ਹਫਤੇ ਦੇ ਪਹਿਲੇ ਦਿਨ ਵਾਧੇ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 258 ਤੇ ਨਿਫਟੀ 78 ਅੰਕ ਚੜ੍ਹਿਆ

05/17/2021 9:46:27 AM

ਮੁੰਬਈ - ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ ਹੈ। ਅੱਜ ਸੈਂਸੈਕਸ 258.15 ਅੰਕ ਅਤੇ ਨਿਫਟੀ 78.45 ਅੰਕਾਂ ਦੇ ਵਾਧੇ ਨਾਲ ਖੁੱਲ੍ਹੇ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬਾਜ਼ਾਰ ਮਾਮੂਲੀ ਵਾਧੇ ਨਾਲ ਬੰਦ ਹੋਏ ਸਨ। ਸੈਂਸੈਕਸ 41.75 ਅੰਕ ਚੜ੍ਹ ਕੇ 48,732.55 ਦੇ ਪੱਧਰ 'ਤੇ ਬੰਦ ਹੋਇਆ ਸੀ। ਹਾਲਾਂਕਿ ਨਿਫਟੀ 18.70 ਅੰਕਾਂ ਦੀ ਗਿਰਾਵਟ ਦੇ ਨਾਲ 14,677.80 ਦੇ ਪੱਧਰ 'ਤੇ ਬੰਦ ਹੋਇਆ ਸੀ

ਬਾਜ਼ਾਰ ਪੂੰਜੀਕਰਣ 1,13,074.57 ਕਰੋਡ਼ ਰੁਪਏ ਘਟਿਆ 

ਦੇਸ਼ ਦੀਆਂ ਸਿਖਰਲੀਆਂ 10 ਮੁੱਲਵਾਨ ਕੰਪਨੀਆਂ ’ਚੋਂ 8 ਦੇ ਬਾਜ਼ਾਰ ਪੂੰਜੀਕਰਣ ’ਚ ਪਿਛਲੇ ਹਫ਼ਤੇ ਸਾਂਝੇ ਰੂਪ ’ਚ 1,13,074.57 ਕਰੋਡ਼ ਰੁਪਏ ਦੀ ਕਮੀ ਆਈ। ਇਸ ’ਚ ਸਭ ਤੋਂ ਜ਼ਿਆਦਾ ਨੁਕਸਾਨ ’ਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਇਨਫੋਸਿਸ ਅਤੇ ਐੱਚ. ਡੀ. ਐੱਫ. ਸੀ. ਬੈਂਕ ਰਹੇ। ਸਿਖਰਲੀਆਂ 10 ਮੁੱਲਵਾਨ ਕੰਪਨੀਆਂ ’ਚੋਂ ਸਿਰਫ ਦੋ ਰਿਲਾਇੰਸ ਇੰਡਸਟਰੀਜ ਅਤੇ ਭਾਰਤੀ ਸਟੇਟ ਬੈਂਕ ਹਫ਼ਤਾਵਾਰੀ ਆਧਾਰ ’ਤੇ ਲਾਭ ’ਚ ਰਹੇ।

ਛੁੱਟੀ ਕਾਰਨ ਘੱਟ ਕਾਰੋਬਾਰੀ ਦਿਨ ਵਾਲੇ ਹਫ਼ਤੇ ’ਚ ਬੀ. ਐੱਸ. ਈ. ਸੈਂਸੈਕਸ ’ਚ 473.92 ਅੰਕ ਯਾਨੀ 0.96 ਫ਼ੀਸਦੀ ਦੀ ਗਿਰਾਵਟ ਆਈ। ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਣ (ਐੱਮ. ਕੈਪ) 30,054.79 ਕਰੋਡ਼ ਰੁਪਏ ਡਿਗ ਕੇ 11,28,488.10 ਕਰੋਡ਼ ਰੁਪਏ ਰਿਹਾ। ਇਨਫੋਸਿਸ ਦਾ ਬਾਜ਼ਾਰ ਪੂੰਜੀਕਰਣ 15,168.41 ਕਰੋਡ਼ ਘਟ ਕੇ 5,61,060.44 ਕਰੋਡ਼ ਰੁਪਏ ਰਿਹਾ।

ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ

  • ਜਾਪਾਨ ਦਾ ਨਿੱਕਕਈ ਇੰਡੈਕਸ 335 ਅੰਕਾਂ ਦੀ ਗਿਰਾਵਟ ਨਾਲ 27,749 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
  • ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 35 ਅੰਕ ਦੀ ਤੇਜ਼ੀ ਨਾਲ 3,525 ਦੇ ਪੱਧਰ ਬਣਿਆ ਹੈ।
  • ਹਾਂਗ ਕਾਂਗ ਦਾ ਹੈਂਗਸੇਂਗ ਇੰਡੈਕਸ 143 ਅੰਕ ਦੀ ਤੇਜ਼ੀ ਨਾਲ 28,153 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
  • ਕੋਰੀਆ ਦਾ ਕੋਪਸੀ ਇੰਡੈਕਸ 18 ਅੰਕ ਡਿੱਗ ਕੇ 3,135 'ਤੇ ਆ ਗਿਆ ਹੈ।
  • ਆਸਟਰੇਲੀਆ ਦਾ ਆਲ ਆਰਡੀਨਰੀਜ ਇੰਡੈਕਸ 30 ਅੰਕ ਵਧ ਕੇ 7,269 'ਤੇ ਪਹੁੰਚ ਗਿਆ ਹੈ।

Harinder Kaur

This news is Content Editor Harinder Kaur