ਸ਼ੇਅਰ ਬਾਜ਼ਾਰ ''ਚ ਵਾਧੇ ਨਾਲ ਸ਼ੁਰੂਆਤ, ਸੈਂਸੈਕਸ 300 ਅੰਕ ਉਛਲਿਆ, ਨਿਫਟੀ 17900 ਦੇ ਪਾਰ

Tuesday, Jan 17, 2023 - 11:25 AM (IST)

ਸ਼ੇਅਰ ਬਾਜ਼ਾਰ ''ਚ ਵਾਧੇ ਨਾਲ ਸ਼ੁਰੂਆਤ, ਸੈਂਸੈਕਸ 300 ਅੰਕ ਉਛਲਿਆ, ਨਿਫਟੀ 17900 ਦੇ ਪਾਰ

ਨਵੀਂ ਦਿੱਲੀ—ਘਰੇਲੂ ਸ਼ੇਅਰ ਬਾਜ਼ਾਰ 'ਚ ਮੰਗਲਵਾਰ ਨੂੰ ਹਰੇ ਨਿਸ਼ਾਨ 'ਤੇ ਕਾਰੋਬਾਰ ਦੀ ਸ਼ੁਰੂਆਤ ਹੋਈ। ਫਿਲਹਾਲ ਸੈਂਸੈਕਸ 236.71 ਅੰਕਾਂ ਦੇ ਵਾਧੇ ਨਾਲ 60329.68 'ਤੇ ਜਦਕਿ ਨਿਫਟੀ 53.15 ਅੰਕਾਂ ਦੇ ਵਾਧੇ ਨਾਲ 17,948 ਅੰਕਾਂ 'ਤੇ ਕਾਰੋਬਾਰ ਕਰਦਾ ਦਿਖ ਰਿਹਾ ਹੈ। ਹਫਤੇ ਦੇ ਦੂਜੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ 50 ਅੰਕਾਂ ਦੀ ਤੇਜ਼ੀ ਨਾਲ 60142 ਅੰਕਾਂ 'ਤੇ ਜਦਕਿ ਨਿਫਟੀ 17922 ਅੰਕਾਂ 'ਤੇ ਖੁੱਲ੍ਹਿਆ।

ਬੈਂਕ ਨਿਫਟੀ 'ਚ 73 ਅੰਕਾਂ ਦੀ ਤੇਜ਼ੀ ਨਾਲ 42241 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਦੀ  ਸ਼ੁਰੂਆਤ ਹੋਈ। ਸ਼ੇਅਰਾਂ ਦੀ ਗੱਲ ਕਰੀਏ ਤਾਂ Nykaa ਦੇ ਸ਼ੇਅਰਾਂ 'ਚ 4 ਫੀਸਦੀ ਜਦੋਂ ਕਿ ਡੇਹਲੀਵਰੀ ਦੇ ਸ਼ੇਅਰਾਂ 'ਚ  2 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਸੋਮਵਾਰ ਨੂੰ ਜਾਰੀ ਫੈਡਰਲ ਬੈਂਕ ਦੇ ਮਜ਼ਬੂਤ ​​ਨਤੀਜਿਆਂ ਤੋਂ ਬਾਅਦ ਮੋਰਗਨ ਸਟੈਨਲੀ ਨੇ ਇਸ ਨੂੰ ਓਵਰਵੇਟ ਰੇਟਿੰਗ ਦਿੱਤੀ ਹੈ।

ਏਜੰਸੀ ਨੇ ਆਪਣਾ ਟੀਚਾ 165 ਰੁਪਏ ਪ੍ਰਤੀ ਸ਼ੇਅਰ ਤੋਂ ਵਧਾ ਕੇ 175 ਰੁਪਏ ਕਰ ਦਿੱਤਾ ਹੈ। ਇਸ ਦੌਰਾਨ ਰੁਪਿਆ ਡਾਲਰ ਦੇ ਮੁਕਾਬਲੇ 0.22% ਘੱਟ ਕੇ 81.7900 ਪ੍ਰਤੀ ਅਮਰੀਕੀ ਡਾਲਰ ਦੇ ਪੱਧਰ 'ਤੇ ਖੁੱਲ੍ਹਿਆ। ਪਿਛਲੇ ਕਾਰੋਬਾਰ 'ਚ ਇਹ ਕਰੀਬ 81.6125 ਦੇ ਪੱਧਰ 'ਤੇ ਬੰਦ ਹੋਇਆ ਸੀ।


author

Aarti dhillon

Content Editor

Related News