ਸ਼ੇਅਰ ਬਾਜ਼ਾਰ : ਸੈਂਸੈਕਸ 350 ਅੰਕਾਂ ਤੋਂ ਵੱਧ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਖੁੱਲ੍ਹਿਆ

03/17/2023 10:37:48 AM

ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਵਿਚ ਸਕਾਰਾਤਮਕ ਰੁਖ ਅਤੇ ਅਮਰੀਕਾ ਤੇ ਯੂਰਪ ਵਿਚ ਬੈਂਕਿੰਗ ਖੇਤਰ ਦੀਆਂ ਚਿੰਤਾਵਾਂ ਘੱਟ ਹੋਣ ਕਾਰਨ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 350 ਅੰਕਾਂ ਤੋਂ ਉੱਪਰ ਚੜ੍ਹਿਆ, ਜਦੋਂ ਕਿ ਨਿਫਟੀ ਨੇ ਵੀ ਮਜ਼ਬੂਤ ​​ਵਾਧਾ ਕੀਤਾ। ਇਸ ਸਮੇਂ ਦੌਰਾਨ ਬੀਐਸਈ ਸੈਂਸੈਕਸ 352.26 ਅੰਕ ਭਾਵ 0.61 ਪ੍ਰਤੀਸ਼ਤ ਵਧ ਕੇ 57,987.10 ਅੰਕ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਦੂਜੇ ਪਾਸੇ NSE ਨਿਫਟੀ 124 ਅੰਕ ਯਾਨੀ 0.73 ਫੀਸਦੀ ਵਧ ਕੇ 17,109.60 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। 

30 ਸ਼ੇਅਰਾਂ ਵਾਲੇ ਸੈਂਸੈਕਸ 'ਚ 24 ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ, ਜਦਕਿ 6 'ਚ ਨੁਕਸਾਨ ਹੋਇਆ।

ਇਹ ਵੀ ਪੜ੍ਹੋ : 37 ਹਜ਼ਾਰ ਫੁੱਟ ਦੀ ਉਚਾਈ 'ਤੇ SpiceJet ਦੇ ਪਾਇਲਟਾਂ ਨੇ ਕਾਕਪਿਟ ਅੰਦਰ ਕੀਤਾ ਇਹ ਕੰਮ, DGCA ਹੋਈ

 ਇਸ ਦੇ ਨਾਲ ਹੀ ਨਿਫਟੀ ਦੇ 39 ਸ਼ੇਅਰ ਲਾਭ 'ਚ ਅਤੇ 11 ਘਾਟੇ 'ਚ ਕਾਰੋਬਾਰ ਕਰ ਰਹੇ ਸਨ। ਇਸ ਤੋਂ ਪਹਿਲਾਂ, ਲਗਾਤਾਰ ਪੰਜ ਦਿਨ ਡਿੱਗਣ ਤੋਂ ਬਾਅਦ, ਸੈਂਸੈਕਸ ਅਤੇ ਨਿਫਟੀ ਵੀਰਵਾਰ ਨੂੰ ਵਾਧੇ ਦੇ ਨਾਲ ਬੰਦ ਹੋਏ। 

ਵੀਰਵਾਰ ਨੂੰ ਯੂਰਪ ਅਤੇ ਅਮਰੀਕਾ ਦੇ ਬਾਜ਼ਾਰ ਚੰਗੇ ਵਾਧੇ ਨਾਲ ਬੰਦ ਹੋਏ। 

ਬੀਐਸਈ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ ਵੀਰਵਾਰ ਨੂੰ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ ਵਿੱਚ ਸ਼ੁੱਧ ਵਿਕਰੇਤਾ ਬਣੇ ਰਹੇ ਅਤੇ 282.06 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ : ਮੁਸ਼ਕਲਾਂ 'ਚ ਫਸੇ ਗੋਤਮ ਅਡਾਨੀ ਦੇ ਘਰ ਆਈ ਖ਼ੁਸ਼ੀ, ਹੀਰਾ ਕਾਰੋਬਾਰੀ ਦੀ ਧੀ ਨਾਲ ਹੋਈ ਪੁੱਤਰ ਦੀ ਮੰਗਣੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur