਵੱਖ-ਵੱਖ ਤਰ੍ਹਾਂ ਦੇ ਸਾਮਾਨ ਅਤੇ ਖਾਣਾ ਡਿਲਿਵਰੀ ਕਰਨ ਵਾਲਾ ਮੰਚ ਬਣ ਗਈ ਹੈ। ਇਸ ਦੀ ਪਹੁੰਚ ਸ਼ਹਿਰ ਦੀ ਹਰ ਦੁਕਾਨ ਤੱਕ ਰਹੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਹਰਥ ਮਜੇਤੀ ਨੇ ਕਿਹਾ ਕਿ ਮੰਗਲਵਾਰ ਦੀ ਘੋਸ਼ਣਾ ਸਿਵਗੀ ਨੂੰ ਖਾਣ-ਪੀਣ ਨਾਲ ਅੱਗੇ ਲੈ ਜਾਵੇਗੀ ਜਿਥੇ ਗਾਹਕਾਂ ਦੀ ਰੋਜ਼ਮੱਰਾ ਦੇ ਲੋੜ ਦੇ ਸਾਮਾਨ ਦੀ ਡਿਲਿਵਰੀ ਕਰ ਰਹੇ ਹੋਣਗੇ। ਬਿਆਨ ਮੁਤਾਬਕ ਇਸ ਨਾਲ ਦੁਕਾਨਦਾਰ ਸਹਿਯੋਗੀਆਂ ਨੂੰ ਜਿਥੇ ਨਵੇਂ ਗਾਹਕਾਂ ਤੱਕ ਪਹੁੰਚ ਬਣਾਉਣ 'ਚ ਮਦਦ ਮਿਲੇਗੀ, ਉਥੇ ਡਿਲਿਵਰੀ ਕਰਨ ਵਾਲੇ ਸਹਿਯੋਗੀਆਂ ਨੂੰ ਹੋਰ ਆਮਦਨ ਦਾ ਵਿਕਲਪ ਵੀ ਮਿਲੇਗਾ।
