ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 244 ਅੰਕ ਚੜ੍ਹ ਕੇ ਖੁਲ੍ਹਿਆ ਤੇ ਨਿਫਟੀ 17921 ਦੇ ਪਾਰ

09/27/2021 10:07:40 AM

ਮੁੰਬਈ - ਪਿਛਲੇ ਸੈਸ਼ਨ ਦੇ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਣ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 244.48 ਅੰਕ ਭਾਵ 0.41 ਫੀਸਦੀ ਦੇ ਵਾਧੇ ਨਾਲ 60292.95 'ਤੇ ਖੁੱਲ੍ਹਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 68.50 ਅੰਕਾਂ ਭਾਵ 0.38 ਫੀਸਦੀ ਦੇ ਵਾਧੇ ਨਾਲ 17921.70 'ਤੇ ਖੁੱਲ੍ਹਿਆ। ਸ਼ੁਰੂਆਤੀ ਵਪਾਰ ਵਿੱਚ 1430 ਸ਼ੇਅਰ ਵਧੇ 459 ਸ਼ੇਅਰਾਂ ਵਿੱਚ ਗਿਰਾਵਟ ਆਈ ਅਤੇ 130 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਸ਼ੁੱਕਰਵਾਰ ਨੂੰ ਸੈਂਸੈਕਸ ਪਹਿਲੀ ਵਾਰ 60 ਹਜ਼ਾਰ ਨੂੰ ਪਾਰ ਕਰ ਗਿਆ ਸੀ। ਪਿਛਲੇ ਹਫਤੇ ਬੀਐਸਈ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 1,032.58 ਅੰਕ ਜਾਂ 1.74 ਫੀਸਦੀ ਵਧਿਆ ਸੀ।

ਟਾਪ ਗੇਨਰਜ਼

ਐਚ.ਡੀ.ਐਫ.ਸੀ. ਬੈਂਕ, ਮਾਰੂਤੀ, ਐਸ.ਬੀ.ਆਈ., ਐਮਐਂਡ.ਐਮ., ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਇੰਡ ਬੈਂਕ, ਬਜਾਜ ਆਟੋ, ਐਨ.ਟੀ.ਪੀ.ਸੀ., ਐਕਸਿਸ ਬੈਂਕ, ਅਲਟਰਾਟੈਕ ਸੀਮੈਂਟ, ਬਜਾਜ ਫਿਨਸਰਵ, ਐਲ.ਐਂਡ.ਟੀ., ਕੋਟਕ ਬੈਂਕ, ਟਾਈਟਨ, ਆਈ.ਟੀ.ਸੀ., ਐਚ.ਡੀ.ਐਫ.ਸੀ., ਬਜਾਜ ਫਾਈਨਾਂਸ, ਸਨ ਫਾਰਮਾ, ਟੀ.ਸੀ.ਐਸ., ਪਾਵਰ ਗਰਿੱਡ, ਰਿਲਾਇੰਸ

ਟਾਪ ਲੂਜ਼ਰਜ਼

ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਭਾਰਤੀ ਏਅਰਟੈਲ, ਡਾ. ਰੈਡੀ, ਐਚ.ਸੀ.ਐਲ. ਟੈਕ, ਟੈਕ ਮਹਿੰਦਰਾ, ਟਾਟਾ ਸਟੀਲ

Harinder Kaur

This news is Content Editor Harinder Kaur