ਸ਼ੇਅਰ ਬਾਜ਼ਾਰ : ਸੈਂਸੈਕਸ 179 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਖੁੱਲ੍ਹਿਆ

04/24/2023 10:39:53 AM

ਮੁੰਬਈ (ਭਾਸ਼ਾ) - ਮਿਸ਼ਰਤ ਗਲੋਬਲ ਸੰਕੇਤਾਂ ਵਿਚਾਲੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਤੇਜ਼ੀ ਰਹੀ। ਇਸ ਦੌਰਾਨ 30 ਸ਼ੇਅਰਾਂ ਵਾਲਾ ਸੈਂਸੈਕਸ 179.16 ਅੰਕ ਭਾਵ 0.30 ਫੀਸਦੀ ਵਧ ਕੇ 59,834.22 'ਤੇ, ਜਦਕਿ 50 ਸ਼ੇਅਰਾਂ ਵਾਲਾ ਨਿਫਟੀ 46.75 ਅੰਕ ਭਾਵ 0.27 ਫੀਸਦੀ ਚੜ੍ਹ ਕੇ 17,670.80 'ਤੇ ਖੁੱਲ੍ਹਿਆ। ਸੈਂਸੈਕਸ 'ਚ 13 ਸ਼ੇਅਰ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਸਨ, ਜਦਕਿ 17 'ਚ ਗਿਰਾਵਟ ਦਰਜ ਕੀਤੀ ਗਈ ਸੀ। 

ਟਾਪ ਗੇਨਰਜ਼

ਰਿਲਾਇੰਸ ਇੰਡਸਟਰੀਜ਼, ਆਈ.ਸੀ.ਆਈ.ਸੀ.ਆਈ. ਬੈਂਕ, ਵਿਪਰੋ, ਐੱਸ.ਬੀ.ਆਈ. 

ਗਲੋਬਲ ਬਾਜ਼ਾਰਾਂ ਦਾ ਹਾਲ

ਦੂਜੇ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਰੁਝਾਨ ਰਿਹਾ। ਜਾਪਾਨ ਦਾ ਨਿੱਕੇਈ ਲਾਲ ਰੰਗ ਵਿੱਚ ਸੀ, ਜਦੋਂ ਕਿ ਹਾਂਗਕਾਂਗ ਦਾ ਹੈਂਗਸੇਂਗ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਲਾਲ ਰੰਗ ਵਿੱਚ ਸੀ। 

ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPIs) ਨੇ ਸ਼ੁੱਕਰਵਾਰ ਨੂੰ ਸ਼ੁੱਧ ਆਧਾਰ 'ਤੇ 2,116.76 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ :  Google ’ਚ ਛਾਂਟੀ ਦਰਮਿਆਨ ਸੁੰਦਰ ਪਿਚਾਈ ਨੇ 2022 ’ਚ 22.6 ਕਰੋੜ ਡਾਲਰ ਕਮਾਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur