ਸੈਂਸੈਕਸ 468 ਅੰਕ ਚੜ੍ਹ ਕੇ 50,200 ਤੋਂ ਪਾਰ, ਨਿਫਟੀ 14,800 ਤੋਂ ਉਪਰ ਪੁੱਜਾ

03/18/2021 9:19:35 AM

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਸ਼ਾਨਦਾਰ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਬੜ੍ਹਤ ਵਿਚ ਸ਼ੁਰੂ ਹੋਏ ਹਨ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 467.84 ਅੰਕ ਯਾਨੀ 0.94 ਫ਼ੀਸਦੀ ਚੜ੍ਹ ਕੇ 50,269.46 ਦੇ ਪੱਧਰ 'ਤੇ ਪਹੁੰਚ ਗਿਆ। ਉੱਥੇ ਹੀ, ਨੈਸ਼ਨਲ ਸਟਾਕਸ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 135.90 ਅੰਕ ਯਾਨੀ 0.92 ਫ਼ੀਸਦੀ ਦੀ ਤੇਜ਼ੀ ਨਾਲ 14,857.20 ਦੇ ਪੱਧਰ 'ਤੇ ਖੁੱਲ੍ਹਾ ਹੈ।

ਬੀ. ਐੱਸ. ਈ. ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ਵਿਚੋਂ ਕਾਰੋਬਾਰ ਦੇ ਸ਼ੁਰੂ ਵਿਚ 4 ਵਿਚ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਬਾਕੀ ਤੇਜ਼ੀ ਵਿਚ ਸਨ।

ਪਿਛਲੇ ਕਾਰੋਬਾਰੀ ਦਿਨ ਵੀ ਸੈਂਸੈਕਸ 562.34 ਅੰਕ ਡਿੱਗ ਕੇ 49,801.62 ਦੇ ਪੱਧਰ 'ਤੇ ਅਤੇ ਨਿਫਟੀ 189.15 ਅੰਕ ਦੀ ਗਿਰਾਵਟ ਨਾਲ 14,721.30 ਦੇ ਪੱਧਰ 'ਤੇ ਸਮਾਪਤ ਹੋਇਆ ਸੀ।

ਗਲੋਬਲ ਬਾਜ਼ਾਰ-
ਯੂ. ਐੱਸ. ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 2023 ਤੱਕ ਨਾ ਵਧਾਉਣ ਦੀ ਸੰਭਾਵਨਾ ਮਗਰੋਂ ਅਮਰੀਕੀ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਡਾਓ ਜੋਂਸ 100 ਅੰਕ ਤੋਂ ਵੱਧ ਯਾਨੀ 189.42 ਅੰਕ ਦੀ ਛਲਾਂਗ ਲਾ ਕੇ 33,015.37 'ਤੇ ਬੰਦ ਹੋਇਆ ਹੈ।

ਉੱਥੇ ਹੀ, ਏਸ਼ੀਆਈ ਬਾਜ਼ਾਰ ਵੀ ਮਜਬੂਤੀ ਵਿਚ ਹਨ। ਜਾਪਾਨ ਦਾ ਬਾਜ਼ਾਰ ਨਿੱਕੇਈ 488 ਅੰਕ ਯਾਨੀ 1.6 ਫ਼ੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਬਾਜ਼ਾਰ ਸ਼ੰਘਾਈ 25 ਅੰਕ ਯਾਨੀ 0.7 ਫ਼ੀਸਦੀ, ਹਾਂਗਕਾਂਗ ਦਾ ਹੈਂਗਸੇਂਗ 500 ਅੰਕ ਯਾਨੀ 1.8 ਫ਼ੀਸਦੀ ਅਤੇ ਦੱਖਣੀ ਕੋਰੀਆ ਦਾ ਕੋਸਪੀ ਕਾਰੋਬਾਰ ਦੇ ਸ਼ੁਰੂ ਵਿਚ 1.3 ਫ਼ੀਸਦੀ ਦੀ ਬੜ੍ਹਤ ਵਿਚ ਸਨ। ਇਸ ਦੌਰਾਨ ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 181 ਅੰਕ ਯਾਨੀ 1.2 ਫ਼ੀਸਦੀ ਚੜ੍ਹ ਕੇ 14,937 'ਤੇ ਚੱਲ ਰਿਹਾ ਸੀ। ਫੈੱਡ ਨੇ ਆਰਥਿਕ ਵਿਕਾਸ ਵਿਚ ਵਾਧੇ ਦੀ ਉਮੀਦ ਜਤਾਈ ਹੈ ਪਰ ਸੰਕੇਤ ਦਿੱਤਾ ਹੈ ਕਿ 2023 ਤੱਕ ਵਿਆਜ ਦਰਾਂ ਵਿਚ ਵਾਧਾ ਨਹੀਂ ਹੋਵੇਗਾ।

Sanjeev

This news is Content Editor Sanjeev