Stock Market Crash: ਭਿਅੰਕਰ ਗਿਰਾਵਟ ਦਰਮਿਆਨ ਇਨ੍ਹਾਂ ਸ਼ੇਅਰਾਂ ਦੀ ਬੱਲੇ-ਬੱਲੇ, ਲੱਗਾ ਅੱਪਰ ਸਰਕਟ
Thursday, Oct 03, 2024 - 05:48 PM (IST)
ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਵੀਰਵਾਰ ਨੂੰ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਹੈ। ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 2.10 ਫੀਸਦੀ ਭਾਵ 176 ਅੰਕ ਡਿੱਗ ਕੇ 82,497 'ਤੇ ਬੰਦ ਹੋਇਆ। ਸੈਂਸੈਕਸ ਪੈਕ 'ਚ ਸਭ ਤੋਂ ਜ਼ਿਆਦਾ ਗਿਰਾਵਟ ਐਕਸਿਸ ਬੈਂਕ, ਟਾਟਾ ਮੋਟਰਸ, ਬਜਾਜ ਫਿਨਸਰਵ, ਏਸ਼ੀਅਨ ਪੇਂਟ, ਲਾਰਸਨ ਐਂਡ ਟੂਬਰੋ, ਮਾਰੂਤੀ 'ਚ ਦੇਖਣ ਨੂੰ ਮਿਲੀ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕ ਅੰਕ ਨਿਫਟੀ 2.12 ਫੀਸਦੀ ਜਾਂ 546 ਅੰਕਾਂ ਦੀ ਗਿਰਾਵਟ ਨਾਲ 25,250 'ਤੇ ਬੰਦ ਹੋਇਆ।
ਬਾਜ਼ਾਰ 'ਚ ਗਿਰਾਵਟ ਦੇ ਬਾਵਜੂਦ ਅੱਪਰ ਸਰਕਟ 'ਤੇ ਰਹੇ ਇਹ ਸ਼ੇਅਰ
Taylormade Rene
ਇਸ ਸ਼ੇਅਰ 'ਚ 10 ਫੀਸਦੀ ਦਾ ਅੱਪਰ ਸਰਕਟ ਲੱਗਾ ਸੀ। ਇਸ ਕਾਰਨ ਸ਼ੇਅਰ ਦੀ ਕੀਮਤ ਵਧ ਕੇ 447.55 ਰੁਪਏ 'ਤੇ ਬੰਦ ਹੋਈ।
Reliance Power
ਰਿਲਾਇੰਸ ਪਾਵਰ ਦੇ ਸ਼ੇਅਰਾਂ 'ਚ 5 ਫੀਸਦੀ ਦਾ ਅੱਪਰ ਸਰਕਟ ਲੱਗਾ ਸੀ। ਸ਼ੇਅਰ ਦੀ ਕੀਮਤ ਵਧ ਕੇ 53.65 ਰੁਪਏ 'ਤੇ ਬੰਦ ਹੋਈ।
Asian Hotels
ਏਸ਼ੀਅਨ ਹੋਟਲ (ਨਾਰਥ) ਲਿਮਟਿਡ ਦੇ ਸ਼ੇਅਰ 5 ਫੀਸਦੀ ਦੇ ਅੱਪਰ ਸਰਕਟ 'ਤੇ ਆ ਗਏ ਸਨ। ਸ਼ੇਅਰ ਦੀ ਕੀਮਤ 220.75 ਰੁਪਏ 'ਤੇ ਬੰਦ ਹੋਈ।
Ravindra Energy
ਰਵਿੰਦਰਾ ਐਨਰਜੀ ਦੇ ਸ਼ੇਅਰਾਂ 'ਚ 5 ਫੀਸਦੀ ਦਾ ਅੱਪਰ ਸਰਕਟ ਲੱਗਾ। ਸ਼ੇਅਰ ਦੀ ਕੀਮਤ ਵਧ ਕੇ 138.70 ਰੁਪਏ 'ਤੇ ਬੰਦ ਹੋਈ।
Surana Solar
ਸੁਰਾਨਾ ਸੋਲਰ ਦੇ ਸ਼ੇਅਰਾਂ 'ਚ 5 ਫੀਸਦੀ ਦਾ ਅੱਪਰ ਸਰਕਟ ਲੱਗਾ ਸੀ। ਇਸ ਸ਼ੇਅਰ ਦੀ ਕੀਮਤ 65.39 ਰੁਪਏ 'ਤੇ ਬੰਦ ਹੋਈ।
Sejal Glass
ਸੇਜਲ ਗਲਾਸ ਦੇ ਸ਼ੇਅਰਾਂ 'ਚ 5 ਫੀਸਦੀ ਦਾ ਅੱਪਰ ਸਰਕਟ ਲੱਗਾ ਸੀ। ਸ਼ੇਅਰ ਦੀ ਕੀਮਤ 427.90 ਰੁਪਏ 'ਤੇ ਬੰਦ ਹੋਈ।
Eurotex
ਯੂਰੋਟੈਕਸ ਦੇ ਸ਼ੇਅਰ 5 ਫੀਸਦੀ ਦੇ ਅੱਪਰ ਸਰਕਟ 'ਤੇ ਪਹੁੰਚ ਗਏ ਸਨ। ਇਸ ਕਾਰਨ ਸ਼ੇਅਰ ਦੀ ਕੀਮਤ 17.98 ਰੁਪਏ ਤੱਕ ਪਹੁੰਚ ਗਈ ਪਰ ਇਹ 17.88 ਰੁਪਏ 'ਤੇ ਬੰਦ ਹੋਇਆ।
Alacrity Sec
ਇਸ ਸਟਾਕ 'ਚ 5 ਫੀਸਦੀ ਦਾ ਅੱਪਰ ਸਰਕਟ ਰਿਹਾ। ਇਸ ਕਾਰਨ ਸ਼ੇਅਰ ਦੀ ਕੀਮਤ ਵਧ ਕੇ 143.35 ਰੁਪਏ 'ਤੇ ਬੰਦ ਹੋਈ।