ਕਮਜ਼ੋਰ ਗਲੋਬਲ ਸੰਕੇਤਾਂ ਨਾਲ ਬਾਜ਼ਾਰ ਦੀ ਸੁਸਤ ਸ਼ੁਰੂਆਤ, ਸੈਂਸੈਕਸ ਤੇ ਨਿਫਟੀ ''ਚ ਹਲਕੀ ਗਿਰਾਵਟ

02/13/2023 10:38:26 AM

ਮੁੰਬਈ (ਭਾਸ਼ਾ) - ਸ਼ੇਅਰ ਬਾਜ਼ਾਰਾਂ ਵਿਚ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਸੈਂਸੈਕਸ ਅਤੇ ਨਿਫਟੀ ਸ਼ੁਰੂਆਤੀ ਕਾਰੋਬਾਰ ਵਿੱਚ ਮਾਮੂਲੀ ਵਾਧੇ ਦੇ ਨਾਲ ਖੁੱਲ੍ਹੇ ਅਤੇ ਕੁਝ ਸਮੇਂ ਬਾਅਦ ਆਪਣੇ ਲਾਭ ਗੁਆ ਦਿੱਤੇ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 196.61 ਅੰਕ ਜਾਂ 0.32 ਫੀਸਦੀ ਦੀ ਗਿਰਾਵਟ ਨਾਲ 60,486.09 'ਤੇ ਆ ਗਿਆ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਮਹਿੰਗਾਈ ਨੇ ਖ਼ਪਤਕਾਰਾਂ ਦੇ ਕੱਢੇ ਹੰਝੂ, ਖ਼ੁਰਾਕ ਦੇ ਮੁੱਖ ਸਰੋਤ 'ਚਿਕਨ' ਦੀਆਂ ਕੀਮਤਾਂ ਨੇ ਤੋੜੇ ਰਿਕਾਰਡ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 38.50 ਅੰਕ ਜਾਂ 0.22 ਫੀਸਦੀ ਦੀ ਗਿਰਾਵਟ ਨਾਲ 17,818 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 18 ਲਾਲ ਨਿਸ਼ਾਨ 'ਤੇ ਸਨ। ਜ਼ਿਆਦਾਤਰ ਆਈਟੀ ਕੰਪਨੀਆਂ ਦੇ ਸ਼ੇਅਰ ਘਾਟੇ 'ਚ ਸਨ। ਇਨ੍ਹਾਂ ਵਿੱਚ ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਵਿਪਰੋ ਸ਼ਾਮਲ ਹਨ।

ਬਾਜ਼ਾਰ ਦੀ ਸੁਸਤੀ ਦਾ ਕਾਰਨ ਆਈਟੀ ਸ਼ੇਅਰਾਂ 'ਚ ਕਮਜ਼ੋਰੀ ਹੈ, ਜਿਸ 'ਚ ਇੰਫੋਸਿਸ ਦੇ ਸਟਾਕ ਨੇ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਹੈ। ਹਾਲਾਂਕਿ ਮੈਟਲ ਸ਼ੇਅਰਾਂ 'ਚ ਇਕ ਵਾਰ ਫਿਰ ਤੋਂ ਚਮਕ ਦੇਖਣ ਨੂੰ ਮਿਲ ਰਹੀ ਹੈ। ਅਡਾਨੀ ਇੰਟਰਪ੍ਰਾਈਜਿਜ਼ ਦਾ ਸਟਾਕ ਮਾਮੂਲੀ ਮਜ਼ਬੂਤੀ ਨਾਲ ਸੂਚਕਾਂਕ ਦੀ ਅਗਵਾਈ ਕਰ ਰਿਹਾ ਹੈ। ਅੱਜ ਬਾਜ਼ਾਰ ਦਾ ਧਿਆਨ ZEEL, NYKAA ਸਮੇਤ ਹੋਰ ਕੰਪਨੀਆਂ ਦੇ ਨਤੀਜਿਆਂ 'ਤੇ ਵੀ ਰਹੇਗਾ। ਇਸ ਤੋਂ ਇਲਾਵਾ ਅਡਾਨੀ ਗਰੁੱਪ ਦੇ ਸ਼ੇਅਰਾਂ 'ਤੇ ਵੀ ਨਜ਼ਰ ਰੱਖਣੀ ਹੋਵੇਗੀ।

ਇਹ ਵੀ ਪੜ੍ਹੋ : Zomato ਦਾ ਘਾਟਾ ਵਧਿਆ, ਕੰਪਨੀ ਨੇ 225 ਸ਼ਹਿਰਾਂ ਵਿਚ ਬੰਦ ਕੀਤਾ ਆਪਣਾ ਕਾਰੋਬਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur