ਕਿਸਾਨਾਂ ਲਈ ਖਾਦਾਂ ਨੂੰ ਲੈ ਕੇ ਬਦਲਣ ਜਾ ਰਹੀ ਹੈ ਪਾਲਿਸੀ, ਜਾਣੋ ਨਵਾਂ ਮਾਡਲ

01/14/2020 2:32:31 PM

ਨਵੀਂ ਦਿੱਲੀ—  ਕਿਸਾਨਾਂ ਨੂੰ ਜਲਦ ਹੀ ਖਾਦ ਸਬਸਿਡੀ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ 'ਚ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ, ਐੱਲ. ਪੀ. ਜੀ. ਸਬਸਿਡੀ ਦੀ ਤਰਜ 'ਤੇ ਫਰਟੀਲਾਈਜਰ ਸੈਕਟਰ 'ਚ ਵੀ ਸਬਸਿਡੀ ਮਾਡਲ ਲਾਗੂ ਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਇਸ ਤਹਿਤ ਖਾਦ ਸਬਸਿਡੀ ਸਿੱਧੇ ਕਿਸਾਨਾਂ ਦੇ ਖਾਤੇ 'ਚ ਟਰਾਂਸਫਰ ਕੀਤੀ ਜਾਵੇਗੀ, ਯਾਨੀ ਪਹਿਲਾਂ ਬਾਜ਼ਾਰ ਮੁੱਲ 'ਤੇ ਹੀ ਖਰੀਦਦਾਰੀ ਕਰਨੀ ਪਵੇਗੀ ਤੇ ਫਿਰ ਖਾਤੇ 'ਚ ਇਸ ਦੀ ਸਬਸਿਡੀ ਦੇ ਪੈਸੇ ਮਿਲਣਗੇ।
 

ਪੀ. ਐੱਮ. ਕਿਸਾਨ ਯੋਜਨਾ ਦਾ ਡਾਟਾ ਹੋਵੇਗਾ ਇਸਤੇਮਾਲ

PunjabKesari
ਸੂਤਰਾਂ ਮੁਤਾਬਕ, ਸਰਕਾਰ ਇਸ ਨੂੰ ਕਈ ਚਿਰਾਂ ਤੋਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਤਕਨੀਕੀ ਦਿੱਕਤਾਂ ਕਰਨਾ ਇਹ ਨਹੀਂ ਹੋ ਰਿਹਾ ਸੀ ਪਰ ਹੁਣ ਇਸ ਦਾ ਰਸਤਾ ਬਿਲਕੁਲ ਪੱਧਰ ਹੋ ਚੁੱਕਾ ਹੈ ਤੇ ਅਗਲੇ 4-5 ਮਹੀਨਿਆਂ 'ਚ ਇਸ ਯੋਜਨਾ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਯੋਜਨਾ 'ਤੇ ਖਾਦ ਤੇ ਖੇਤੀਬਾੜੀ ਮੰਤਰਾਲਾ ਮਿਲ ਕੇ ਕੰਮ ਕਰ ਰਹੇ ਹਨ।

ਬੈਂਕ ਖਾਤੇ 'ਚ ਖਾਦ ਸਬਸਿਡੀ ਟਰਾਂਸਫਰ ਕਰਨ ਲਈ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੇ ਅੰਕੜਿਆਂ ਦਾ ਇਸਤੇਮਾਲ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ।

