Sula Vineyards ਦੀ ਬਾਜ਼ਾਰ ''ਚ ਸੁਸਤ ਸ਼ੁਰੂਆਤ, IPO ਨੇ ਨਿਵੇਸ਼ਕਾਂ ਨੂੰ ਕੀਤਾ ਨਿਰਾਸ਼
Thursday, Dec 22, 2022 - 02:09 PM (IST)
ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਵਾਈਨ ਨਿਰਮਾਤਾ ਕੰਪਨੀ ਸੁਲਾ ਵਾਈਨਯਾਰਡਸ ਲਿਮਟਿਡ ਦੇ ਸ਼ੇਅਰ ਵੀਰਵਾਰ ਨੂੰ ਸਟਾਕ ਐਕਸਚੇਂਜ 'ਤੇ ਲਿਸਟ ਹੋ ਗਏ ਹਨ। ਸੁਲਾ ਵਿਨਯਾਰਡਜ਼ ਦੇ ਆਈਪੀਓ ਨੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ। ਇਸ ਕੰਪਨੀ ਦੇ ਸ਼ੇਅਰਾਂ ਨੂੰ ਸਟਾਕ ਐਕਸਚੇਂਜ 'ਤੇ ਫਲੈਟ ਲਿਸਟਿੰਗ ਮਿਲੀ ਹੈ। ਲਿਸਟਿੰਗ ਤੋਂ ਬਾਅਦ ਕੰਪਨੀ ਦੇ ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਭਾਰਤ 'ਚ ਫਰਾਂਸੀਸੀ ਦੂਤਾਵਾਸ 'ਚ ਧੋਖਾਧੜੀ, 64 ਲੋਕਾਂ ਦੇ ਸ਼ੈਂਗੇਨ ਵੀਜ਼ਾ ਦਸਤਾਵੇਜ਼ "ਗੁੰਮ"
ਸੁਲਾ ਵਾਈਨਯਾਰਡਜ਼ ਦੇ ਸ਼ੇਅਰ NSE 'ਤੇ ਇਕ ਫੀਸਦੀ ਦੇ ਪ੍ਰੀਮੀਅਮ 'ਤੇ ਸੂਚੀਬੱਧ ਹੋਏ। ਇਸ ਦੇ ਨਾਲ ਹੀ ਕੰਪਨੀ ਦੇ ਸ਼ੇਅਰ ਬੀਐਸਈ 'ਤੇ 0.28 ਫੀਸਦੀ ਦੇ ਪ੍ਰੀਮੀਅਮ 'ਤੇ ਸੂਚੀਬੱਧ ਹਨ। ਕੰਪਨੀ ਦਾ ਸਟਾਕ BSE 'ਤੇ 358 ਰੁਪਏ 'ਤੇ ਲਿਸਟ ਹੋਇਆ ਸੀ। ਇਸ ਦੇ ਨਾਲ ਹੀ ਇਹ ਸ਼ੇਅਰ NSE 'ਤੇ 361 ਰੁਪਏ 'ਤੇ ਲਿਸਟ ਹੋਇਆ। ਸਕਾਰਾਤਮਕ ਸੂਚੀਕਰਨ ਤੋਂ ਬਾਅਦ ਕੰਪਨੀ ਦੇ ਸ਼ੇਅਰ 5 ਫੀਸਦੀ ਤੱਕ ਡਿੱਗ ਗਏ। ਮਾਹਿਰਾਂ ਨੇ ਲੰਬੇ ਸਮੇਂ ਦੇ ਨਿਵੇਸ਼ਕਾਂ ਨੂੰ ਇਹ ਸਟਾਕ ਰੱਖਣ ਦੀ ਸਲਾਹ ਦਿੱਤੀ ਹੈ।
ਬੰਬਈ ਸਟਾਕ ਐਕਸਚੇਂਜ 'ਤੇ ਸ਼ੁਰੂਆਤੀ ਕਾਰੋਬਾਰ 'ਚ ਸੁਲਾ ਵਿਨਯਾਰਡਜ਼ ਦੇ ਸ਼ੇਅਰ 4.18 ਫੀਸਦੀ ਜਾਂ 14.95 ਰੁਪਏ ਦੀ ਗਿਰਾਵਟ ਨਾਲ 343.05 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਇਸ ਤਰ੍ਹਾਂ, ਆਈਪੀਓ ਦੇ ਨਿਵੇਸ਼ਕਾਂ ਨੂੰ ਇਸ ਸਮੇਂ ਤੱਕ 3.91 ਪ੍ਰਤੀਸ਼ਤ ਜਾਂ 13.65 ਰੁਪਏ ਪ੍ਰਤੀ ਸ਼ੇਅਰ ਦਾ ਨੁਕਸਾਨ ਹੋਇਆ ਹੈ। ਸ਼ੁਰੂਆਤੀ ਵਪਾਰ ਵਿੱਚ ਸਟਾਕ ਵੱਧ ਤੋਂ ਵੱਧ 363.40 ਰੁਪਏ ਅਤੇ ਘੱਟੋ-ਘੱਟ 339 ਰੁਪਏ ਤੱਕ ਚਲਾ ਗਿਆ। ਕੰਪਨੀ ਦਾ ਬਾਜ਼ਾਰ ਪੂੰਜੀਕਰਣ ਇਸ ਸਮੇਂ 2,887.18 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਕੈਨੇਡਾ 'ਚ ਬਰਫ਼ੀਲੇ ਤੂਫ਼ਾਨ ਕਾਰਨ AirIndia ਦੀਆਂ ਉਡਾਣਾਂ ਪ੍ਰਭਾਵਿਤ
