2,178 ਰੁਪਏ ਮਹਿੰਗੀ ਹੋਈ ਚਾਂਦੀ, ਸੋਨੇ ਦੇ ਵੀ ਚੜ੍ਹੇ ਭਾਅ, ਜਾਣੋ 24-20-18 ਕੈਰੇਟ Gold ਦੀ ਕੀਮਤ

Tuesday, Jun 03, 2025 - 01:50 PM (IST)

2,178 ਰੁਪਏ ਮਹਿੰਗੀ ਹੋਈ ਚਾਂਦੀ, ਸੋਨੇ ਦੇ ਵੀ ਚੜ੍ਹੇ ਭਾਅ, ਜਾਣੋ 24-20-18 ਕੈਰੇਟ Gold ਦੀ ਕੀਮਤ

ਬਿਜ਼ਨੈੱਸ ਡੈਸਕ - ਸੋਨਾ ਅਤੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 282 ਰੁਪਏ ਵਧ ਕੇ 96,962 ਰੁਪਏ ਹੋ ਗਈ ਹੈ। ਬੀਤੇ ਦਿਨ 2 ਜੂਨ ਨੂੰ ਸੋਨੇ ਦੀ ਕੀਮਤ  96,680 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ :     ਵੱਡੀ ਰਾਹਤ! Bank Locker 'ਚੋਂ ਚੀਜ਼ਾਂ ਗਾਇਬ ਹੋਣ ਨੂੰ ਲੈ ਕੇ RBI ਨੇ ਜਾਰੀ ਕੀਤੇ ਨਿਯਮ

ਅੱਜ 24 ਕੈਰਟੇ ਸੋਨੇ ਦੀ ਕੀਮਤ  96,962 ਰੁਪਏ , 20 ਕੈਰੇਟ ਸੋਨੇ ਦੀ ਕੀਮਤ 88,817 ਰੁਪਏ ਅਤੇ 18 ਕੈਰੇਟ ਸੋਨੇ ਦੀ ਕੀਮਤ 72,722 ਰੁਪਏ ਦੇ ਪੱਧਰ ਤੇ ਕਾਰੋਬਾਰ ਕਰ ਰਹੀ ਹੈ।

ਦੂਜੇ ਪਾਸੇ ਚਾਂਦੀ ਦੀ ਕੀਮਤ ਵੀ 2,178 ਰੁਪਏ ਵਧ ਕੇ  99,939 ਰੁਪਏ ਹੋ ਗਈ ਹੈ। 2 ਜੂਨ 2025 ਨੂੰ ਚਾਂਦੀ ਦੀ ਕੀਮਤ 97,761 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। 

ਇਹ ਵੀ ਪੜ੍ਹੋ :     ATM ਯੂਜ਼ਰਸ ਨੂੰ ਝਟਕਾ, ਨਕਦੀ ਕਢਵਾਉਣਾ ਹੋਵੇਗਾ ਮਹਿੰਗਾ, ਜਾਣੋ ਕਦੋਂ ਲਾਗੂ ਹੋਣਗੇ ਨਵੇਂ ਚਾਰਜ

ਜ਼ਿਕਰਯੋਗ ਹੈ ਕਿ ਸੋਨੇ ਨੇ 21 ਅਪ੍ਰੈਲ 2025 ਨੂੰ  99,100 ਰੁਪਏ ਅਤੇ ਚਾਂਦੀ  ਨੇ 1,00,934 ਰੁਪਏ ਦਾ ਸਭ ਤੋਂ ਉੱਚਾ ਪੱਧਰ ਬਣਾਇਆ ਸੀ।

ਇਹ ਵੀ ਪੜ੍ਹੋ :    ਯਾਤਰੀਆਂ ਲਈ ਖ਼ੁਸ਼ਖ਼ਬਰੀ! 13 ਹਵਾਈ ਅੱਡਿਆਂ 'ਤੇ ਮੁਆਫ਼ ਹੋਈ UDF

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੀ ਕੀਮਤ

ਸ਼ਹਿਰ                                       22 ਕੈਰੇਟ                     24 ਕੈਰੇਟ ਸੋਨੇ 
                                           10 ਗ੍ਰਾਮ ਦੀ ਕੀਮਤ          10 ਗ੍ਰਾਮ ਦੀ ਕੀਮਤ

ਦਿੱਲੀ:                                     90,950 ਰੁਪਏ                 99,060 ਰੁਪਏ 

ਮੁੰਬਈ:                                    90,800 ਰੁਪਏ                  99,060 ਰੁਪਏ 

ਕੋਲਕਾਤਾ:                               90,800 ਰੁਪਏ                  99,060 ਰੁਪਏ 

ਚੇਨਈ:                                   90,800 ਰੁਪਏ                  99,060 ਰੁਪਏ

6 ਮਹੀਨਿਆਂ 'ਚ 20,800 ਰੁਪਏ ਮਹਿੰਗਾ ਹੋਇਆ ਸੋਨਾ

1 ਜਨਵਰੀ ਤੋਂ ਹੁਣ ਤੱਕ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 76,162 ਰੁਪਏ ਤੋਂ ਵੱਧ ਕੇ 96,962 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ, ਚਾਂਦੀ ਦੀ ਕੀਮਤ ਵੀ 86,017 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਕੇ 13,922 ਰੁਪਏ 99,939 ਰੁਪਏ ਹੋ ਗਈ ਹੈ। 

ਇਹ ਵੀ ਪੜ੍ਹੋ :     EV ਕੰਪਨੀਆਂ ਦੀਆਂ ਲੱਗ ਗਈਆਂ ਮੌਜਾਂ! ਕੇਂਦਰ ਸਰਕਾਰ ਨੇ ਜਾਰੀ ਕਰ'ਤੇ ਇਹ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Harinder Kaur

Content Editor

Related News