ਪੀ. ਐੱਮ. ਕਿਸਾਨ ਯੋਜਨਾ ਲਈ ਤਕਰੀਬਨ 14.5 ਕਰੋੜ ਕਿਸਾਨਾਂ ਨੇ ਜ਼ਮੀਨ ਤੇ ਬੈਂਕ ਖਾਤੇ ਦੀ ਜਾਣਕਾਰੀ ਦਿੱਤੀ ਹੈ। ਇਹ ਆਧਾਰ ਨਾਲ ਵੀ ਲਿੰਕ ਹਨ। ਸੂਤਰਾਂ ਮੁਤਾਬਕ, ਸਰਕਾਰ ਦੀ ਤਰਜੀਹ ਖਾਦ ਦੇ ਇਸਤੇਮਾਲ ਨੂੰ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਤਰਕਸੰਗਤ ਬਣਾਉਣ ਦੀ ਵੀ ਹੈ ਕਿਉਂਕਿ ਜ਼ਰੂਰਤ ਤੋਂ ਕਿਤੇ ਵੱਧ ਇਸ ਦਾ ਇਸਤੇਮਾਲ ਹੋ ਰਿਹਾ ਹੈ। ਲਿਹਾਜਾ ਜੇਕਰ ਇਸ ਨੂੰ ਤਰਕਸੰਗਤ ਕੀਤਾ ਜਾਂਦਾ ਹੈ ਤਾਂ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਸਬਸਿਡੀ ਰਕਮ 'ਚ 20 ਤੋਂ 30 ਫੀਸਦੀ ਦੀ ਬਚਤ ਹੋਵੇਗੀ। ਇਸ ਯੋਜਨਾ ਤਹਿਤ ਪ੍ਰਤੀ ਹੈਕਟੇਅਰ ਖਪਤ ਦੀ ਮਾਤਰਾ ਵਿਗਿਆਨਕ ਆਧਾਰ 'ਤੇ ਨਿਰਧਾਰਤ ਕੀਤੀ ਜਾਵੇਗੀ। ਮੌਜੂਦਾ ਸਮੇਂ ਕਿਸਾਨ ਪ੍ਰਤੀ ਹੈਕਟੇਅਰ ਦੁੱਗਣੀ ਖਾਦ ਦਾ ਇਸਤੇਮਾਲ ਕਰਦੇ ਹਨ।
 

70 ਹਜ਼ਾਰ ਕਰੋੜ ਤੋਂ ਮਹਿੰਗੀ ਪੈ ਰਹੀ ਖਾਦ ਸਬਸਿਡੀ

PunjabKesari
ਮੌਜੂਦਾ ਮਾਡਲ 'ਚ ਸਰਕਾਰ ਫਰਟੀਲਾਈਜਰ ਫਰਮਾਂ ਨੂੰ ਸਬਸਿਡੀ ਦਿੰਦੀ ਹੈ ਤੇ ਉਹ ਸਸਤੀ ਕੀਮਤ 'ਤੇ ਖਾਦ ਸਪਲਾਈ ਕਰਦੀਆਂ ਹਨ ਪਰ ਸਬਸਿਡੀ ਦੀ ਰਕਮ ਲਈ ਫਰਮਾਂ ਨੂੰ ਕਾਫੀ ਸਮੇਂ ਤਕ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕੰਮਕਾਜੀ ਖਰਚ ਲਈ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਨਵਾਂ ਮਾਡਲ ਲਾਗੂ ਹੋਣ 'ਤੇ ਖਾਦ ਫਰਮਾਂ ਨੂੰ ਰਾਹਤ ਮਿਲੇਗੀ।

ਕਿਸਾਨਾਂ ਨੂੰ ਬਾਜ਼ਾਰ ਮੁੱਲ 'ਤੇ ਖਾਦ ਮਿਲੇਗੀ ਅਤੇ ਸਮੇਂ 'ਤੇ ਖਾਦ ਸਬਸਿਡੀ ਟਰਾਂਸਫਰ ਕਰਨ ਲਈ ਵੱਖ ਤੋਂ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਬਾਜ਼ਾਰ 'ਚ ਸਸਤੀ ਖਾਦ ਦਿਵਾਉਣ ਲਈ ਸਰਕਾਰ ਹਰ ਸਾਲ 70 ਹਜ਼ਾਰ ਕਰੋੜ ਰੁਪਏ ਦੀ ਭਾਰੀ ਭਰਕਮ ਸਬਸਿਡੀ ਦਿੰਦੀ ਹੈ। ਵਿੱਤੀ ਸਾਲ 2018-19 ਦੌਰਾਨ ਸਰਕਾਰ ਨੇ 74 ਕਰੋੜ ਰੁਪਏ ਦੀ ਖਾਦ ਸਬਸਿਡੀ ਦਾ ਭੁਗਤਾਨ ਕੀਤਾ ਸੀ। 2019-20 ਦੌਰਾਨ ਖਾਦ ਸਬਸਿਡੀ ਲਈ ਲਗਭਗ 78 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ।


Related News