ਹਰੇ ਨਿਸ਼ਾਨ ''ਤੇ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 92.94 ਅੰਕ ਚੜ੍ਹਿਆ

01/14/2020 4:59:44 PM

ਬਿਜ਼ਨੈੱਸ ਡੈਸਕ—ਹਫਤੇ ਦੇ ਦੂਜੇ ਕਾਰੋਬਾਰੀ ਦਿਨ ਦਿਨ ਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਚ ਬੰਦ ਹੋਇਆ ਹੈ। ਬੀ.ਐੱਸ.ਈ. ਸੈਂਸੈਕਸ 92.94 ਅੰਕ ਵਧ ਕੇ 41,952.63 ਅੰਕ ਦੇ ਨਵੇਂ ਸਰਵਕਾਲਿਕ ਉੱਚ ਪੱਧਰ 'ਤੇ ਅਤੇ ਨਿਫਟੀ 32.75 ਅੰਕ ਚੜ੍ਹ ਕੇ 12,362.30 ਅੰਕ ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ।
ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ 'ਚ 13.80 ਅੰਕ ਜਾਂ 0.11 ਫੀਸਦੀ ਦੇ ਨੁਕਸਾਨ ਨਾਲ 12,315.75 ਅੰਕ 'ਤੇ ਆ ਗਿਆ ਹੈ। ਐੱਚ.ਡੀ.ਐੱਫ.ਸੀ. ਬੈਂਕ, ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ ਹਿੰਦੁਸਤਾਨ ਯੂਨੀਲੀਵਰ, ਐੱਲ ਐਂਡ ਟੀ, ਅਲਟ੍ਰਾਟੈੱਕ ਸੀਮੈਂਟ ਅਤੇ ਓ.ਐੱਨ.ਜੀ.ਸੀ. ਦੇ ਸ਼ੇਅਰ 0.63 ਫੀਸਦੀ ਤੱਕ ਦੇ ਨੁਕਸਾਨ 'ਚ ਸਨ।
ਉੱਧਰ ਦੂਜੇ ਪਾਸੇ ਸਟੀਟ, ਐੱਚ.ਸੀ.ਐੱਲ. ਟੈੱਕ, ਮਹਿੰਦਰਾ ਐਂਡ ਮਹਿੰਦਰਾ, ਟੀ.ਸੀ.ਐੱਸ. ਅਤੇ ਏਸ਼ੀਆ ਪੇਂਟਸ ਦੇ ਸ਼ੇਅਰ 1.04 ਫੀਸਦੀ ਤੱਕ ਦੇ ਲਾਭ 'ਚ ਸਨ। ਬੀ.ਪੀ.ਸੀ.ਐੱਲ.ਦਾ ਸ਼ੇਅਰ ਕਰੀਬ 6 ਰੁਪਏ ਦੀ ਤੇਜ਼ੀ ਦੇ ਨਾਲ 477.20 ਰੁਪਏ ਦੀ ਤੇਜ਼ੀ ਦੇ ਨਾਲ ਖੁੱਲ੍ਹਿਆ। ਜੇ.ਐੱਸ.ਡਬਲਿਊ. ਸਟੀਲ ਦਾ ਸ਼ੇਅਰ ਕਰੀਬ 4 ਰੁਪਏ ਦੀ ਤੇਜ਼ੀ ਦੇ ਨਾਲ 282.45 ਰੁਪਏ ਦੀ ਤੇਜ਼ੀ ਨਾਲ ਖੁੱਲ੍ਹਿਆ।

Aarti dhillon

This news is Content Editor Aarti dhillon