ਸ਼ੇਅਰ ਬਾਜ਼ਾਰ ''ਚ ਮਾਮੂਲੀ ਗਿਰਾਵਟ, ਨਿਫਟੀ 13000 ਦੇ ਹੇਠਾਂ

11/27/2020 10:15:54 AM

ਮੁੰਬਈ — ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਮਿਲੇਜੁਲੇ ਗਲੋਬਲ ਰੁਖ਼ ਦੇ ਕਾਰਨ ਸ਼ੇਅਰ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 18.30 ਅੰਕ ਭਾਵ 0.04 ਫੀਸਦੀ ਦੀ ਗਿਰਾਵਟ ਨਾਲ 44241.44 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਦੀ ਸ਼ੁਰੂਆਤ 2.10 ਅੰਕਾਂ ਭਾਵ 0.02 ਫ਼ੀਸਦੀ ਦੀ ਗਿਰਾਵਟ ਦੇ ਨਾਲ 12984.90 'ਤੇ ਹੋਈ।

ਟਾਪ ਗੇਨਰਜ਼

ਐਮ.ਐਂਡ.ਐਮ., ਐਨ.ਟੀ.ਪੀ.ਸੀ., ਟੇਕ ਮਹਿੰਦਰਾ, ਗੇਲ, ਐਮ.ਐਂਡ.ਐਮ., ਬਜਾਜ ਫਾਈਨੈਂਸ 

ਟਾਪ ਲੂਜ਼ਰਜ਼

ਟੀ.ਸੀ.ਐਸ., ਪਾਵਰ ਗਰਿੱਡ, ਰਿਲਾਇੰਸ, ਹਿੰਡਾਲਕੋ, ਡਿਵਿਸ ਲੈਬ 

ਸੈਕਟਰਲ ਇੰਡੈਕਸ 

ਅੱਜ ਆਈ.ਟੀ. ਨੂੰ ਛੱਡ ਕੇ ਸਾਰੇ ਸੈਕਟਰ ਹਰੇ ਚਿੰਨ੍ਹ 'ਤੇ ਖੁੱਲ੍ਹੇ। ਇਨ੍ਹਾਂ ਵਿਚ ਵਿੱਤ ਸੇਵਾਵਾਂ, ਬੈਂਕ, ਪ੍ਰਾਈਵੇਟ ਬੈਂਕ, ਰੀਐਲਟੀ, ਆਟੋ, ਫਾਰਮਾ, ਐਫ.ਐਮ.ਸੀ.ਜੀ., ਪੀ.ਐਸ.ਯੂ. ਬੈਂਕ, ਧਾਤਾਂ ਅਤੇ ਮੀਡੀਆ ਸ਼ਾਮਲ ਹਨ।

ਇਹ ਵੀ ਪੜ੍ਹੋ:   ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨ ਧਾਰਕਾਂ ਲਈ ਰੇਲਵੇ ਦੀ ESS ਸਹੂਲਤ, ਹੁਣ ਆਨਲਾਈਨ ਹੋਣਗੇ ਸਾਰੇ ਕੰਮ

Harinder Kaur

This news is Content Editor Harinder Kaur