14 ਜੂਨ ਨੂੰ ਖੁੱਲ੍ਹੇਗਾ ਸ਼ਯਾਮ ਮੈਟਲਿਕਸ ਦਾ ਆਈ. ਪੀ. ਓ., ਪ੍ਰਾਈਸ ਬੈਂਡ ਜਾਰੀ

Tuesday, Jun 08, 2021 - 08:46 AM (IST)

14 ਜੂਨ ਨੂੰ ਖੁੱਲ੍ਹੇਗਾ ਸ਼ਯਾਮ ਮੈਟਲਿਕਸ ਦਾ ਆਈ. ਪੀ. ਓ., ਪ੍ਰਾਈਸ ਬੈਂਡ ਜਾਰੀ

ਮੁੰਬਈ- ਪ੍ਰਾਇਮਰੀ ਬਾਜ਼ਾਰ ਵਿਚ ਦਸਤਕ ਦੇਣ ਜਾ ਰਹੀ ਸ਼ਯਾਮ ਮੈਟਲਿਕਸ ਐਂਡ ਐਨਰਜੀ ਲਿ. ਨੇ ਆਪਣੇ ਆਈ. ਪੀ. ਓ. ਲਈ ਪ੍ਰਾਈਸ ਬੈਂਡ ਨਿਰਧਾਰਤ ਕਰ ਦਿੱਤਾ ਹੈ। ਇਸ ਆਈ. ਪੀ. ਓ. ਵਿਚ ਪ੍ਰਤੀ ਸ਼੍ਰੇਅਰ ਦਾ ਮੁੱਲ 303-306 ਰੁਪਏ ਰੱਖਿਆ ਗਿਆ ਹੈ। ਇਹ ਆਈ. ਪੀ. ਓ. 14 ਜੂਨ ਨੂੰ ਖੁੱਲ੍ਹੇਗਾ ਅਤੇ 16 ਜੂਨ ਨੂੰ ਬੰਦ ਹੋ ਜਾਵੇਗਾ।

ਸਟੀਲ ਨਿਰਮਾਤਾ ਨੇ ਆਈ. ਪੀ. ਓ. ਦਾ ਆਕਾਰ 1,107 ਕਰੋੜ ਰੁਪਏ ਤੋਂ ਘਟਾ ਕੇ 909 ਕਰੋੜ ਰੁਪਏ ਕਰ ਦਿੱਤਾ ਹੈ ਕਿਉਂਕਿ ਪ੍ਰਮੋਟਰਾਂ ਨੇ ਆਪਣੇ ਹਿੱਸੇ ਦੇ ਸ਼ੇਅਰਾਂ ਦੀ ਵਿਕਰੀ ਦੀ ਯੋਜਨਾ ਬਦਲ ਕੇ 252 ਕਰੋੜ ਕਰ ਦਿੱਤੀ ਹੈ, ਜਦੋਂ ਕਿ ਪਹਿਲਾਂ ਆਫਰ ਫਾਰ ਸੇਲ (ਓ. ਐੱਫ. ਐੱਸ.) ਤਹਿਤ 450 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਕਰਨੀ ਸੀ।

ਹਾਲਾਂਕਿ, ਤਾਜ਼ਾ ਇਸ਼ੂ ਦਾ ਸਾਈਜ਼ 657 ਕਰੋੜ ਰੁਪਏ ਬਰਕਰਾਰ ਹੈ। ਸ਼ਯਾਮ ਮੈਟਲਿਕਸ ਦੇ ਆਈ. ਪੀ. ਓ. ਦੇ ਮੁੱਖ ਪ੍ਰਬੰਧਕਾਂ ਵਿਚ ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼, ਐਕਸਿਸ ਕੈਪੀਟਲ, ਆਈ. ਆਈ. ਐੱਫ. ਐੱਲ. ਸਕਿਓਰਿਟੀਜ਼, ਜੇ. ਐੱਮ. ਫਾਈਨੈਂਸ਼ਲ ਅਤੇ ਐੱਸ. ਬੀ. ਆਈ. ਕੈਪੀਟਲ ਮਾਰਕੀਟਸ ਹਨ।

ਕੰਪਨੀ ਦੀ ਵਿੱਤੀ ਸਥਿਤੀ ਦੀ ਗੱਲ ਕਰੀਏ ਤਾਂ ਦਸੰਬਰ 2020 ਤੱਕ ਇਸ 'ਤੇ ਸੰਯੁਕਤ ਤੌਰ 'ਤੇ 886.29 ਕਰੋੜ ਰੁਪਏ ਦਾ ਕਰਜ਼ ਸੀ। ਦਸੰਬਰ ਨੂੰ ਖ਼ਤਮ ਹੋਏ ਨੌਂ ਮਹੀਨਿਆਂ ਦੀ ਮਿਆਦ ਵਿਚ ਕੰਪਨੀ ਨੇ 3,933.08 ਕਰੋੜ ਰੁਪਏ ਦਾ ਰੈਵੇਨਿਊ ਦਰਜ ਕੀਤਾ ਹੈ, ਜੋ ਇਕ ਸਾਲ ਪਹਿਲਾਂ ਦੀ ਇਸ ਮਿਆਦ ਵਿਚ 3,283.09 ਕਰੋੜ ਰੁਪਏ ਸੀ। ਇਸ ਮਿਆਦ ਵਿਚ ਕੰਪਨੀ ਦੀ ਸ਼ੁੱਧ ਆਮਦਨ 456.32 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ 260.36 ਕਰੋੜ ਰੁਪਏ ਸੀ। ਇਸ ਦੇ ਨਿਰਮਾਣ ਪਲਾਂਟ ਓਡੀਸ਼ਾ ਦੇ ਸੰਬਲਪੁਰ ਤੇ ਪੱਛਮੀ ਬੰਗਾਲ ਦੇ ਜਮੂਰੀਆ ਅਤੇ ਮੰਗਲਪੁਰ ਵਿਚ ਹਨ, ਜਿੰਨਾ ਦੀ ਕੁੱਲ ਮਿਲਾ ਕੇ 57.1 ਲੱਖ ਟਨ ਦੀ ਸਾਲਾਨਾ ਸਮਰੱਥਾ ਹੈ।


author

Sanjeev

Content Editor

Related News