ਕੰਪਨੀ ਨੇ 2 ਰੁਪਏ ਦੀ ਬੇਸ ਕੀਮਤ ਦੇ ਨਾਲ ਸ਼ੇਅਰ ਲਈ 340 ਤੋਂ 357 ਰੁਪਏ ਦਾ ਪ੍ਰਾਈਸ ਬੈਂਡ ਤੈਅ ਕੀਤਾ ਸੀ। ਇਹ IPO 12 ਦਸੰਬਰ 2022 ਨੂੰ ਗਾਹਕੀ ਲਈ ਖੁੱਲ੍ਹਾ ਸੀ। ਐਕਸਚੇਂਜ ਡੇਟਾ ਅਨੁਸਾਰ, ਆਈਪੀਓ ਨੂੰ 2.33 ਗੁਣਾ ਸਬਸਕ੍ਰਾਈਬ ਕੀਤਾ ਗਿਆ ਸੀ। ਗ੍ਰੇ ਬਾਜ਼ਾਰ 'ਚ ਵੀ ਕਮਜ਼ੋਰ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਸਟਾਕ ਗ੍ਰੇ ਮਾਰਕੀਟ 'ਚ 11 ਰੁਪਏ ਦੀ ਛੋਟ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਕੰਪਨੀ ਨੇ ਇਸ ਸਾਲ ਜੁਲਾਈ 'ਚ ਆਈਪੀਓ ਲਈ ਸੇਬੀ ਨੂੰ ਅਰਜ਼ੀ ਦਿੱਤੀ ਸੀ।
ਸੁਲਾ ਵਾਈਨਯਾਰਡਜ਼ ਨੇ ਸਾਲ 1996 ਵਿੱਚ ਆਪਣਾ ਪਹਿਲਾ ਅੰਗੂਰੀ ਬਾਗ ਖੋਲ੍ਹਿਆ ਸੀ। ਸਾਲ 2000 ਵਿੱਚ, ਕੰਪਨੀ ਨੇ ਪਹਿਲੀ ਵਾਰ ਅੰਗੂਰਾਂ ਦੀਆਂ ਵੱਖ-ਵੱਖ ਕਿਸਮਾਂ ਤੋਂ ਵਾਈਨ ਬਣਾਉਣਾ ਵੀ ਸ਼ੁਰੂ ਕੀਤਾ। ਵਰਤਮਾਨ ਵਿੱਚ, ਕੰਪਨੀ 13 ਵੱਖ-ਵੱਖ ਬ੍ਰਾਂਡਾਂ ਦੇ ਤਹਿਤ 56 ਕਿਸਮਾਂ ਦੀਆਂ ਵਾਈਨ ਤਿਆਰ ਕਰਦੀ ਹੈ। ਕੰਪਨੀ ਕੋਲ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਕੁੱਲ 6 ਉਤਪਾਦਨ ਸਹੂਲਤਾਂ ਹਨ।
ਇਨ੍ਹਾਂ ਵਿੱਚੋਂ 4 ਸਹੂਲਤਾਂ ਕੰਪਨੀ ਦੀਆਂ ਹਨ ਅਤੇ 2 ਸਹੂਲਤਾਂ ਲੀਜ਼ 'ਤੇ ਲਈਆਂ ਗਈਆਂ ਹਨ। ਸੁਲਾ ਵਾਈਨਯਾਰਡਸ ਲਈ ਵਾਈਨ ਦੀ ਵਿਕਰੀ ਆਮਦਨ ਦਾ ਮੁੱਖ ਸਰੋਤ ਹੈ। ਪਰ ਇਸ ਵਿੱਚ ਆਮਦਨ ਦੇ ਹੋਰ ਸਰੋਤ ਵੀ ਹਨ। ਕੰਪਨੀ ਕੋਲ ਦੋ ਵਾਈਨ ਰਿਜ਼ੋਰਟ ਵੀ ਹਨ। ਇਸ ਵਿੱਚ ਸੈਲਾਨੀ ਠਹਿਰਦੇ ਹਨ। ਉਹ ਵਾਈਨ ਟੈਸਟਿੰਗ ਕਰਦੇ ਹਨ। ਇਸ ਨਾਲ ਕੰਪਨੀ ਨੂੰ ਵੀ ਕਮਾਈ ਹੁੰਦੀ ਹੈ। ਇਹ ਦੋਵੇਂ ਰਿਜ਼ੋਰਟ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਹਨ। ਉਹਨਾਂ ਦੇ ਨਾਮ ਬਿਓਂਡ ਸੁਲਾ ਅਤੇ The Source at Sula ਹਨ।
ਇਹ ਵੀ ਪੜ੍ਹੋ : ਰਿਲਾਇੰਸ ਇੰਡਸਟੀਰਜ਼ ਦਾ ਇਕ ਹੋਰ ਵੱਡਾ ਨਿਵੇਸ਼, 2850 ਕਰੋੜ ਰੁਪਏ 'ਚ ਖ਼ਰੀਦੀ ਜਰਮਨੀ ਦੀ ਕੰਪਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।