SpiceJet ਨੇ ਸਟੈਂਡਰਡ ਏਅਰੋ ਨਾਲ ਕੀਤਾ ਸਮਝੌਤ
Friday, Dec 20, 2024 - 06:35 PM (IST)
ਨਵੀਂ ਦਿੱਲੀ (ਭਾਸ਼ਾ) – ਹਵਾਬਾਜ਼ੀ ਕੰਪਨੀ ਸਪਾਈਸ ਜੈੱਟ ਨੇ ਅਮਰੀਕਾ ਸਥਿਤ ਸਟੈਂਡਰਡ ਏਅਰੋ ਨਾਲ ਸਮਝੌਤਾ ਕਰਨ ਦਾ ਐਲਾਨ ਕੀਤਾ। ਸਟੈਂਡਰਡ ਏਅਰੋ ਸਮਝੌਤੇ ਦੇ ਤਹਿਤ ਸਪਾਈਸਜੈੱਟ ਦੇ ਖੜ੍ਹੇ ਬੋਇੰਗ 737 ਮੈਕਸ ਜਹਾਜ਼ਾਂ ਨੂੰ ਸੰਚਾਲਨ ’ਚ ਲਿਆਉਣ ਲਈ ਸੇਵਾਵਾਂ ਮੁਹੱਈਆ ਕਰੇਗਾ। ਇਨ੍ਹਾਂ ’ਚੋਂ 3 ਜਹਾਜ਼ਾਂ ਦੇ ਅਪ੍ਰੈਲ 2025 ਤੱਕ ਸੰਚਾਲਨ ’ਚ ਆਉਣ ਦੀ ਉਮੀਦ ਹੈ। ਹਵਾਬਾਜ਼ੀ ਕੰਪਨੀ ਦੇ ਅਜੇ 7 ਬੋਇੰਗ 737 ਮੈਕਸ ਜਹਾਜ਼ ਸੰਚਾਲਨ ’ਚ ਨਹੀਂ ਹਨ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਸਪਾਈਸ ਜੈੱਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਜੇ ਸਿੰਘ ਨੇ ਕਿਹਾ ਕਿ 3 ਈਂਧਣ ਕੁਸ਼ਲ ਬੋਇੰਗ 737 ਮੈਕਸ ਜਹਾਜ਼ਾਂ ਦੀ ਵਾਪਸੀ ਨਾਲ ਹਵਾਬਾਜ਼ੀ ਕੰਪਨੀ ਦੀ ਵਿੱਤੀ ਹਾਲਤ ਕਾਫੀ ਬਿਹਤਰ ਹੋਵੇਗੀ। ਕੰਪਨੀ ਨੇ ਅਜੇ ਲੱਗਭਗ 28 ਜਹਾਜ਼ ਸੰਚਾਲਨ ’ਚ ਹਨ। ਸਪਾਈਸਜੈੱਟ ਹਾਲ ਹੀ ’ਚ 3,000 ਕਰੋੜ ਰੁਪਏ ਜੁਟਾਉਣ ਤੋਂ ਬਾਅਦ ਆਪਣੇ ਬੇੜੇ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਵਿਵਾਦਾਂ ਨੂੰ ਨਿਪਟਾਉਣ ਦਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : AI ਹੁਣ ਤੁਹਾਡੇ ਹੱਥਾਂ 'ਚ... WhatsApp 'ਤੇ ਹੀ ਮਿਲੇਗਾ ChatGPT : ਸਿਰਫ਼ ਇੱਕ 'Hi' ਅਤੇ ਜਵਾਬ ਹਾਜ਼ਰ!
ਇਹ ਵੀ ਪੜ੍ਹੋ : ਭਾਰਤੀ ਰੁਪਏ ਨੇ ਤੋੜੇ ਸਾਰੇ ਰਿਕਾਰਡ, ਅਮਰੀਕੀ ਡਾਲਰ ਮੁਕਾਬਲੇ ਦਰਜ ਕੀਤੀ ਵੱਡੀ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8