ਸ਼ੇਅਰ ਬਾਜ਼ਾਰ : ਰਿਕਾਰਡ ਉਚਾਈ ਤੋਂ ਬਾਅਦ 500 ਅੰਕ ਹੇਠਾਂ ਡਿੱਗਿਆ ਸੈਂਸੈਕਸ, ਨਿਫਟੀ 173 ਅੰਕ ਫਿਸਲਿਆ

12/21/2023 10:24:17 AM

ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ 'ਚ ਕਮਜ਼ੋਰ ਰੁਖ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਦੇ ਵਿਚਕਾਰ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 585.92 ਡਿੱਗ ਕੇ 69,920.39 'ਤੇ ਆ ਗਿਆ। ਨਿਫਟੀ 173.35 ਫਿਸਲ ਕੇ 20,976.80 'ਤੇ ਪਹੁੰਚ ਗਿਆ। ਬੁੱਧਵਾਰ ਨੂੰ ਇੰਟਰਾਡੇ ਵਪਾਰ ਦੌਰਾਨ ਦੋਵੇਂ ਸੂਚਕਾਂਕ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਏ ਸਨ। 

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ

ਸੈਂਸੈਕਸ ਦੀਆਂ ਕੰਪਨੀਆਂ ਵਿੱਚ ਐਕਸਿਸ ਬੈਂਕ, ਲਾਰਸਨ ਐਂਡ ਟੂਬਰੋ, ਆਈਸੀਆਈਸੀਆਈ ਬੈਂਕ, ਟੈਕ ਮਹਿੰਦਰਾ, ਇੰਡਸਇੰਡ ਬੈਂਕ, ਜੇਐੱਸਡਬਲਯੂ ਸਟੀਲ, ਮਹਿੰਦਰਾ ਐਂਡ ਮਹਿੰਦਰਾ ਅਤੇ ਆਈਟੀਸੀ ਦੇ ਸ਼ੇਅਰ ਨੁਕਸਾਨ ਵਿੱਚ ਰਹੇ। ਪਾਵਰ ਗਰਿੱਡ, ਰਿਲਾਇੰਸ ਇੰਡਸਟਰੀਜ਼, ਨੇਸਲੇ ਅਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰ ਵਾਧੇ ਵਿੱਚ ਰਹੇ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਹਾਂਗਕਾਂਗ ਦਾ ਹੈਂਗ ਸੇਂਗ ਅਤੇ ਜਾਪਾਨ ਦਾ ਨਿੱਕੇਈ ਘਾਟੇ 'ਚ ਰਿਹਾ, ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਲਾਭ 'ਚ ਰਿਹਾ। 

ਇਹ ਵੀ ਪੜ੍ਹੋ - ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ

ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਖ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.38 ਫ਼ੀਸਦੀ ਘੱਟ ਕੇ 79.38 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 1,322.08 ਕਰੋੜ ਰੁਪਏ ਦੇ ਸ਼ੇਅਰ ਵੇਚੇ। 

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur