ਹਰੇ ਨਿਸ਼ਾਨ ''ਤੇ ਖੁੱਲਿਆ ਸ਼ੇਅਰ ਬਾਜ਼ਾਰ, ਸੈਂਸੈਕਸ 554 ਅੰਕ ਚੜ੍ਹਿਆ, ਨਿਫਟੀ 17000 ਦੇ ਪਾਰ

12/07/2021 11:27:32 AM

ਬਿਜਨੈੱਸ ਡੈਸਕ- ਕੱਲ ਦੀ ਭਾਰੀ ਗਿਰਾਵਟ ਤੋਂ ਬਾਅਦ ਅੱਜ ਬਾਜ਼ਾਰ 'ਚ ਤੇਜ਼ੀ ਹੈ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ ਸੈਂਸਕਸ ਇਸ ਸਮੇਂ 568.37 ਅੰਕ ਦੇ ਵਾਧੇ ਦੇ ਨਾਲ 57,315.51 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਨਿਫਟੀ 168.05 ਅੰਕ ਮਜ਼ਬੂਤੀ ਦੇ ਨਾਲ 17,080.30 'ਤੇ ਕਾਰੋਬਾਰ ਕਰ ਰਿਹਾ ਹੈ। 
57,125 'ਤੇ ਖੁੱਲਿਆ ਸੀ ਸੈਂਸੈਕਸ
ਅੱਜ ਸੈਂਸੈਕਸ 278 ਅੰਕ ਉਪਰ 57,125 'ਤੇ ਖੁੱਲਿਆ ਸੀ। ਦਿਨ 'ਚ ਇਸ ਨੇ 57,229 ਦਾ ਉੱਪਰੀ ਪੱਧਰ ਬਣਾਇਆ ਜਦਕਿ 56,992 ਦਾ ਹੇਠਲਾ ਲੈਵਲ ਬਣਾਇਆ। ਸੈਂਸੈਕਸ ਦੇ 30 ਸ਼ੇਅਰ ਗਿਰਾਵਟ 'ਚ ਹਨ 23 ਸ਼ੇਅਰਸ ਵਾਧੇ 'ਚ ਕਾਰੋਬਾਰ ਕਰ ਰਹੇ ਹਨ। ਵਾਧੇ ਵਾਲੇ ਸਟਾਕ 'ਚ ਟਾਟਾ ਸਟੀਲ, ਕੋਟਕ ਬੈਂਕ, ਐਕਸਿਸ ਬੈਂਕ ਅਤੇ ਮਾਰੂਤੀ ਸੁਜ਼ੂਕੀ 2-2 ਫੀਸਦੀ ਦੇ ਉਪਰ ਕਾਰੋਬਾਰ ਕਰ ਰਿਹਾ ਹੈ। ਸਨ ਫਾਰਮਾ, ਬਜਾਜ ਆਟੋ ਵੀ ਤੇਜ਼ੀ 'ਚ ਹੈ।
ਏਅਰਟੈੱਲ ਅਤੇ ਟੇਕ ਮਹਿੰਦਰਾ 'ਚ ਗਿਰਾਵਟ
ਗਿਰਾਵਟ ਵਾਲੇ ਸ਼ੇਅਰਸ 'ਚ ਲਾਰਸਨ ਐਂਡ ਟੁਬਰੋ, ਭਾਰਤੀ ਏਅਰਟੈੱਲ, ਟੇਕ ਮਹਿੰਦਰਾ ਅਤੇ ਡਾ. ਰੈੱਡੀ ਹਨ। ਅੱਜ ਮਾਰਕਿਟ ਕੈਪ 259 ਲੱਖ ਕਰੋੜ ਦੇ ਕਰੀਬ ਹਨ। ਉਧਰ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 17,044 'ਤੇ ਖੁੱਲਿਆ ਸੀ। ਇਸ ਨੇ ਦਿਨ 'ਚ 17,058 ਦਾ ਉਪਰੀ ਪੱਧਰ ਬਣਾਇਆ ਅਤੇ 16,987 ਦਾ ਹੇਠਲਾ ਪੱਧਰ ਬਣਾਇਆ। ਇਸ ਦੇ ਮਿਡ ਕੈਪ 50, ਬੈਂਕ, ਫਾਈਨੈਂਸ਼ੀਅਲ ਅਤੇ ਨਿਫਟੀ ਨੈਕਸਟ 50 ਇੰਡੈਕਸ ਵਾਧੇ 'ਤੇ ਕਾਰੋਬਾਰ ਕਰ ਰਹੇ ਹਨ।

Aarti dhillon

This news is Content Editor Aarti dhillon