ਕਿਸਾਨਾਂ ਨੂੰ ਆਧਾਰ ਵਰਗਾ ਵਿਸ਼ੇਸ਼ ਪਛਾਣ ਪੱਤਰ ਦੇਵੇਗੀ ਸਰਕਾਰ, ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
Tuesday, Sep 10, 2024 - 06:04 PM (IST)
ਨਵੀਂ ਦਿੱਲੀ (ਭਾਸ਼ਾ) - ਖੇਤੀ ਸਕੱਤਰ ਦੇਵੇਸ਼ ਚਤੁਰਵੇਦੀ ਨੇ ਸੋਮਵਾਰ ਨੂੰ ਕਿਹਾ ਕਿ ਖੇਤੀ ਖੇਤਰ ਨੂੰ ਡਿਜੀਟਲ ਬਣਾਉਣ ਦੀ ਦਿਸ਼ਾ ’ਚ ਇਕ ਵੱਡਾ ਕਦਮ ਉਠਾਉਂਦੇ ਹੋਏ ਸਰਕਾਰ ਛੇਤੀ ਹੀ ਪੂਰੇ ਦੇਸ਼ ਦੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰੇਗੀ ਤਾਂ ਜੋ ਉਨ੍ਹਾਂ ਨੂੰ ਆਧਾਰ ਵਰਗਾ ਇਕ ਵਿਸ਼ੇਸ਼ ਪਛਾਣ ਪੱਤਰ ਮੁਹੱਈਆ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ : ਅਗਲੇ 3 ਮਹੀਨਿਆਂ ’ਚ ਸੋਨੇ ਦੀ ਕੀਮਤ ’ਚ ਆਵੇਗਾ ਬੰਪਰ ਉਛਾਲ
ਚਤੁਰਵੇਦੀ ਨੇ ਕਿਹਾ ਕਿ ਰਜਿਸਟ੍ਰੇਸ਼ਨ ਲਈ ਦਿਸ਼ਾ-ਨਿਰਦੇਸ਼ ਛੇਤੀ ਹੀ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੂੰ ਅਕਤੂਬਰ ਦੇ ਪਹਿਲੇ ਹਫਤੇ ’ਚ ਲਾਗੂ ਕਰਨਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ,‘ਸਾਡਾ ਟੀਚਾ ਅਗਲੇ ਸਾਲ ਮਾਰਚ ਤੱਕ 5 ਕਰੋੜ ਕਿਸਾਨਾਂ ਨੂੰ ਰਜਿਸਟਰਡ ਕਰਨਾ ਹੈ।’ ਉਨ੍ਹਾਂ ਕਿਹਾ ਕਿ ਇਹ ਪਹਿਲ ਸਰਕਾਰ ਦੇ 2817 ਕਰੋੜ ਰੁਪਏ ਦੇ ਡਿਜੀਟਲ ਖੇਤੀ ਮਿਸ਼ਨ ਦਾ ਹਿੱਸਾ ਹੈ, ਜਿਸ ਨੂੰ ਹਾਲ ਹੀ ’ਚ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਹੈ।
ਚਤੁਰਵੇਦੀ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਕਿਸਾਨਾਂ ਨੂੰ ਕਿਸੇ ਵੀ ਖੇਤੀ ਯੋਜਨਾ ਲਈ ਅਰਜ਼ੀ ਦੇਣ ਤੋਂ ਪਹਿਲਾਂ ਹਰ ਵਾਰ ਸਰਟੀਫਿਕੇਸ਼ਨ ’ਚੋਂ ਲੰਘਣਾ ਪੈਂਦਾ ਹੈ। ਇਸ ’ਚ ਨਾ ਸਿਰਫ ਲਾਗਤ ਸ਼ਾਮਲ ਹੈ ਸਗੋਂ ਕੁਝ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦੇ ਹਲ ਲਈ ਅਸੀਂ ਕਿਸਾਨਾਂ ਦੀ ਰਜਿਸਟ੍ਰੀ ਬਣਾਉਣ ਜਾ ਰਹੇ ਹਾਂ। ਰਜਿਸਟ੍ਰੇਸ਼ਨ ਮੁਹਿੰਮ ਲਈ ਪੂਰੇ ਦੇਸ਼ ’ਚ ਕੈਂਪ ਲਗਾਏ ਜਾਣਗੇ। ਕਿਸਾਨਾਂ ਦੀ ਰਜਿਸਟ੍ਰੀ ਬਣਾਉਣ ਤੋਂ ਬਾਅਦ ਹਰੇਕ ਰਜਿਸਟਰਡ ਕਿਸਾਨ ਨੂੰ ‘ਆਧਾਰ ਵਰਗੀ ਵਿਸ਼ੇਸ਼ ਆਈ. ਡੀ. ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 19 ਸੂਬੇ ਇਸ ਪ੍ਰਾਜੈਕਟ ’ਤੇ ਪਹਿਲਾਂ ਹੀ ਕੰਮ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਆਧਾਰ ਨੂੰ ਮੁਫ਼ਤ 'ਚ ਅਪਡੇਟ ਕਰਨ ਲਈ ਬਚੇ ਸਿਰਫ਼ ਕੁਝ ਦਿਨ ਬਾਕੀ, ਬਾਅਦ 'ਚ ਲੱਗੇਗੀ 50 ਰੁਪਏ ਫ਼ੀਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8